ਨਿਊਜੀਲੈਂਡ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ


ਆਕਲੈਂਡ ਭਾਈਚਾਰੇ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। 

ਕੁਈਨਜ਼ਟਾਊਨ ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਦੀ ਮੌਤ ਹੋਣ ਦੀ ਖਬਰ ਹੈ।ਤੇਜਿੰਦਰ ਸਿੰਘ ਨਾਲ ਮੌਜੂਦ ਇੱਕ ਹੋਰ ਨੌਜਵਾਨ ਵੀ ਇਸ ਹਾਦਸੇ ਵਿੱਚ ਗੰਭੀਰ ਜਖਮੀ ਹੋਇਆ ਹੈ ਅਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਹਾਦਸਾ ਕੁਈਨਜ਼ਟਾਊਨ ਦੇ ਜੈਕ ਪੋਇੰਟ ਕਿੰਗਸਟਨ ਰੋਡ ਵਿਖੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਤੇਜਿੰਦਰ ਸਿੰਘ 206, ਫਰਨਹਿਲ ਰੋਡ, ਕੁਈਨਜ਼ਟਾਊਨ ਦਾ ਰਿਹਾਇਸ਼ੀ ਸੀ। ਤੇਜਿੰਦਰ ਸਿੰਘ ਦਾ ਪਰਿਵਾਰ ਪੰਜਾਬ ਦੇ ਆਦਮਪੁਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਤੇ ਉਸਦੇ ਪਿਤਾ ਜੀ ਇਲਾਕੇ ਦੇ ਸਰੰਪਚ ਹਨ।

Leave a Reply

Your email address will not be published. Required fields are marked *