ਨਾਸ਼ਤੇ ‘ਚ ਬੱਚਿਆਂ ਲਈ ਬਣਾਓ ਪੋਟੇਟੋ ਰਿੰਗਸ 

ਜੇਕਰ ਬੱਚਿਆਂ ਨੂੰ ਨਾਸ਼ਤੇ ‘ਚ ਪੋਟੇਟੋ ਰਿੰਗਸ ਪਰੋਸੀ ਜਾਂਦੀ ਹੈ ਤਾਂ ਇਸ ਨੂੰ ਦੇਖ ਕੇ ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਆ ਜਾਂਦੀ ਹੈ।

ਦਰਅਸਲ, ਆਲੂਆਂ ਤੋਂ ਤਿਆਰ ਕੀਤੀ ਗਈ ਇਹ ਫੂਡ ਡਿਸ਼ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ। ਆਮ ਤੌਰ ‘ਤੇ ਹਰ ਘਰ ‘ਚ ਇਹ ਸਮੱਸਿਆ ਹੁੰਦੀ ਹੈ ਕਿ ਬੱਚਿਆਂ ਲਈ ਅਜਿਹਾ ਕੀ ਬਣਾਇਆ ਜਾਵੇ, ਜਿਸ ਨੂੰ ਦੇਖ ਕੇ ਉਹ ਮੂੰਹ ਨਾ ਬਣਾ ਲੈਣ।

ਅਜਿਹੇ ‘ਚ ਨਾਸ਼ਤੇ ‘ਚ ਪੋਟੇਟੋ ਰਿੰਗਸ ਨੂੰ ਪਰੋਸਣਾ ਉਨ੍ਹਾਂ ਲਈ ਚੰਗਾ ਵਿਚਾਰ ਹੋ ਸਕਦਾ ਹੈ। ਜੇਕਰ ਤੁਸੀਂ ਵੀ ਰੁਟੀਨ ਦੇ ਨਾਸ਼ਤੇ ਤੋਂ ਬੋਰ ਹੋ ਗਏ ਹੋ, ਤਾਂ ਤੁਸੀਂ ਇਸ ਭੋਜਨ ਦੀ ਰੈਸਿਪੀ ਨੂੰ ਅਜ਼ਮਾ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਰੈਸਿਪੀ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ। ਮੱਕੀ ਦਾ ਆਟਾ ਜਾਂ ਸੂਜੀ ਅਤੇ ਆਲੂ ਮੁੱਖ ਤੌਰ ‘ਤੇ ਪੋਟੇਟੋ ਰਿੰਗਸ ਬਣਾਉਣ ਲਈ ਵਰਤੇ ਜਾਂਦੇ ਹਨ। ਜੇਕਰ ਤੁਸੀਂ ਹੁਣ ਤੱਕ ਕਦੇ ਵੀ ਇਸ ਨੂੰ ਆਪਣੇ ਘਰ ਬਣਾ ਕੇ ਨਹੀਂ ਦੇਖਿਆ ਹੈ, ਤਾਂ ਤੁਸੀਂ ਸਾਡੇ ਦੁਆਰਾ ਦੱਸੀ ਗਈ ਰੈਸਿਪੀ ਨੂੰ ਅਪਣਾ ਕੇ ਇਸ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹੋ।ਉਬਲੇ ਹੋਏ ਆਲੂ – 4

ਕਾਰਨ ਫਲੌਰ / ਸੂਜੀ – 1/2 ਕੱਪ

ਜੀਰਾ ਪਾਊਡਰ – 1/2 ਚਮਚ

ਕਾਲੀ ਮਿਰਚ ਪਾਊਡਰ – 1/2 ਚਮਚ

ਹਲਦੀ – 1/4 ਚਮਚ

ਕਾਲਾ ਲੂਣ – 1/2 ਚਮਚ

ਤੇਲ

ਲੂਣ – ਸੁਆਦ ਅਨੁਸਾਰ

ਪੋਟੇਟੋ ਰਿੰਗਸ ਕਿਵੇਂ ਬਣਾਈਏ

Potato Rings ਬਣਾਉਣ ਲਈ, ਸਭ ਤੋਂ ਪਹਿਲਾਂ ਆਲੂਆਂ ਨੂੰ ਉਬਾਲੋ ਅਤੇ ਉਨ੍ਹਾਂ ਦੇ ਛਿਲਕੇ ਕੱਢ ਕੇ ਮਿਕਸਿੰਗ ਬਾਊਲ ਵਿੱਚ ਪਾ ਕੇ ਮੈਸ਼ ਕਰੋ। ਹੁਣ ਮੈਸ਼ ਕੀਤੇ ਆਲੂਆਂ ਵਿੱਚ ਕਾਰਨ ਫਲੋਰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਵਿੱਚ ਕਾਲੀ ਮਿਰਚ ਪਾਊਡਰ, ਜੀਰਾ ਪਾਊਡਰ, ਕਾਲਾ ਨਮਕ, ਹਲਦੀ ਅਤੇ ਸੁਆਦ ਅਨੁਸਾਰ ਲੂਣ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।

ਪੋਟੇਟੋ ਰਿੰਗਸ ਬਣਾਉਣ ਲਈ ਮਿਸ਼ਰਣ ਤਿਆਰ ਹੈ। ਹੁਣ ਇੱਕ ਚੱਕਲੇ ‘ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਉਸ ਵਿੱਚ ਆਲੂ ਦਾ ਥੋੜ੍ਹਾ ਜਿਹਾ ਮਿਸ਼ਰਣ ਪਾਓ ਅਤੇ ਉਂਗਲਾਂ ਦੀ ਮਦਦ ਨਾਲ ਫੈਲਾਓ। ਧਿਆਨ ਰਹੇ ਕਿ ਆਲੂ ਦੇ ਮਿਸ਼ਰਣ ਨੂੰ ਦਬਾ ਕੇ ਜ਼ਿਆਦਾ ਪਤਲਾ ਨਹੀਂ ਕਰਨਾ । ਹੁਣ ਦੋ ਗੋਲਾਕਾਰ ਢੱਕਣ ਲਓ, ਇੱਕ ਵੱਡਾ ਅਤੇ ਇੱਕ ਉਸ ਤੋਂ ਛੋਟਾ। ਸਭ ਤੋਂ ਪਹਿਲਾਂ ਫੈਲੇ ਹੋਏ ਆਲੂ ਦੇ ਮਿਸ਼ਰਣ ‘ਤੇ ਵੱਡਾ ਢੱਕਣ ਲਗਾਓ ਅਤੇ ਇਸ ਨੂੰ ਕੱਟ ਲਓ। ਇਸ ਤੋਂ ਬਾਅਦ, ਇੱਕ ਛੋਟੇ ਢੱਕਣ ਦੀ ਮਦਦ ਨਾਲ, ਇਸ ਨੂੰ ਕੱਟੇ ਹੋਏ ਮਿਸ਼ਰਣ ਦੇ ਬਿਲਕੁਲ ਵਿਚਕਾਰੋਂ ਕੱਟ ਦਿਓ।

ਅਜਿਹਾ ਕਰਨ ਨਾਲ ਆਲੂ ਦੀ ਰਿੰਗ ਦਾ ਵਿਚਕਾਰਲਾ ਹਿੱਸਾ ਬਾਹਰ ਆ ਜਾਵੇਗਾ ਅਤੇ ਸਾਡੇ ਕੋਲ ਸਿਰਫ ਪੋਟੇਟੋ ਰਿੰਗਸ ਰਹਿ ਜਾਵੇਗੀ। ਇਸੇ ਤਰ੍ਹਾਂ ਆਲੂ ਦੇ ਸਾਰੇ ਮਿਸ਼ਰਣ ਤੋਂ ਪੋਟੇਟੋ ਰਿੰਗਸ ਤਿਆਰ ਕਰ ਲਓ। ਹੁਣ ਇੱਕ ਕੜਾਹੀ ਲੈ ਕੇ ਇਸ ਵਿੱਚ ਤੇਲ ਪਾ ਕੇ ਮੱਧਮ ਸੇਕ ‘ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਪੋਟੇਟੋ ਰਿੰਗਸ ਪਾ ਕੇ ਡੀਪ ਫਰਾਈ ਕਰ ਲਓ। ਇਨ੍ਹਾਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਰਿੰਗ ਦਾ ਰੰਗ ਸੁਨਹਿਰੀ ਨਾ ਹੋ ਜਾਵੇ। ਇਸ ਤੋਂ ਬਾਅਦ ਇਨ੍ਹਾਂ ਨੂੰ ਵੱਖ-ਵੱਖ ਪਲੇਟ ‘ਚ ਕੱਢ ਲਓ। ਇਸ ਤਰ੍ਹਾਂ, ਨਾਸ਼ਤੇ ਲਈ ਸੁਆਦੀ Potato Rings ਤਿਆਰ ਹਨ। ਇਸ ਨੂੰ ਟਮਾਟੋ ਕੈਚੱਪ ਨਾਲ ਸਰਵ ਕਰੋ।

Leave a Reply

Your email address will not be published. Required fields are marked *