ਨਾ ਵਿਧਾਇਕ ਰਹੇ ਨਾ ਪ੍ਰਧਾਨ, ਪੰਜਾਬ ‘ਚ ਕਰਾਰੀ ਹਾਰ ਪਿੱਛੋਂ ਸਿੱਧੂ ਨੂੰ ਦੇਣਾ ਪਿਆ ਅਸਤੀਫ਼ਾ

ਨਾ ਵਿਧਾਇਕ ਰਹੇ ਨਾ ਪ੍ਰਧਾਨ, ਪੰਜਾਬ ‘ਚ ਕਰਾਰੀ ਹਾਰ ਪਿੱਛੋਂ ਸਿੱਧੂ ਨੂੰ ਦੇਣਾ ਪਿਆ ਅਸਤੀਫ਼ਾ

ਪੰਜਾਬ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਨੇ ਇੱਕ ਵੱਡਾ ਕਦਮ ਉਠਾਇਆ ਹੈ।

ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਸਣੇ ਉਨ੍ਹਾਂ ਪੰਜ ਰਾਜਾਂ ਦੇ ਪਾਰਟੀ ਪ੍ਰਧਾਨਾਂ ਨੂੰ ਬਰਖਾਸਤ ਕਰ ਦਿੱਤਾ, ਜਿਥੇ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਪਾਰਟੀ ਹਾਈਕਮਾਨ ਵੱਲੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਅਤੇ ਲਿਖਿਆ ਕਿ ਤੁਹਾਡੀ ਇੱਛਾ ਮੁਤਾਬਕ ਮੈਂ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਸ ਬਾਰੇ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਬਾਰੇ ਟਵੀਟ ਕਰਕੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਦੇ ਕਾਂਗਰਸ ਪ੍ਰਧਾਨਾਂ ਨੂੰ ਕਿਹਾ ਕਿ ਉਹ ਸੂਬਾ ਕਾਂਗਰਸ ਕਮੇਟੀ ਦੇ ਮੁੜ ਗਠਨ ਲਈ ਆਪਣਾ ਅਸਤੀਫ਼ਾ ਦੇਣ।

ਦੱਸ ਦੇਈਏ ਕਿ ਪੰਜਾਬ ਵਿੱਚ ਕਾਂਗਰਸ ਦੇ ਅੰਦਰੂਨੀ ਕਲੇਸ਼ ਕਰਕੇ ਸੱਤਾਧਾਰੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸੀ.ਐੱਮ. ਬਣਾਇਆ ਗਿਆ। ਇਸ ਨੂੰ ਲੈ ਕੇ ਵੀ ਕਲੇਸ਼ ਚਲਦਾ ਰਿਹਾ। ਫਿਰ ਚੋਣਾਂ ਵਿੱਚ ਸਿੱਧੂ ਤੇ ਚੰਨੀ ਨੂੰ ਸੀ.ਐੱਮ. ਚਿਹਰਾ ਲੈ ਕੇ ਕਲੇਸ਼ ਚੱਲਦਾ ਰਿਹਾ। ਨਵਜੋਤ ਸਿੱਧੂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਖੜ੍ਦੇ ਨਜ਼ਰ ਆਈ। ਚੋਣਾਂ ਵਿੱਚ ਮਿਲੀ ਹਾਰ ਪਿੱਛੋਂ ਕਾਰਨਾਂ ‘ਤੇ ਚਰਚਾ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਗਈ ਸੀ। ਇਸ ਵਿੱਚ ਸੋਨੀਆ ਗਾਂਧੀ ਨੇ ਪ੍ਰਿਯੰਕਾ ਤੇ ਰਾਹੁਲ ਗਾਂਧੀ ਸਣੇ ਆਪਣੇ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਪਰ ਫਿਲਹਾਲ ਪਾਰਟੀ ਨੇਤਾਵਾਂ ਨੇ ਇਸ ਪੇਸ਼ਕਸ਼ ਨੂੰ ਖਾਰਿਜ ਕਰ ਦਿੱਤਾ।

Leave a Reply

Your email address will not be published.