ਨਸ਼ੇ ਦੀ ਹਾਲਤ ਚ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਗ੍ਰਿਫ਼ਤਾਰ

ਨਸ਼ੇ ਦੀ ਹਾਲਤ ਚ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਗ੍ਰਿਫ਼ਤਾਰ

ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬਚਪਨ ਦੇ ਦੋਸਤ ਵਜੋਂ ਮਸ਼ਹੂਰ ਕਾਂਬਲੀ ‘ਤੇ ਨਸ਼ੇ ਵਿੱਚ ਮੁੰਬਈ ਦੇ ਬਾਂਦਰਾ ਵਿੱਚ ਸਥਿਤ ਆਪਣੀ ਰਿਹਾਇਸ਼ੀ ਸੁਸਾਇਟੀ ਦੇ ਗੇਟ ਵਿੱਚ ਗੱਡੀ ਨਾਲ ਟੱਕਰ ਮਾਰਨ ਦੇ ਦੋਸ਼ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਕਾਂਬਲੀ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ 50 ਸਾਲਾਂ ਵਿਨੋਦ ਕਾਂਬਲੀ ਸ਼ਰਾਬ ਪੀ ਕੇ ਗੱਡਡੀ ਚਲਾ ਰਹੇ ਸਨ। ਉਨ੍ਹਾਂ ਦੇ ਖਿਲਾਫ ਇੱਕ ਬੰਦੇ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕਾਂਬਲੀ ‘ਤੇ ਆਪਣੀ ਹੀ ਸੁਸਾਇਟੀ ਦੇ ਗੇਟ ‘ਚ ਟੱਕਰ ਮਾਰਨ ਦਾ ਦੋਸ਼ ਹੈ। ਹਾਲਾਂਕਿ, ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਬਲੀ ਕਿਸੇ ਮਾਮਲੇ ਵਿੱਚ ਫਸੇ ਹਨ।

ਕਾਂਬਲੀ ਗੁੱਸੇ ਵਾਲੇ ਸੁਭਾਅ ਦੇ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ 2015 ਵਿੱਚ ਉਨ੍ਹਾਂ ‘ਤੇ ਅਤੇ ਉਨਹਾਂ ਦੀ ਪਤਨੀ ‘ਤੇ ਨੌਕਰਾਨੀ ਨੇ ਗੰਭੀਰ ਦੋਸ਼ ਲਾਏ ਸਨ। 2015 ਵਿੱਚ ਕਾਂਬਲੀ ਤੇ ਉਨ੍ਹਾਂ ਦੀ ਪਤਨੀ ਐਂਡਰੀਆ ਹੇਵਿਟ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਇਸ ਜੋੜੇ ‘ਤੇ ਦੋਸ਼ ਸੀ ਕਿ ਨੌਕਰਾਨੀ ਦੇ ਪੈਸੇ ਮੰਗਣ ‘ਤੇ ਉਨ੍ਹਾਂ ਨੇ ਉਸ ਨੂੰ ਤਿੰਨ ਦਿਨ ਤੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਹੇਵਿਟ ਨੇ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਸੀ। ਕਾਂਬਲੀ ਤੇ ਹੇਵਿਟ ਨੇ ਨੌਕਰਾਨੀ ‘ਤੇ ਡਰੱਗਸ ਲੈਣ ਦਾ ਦੋਸ਼ ਲਾਇਆ ਸੀ।

Leave a Reply

Your email address will not be published.