ਨਸ਼ੇ ਦੀ ਭੇਟ ਚੜਿਆ ਨੈਸ਼ਨਲ ਲੈਵਲ ਗੋਲਡ ਮੈਡਲਿਸਟ ਬਾਕਸਰ

ਨਸ਼ੇ ਦੀ ਭੇਟ ਚੜਿਆ ਨੈਸ਼ਨਲ ਲੈਵਲ ਗੋਲਡ ਮੈਡਲਿਸਟ ਬਾਕਸਰ

ਤਲਵੰਡੀ ਸਾਬੋ : ਪੰਜਾਬ ‘ਚ ਬਾਕਸਿੰਗ ਵਿੱਚ ਪੰਜ ਵਾਰ ਤਮਗਾ ਜਿੱਤਣ ਵਾਲਾ 20 ਸਾਲਾਂ ਖਿਡਾਰੀ ਨਸ਼ਿਆਂ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਤਲਵੰਡੀ ਸਾਬੋ ਕੋਲੋਂ ਲੰਘਦੇ ਸੂਏ ਨੇੜੇ ਮਿਲੀ। ਮ੍ਰਿਤਕ ਖਿਡਾਰੀ ਦੀ ਪਛਾਣ ਕੁਲਦੀਪ ਸਿੰਘ ਵਾਰਡ ਨੰਬਰ 6 ਤਲਵੰਡੀ ਸਾਬੋ ਵਜੋਂ ਹੋਈ ਹੈ। ਲਾਸ਼ ਦੇ ਨੇੜਿਓਂ ਇੱਕ ਲੜੀ ਵੀ ਬਰਾਮਦ ਹੋਈ ਹੈ। ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਖਿਡਾਰੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਹੈ, ਜਦਕਿ ਪੁਲਿਸ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਖਿਡਾਰੀ ਕੁਲਦੀਪ ਸਿੰਘ ਰਾਸ਼ਟਰੀ ਪੱਧਰ ‘ਤੇ ਪੰਜ ਤਮਗੇ ਜਿੱਤ ਚੁੱਕਾ ਹੈ, ਜਿਸ ‘ਚ ਉਸ ਨੇ ਅੰਡਰ 17 ਅਤੇ 19 ‘ਚ ਨੈਸ਼ਨਲ ਲੈਵਲ ‘ਤੇ ਦੋ ਸੋਨ ਤਮਗੇ ਜਿੱਤੇ ਹਨ। ਇਸ ਦੇ ਨਾਲ ਹੀ ਕਾਂਸੀ ਦਾ ਤਮਗਾ ਵੀ ਜਿੱਤਿਆ। ਦੱਸਿਆ ਜਾ ਰਿਹਾ ਹੈ ਕਿ ਉਹ ਬਾਕਸਿੰਗ ਦਾ ਬਹੁਤ ਚੰਗਾ ਖਿਡਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਹ ਮਾੜੀ ਸੰਗਤ ਵਿਚ ਪੈ ਗਿਆ ਸੀ ਤੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਬੁੱਧਵਾਰ ਨੂੰ ਵੀ ਗਰਾਊਂਡ ‘ਚ ਪ੍ਰੈਕਟਿਸ ਕਰਨ ਕਰਕੇ ਆਏ ਕੁਝ ਸਾਥੀਆਂ ਨਾਲ ਚਲਾ ਗਿਆ ਅਤੇ ਨਸ਼ੇ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਠਿੰਡਾ ‘ਚ  ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋ ਗਿਆ ਸੀ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।

Leave a Reply

Your email address will not be published.