ਨਵੀਂ ਸੂਚੀ ਅਨੁਸਾਰ ਭਾਰਤ ਚੰਗੇ ਭਵਿੱਖ ਲਈ ਆਸਵੰਦ

Home » Blog » ਨਵੀਂ ਸੂਚੀ ਅਨੁਸਾਰ ਭਾਰਤ ਚੰਗੇ ਭਵਿੱਖ ਲਈ ਆਸਵੰਦ
ਨਵੀਂ ਸੂਚੀ ਅਨੁਸਾਰ ਭਾਰਤ ਚੰਗੇ ਭਵਿੱਖ ਲਈ ਆਸਵੰਦ

2020 ਦੀਆਂ ਮੁਲਤਵੀ ਹੋਈਆਂ ਉਲੰਪਿਕ ਖੇਡਾਂ ਹੁਣ ਦੋਬਾਰਾ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ। ਖੇਡ ਪ੍ਰੇਮੀ ਅਜੇ ਵੀ ਪੱਬਾਂ ਭਾਰ ਹੋ ਕੇ ਇਨ੍ਹਾਂ ਦਾ ਆਨੰਦ ਲੈਣ ਲਈ ਉਤਾਵਲੇ ਹਨ।

ਭਾਰਤ ਨੇ ਜੋ ਹੁਣ ਤੱਕ ਸੂਚੀ ਇਸ ਵਿਚ ਭਾਗ ਲੈਣ ਲਈ ਤਿਆਰ ਕੀਤੀ ਹੈ ਉਸ ਵਿਚ 119 ਨਾਂਅ ਹਨ। ਇਸ ਵਿਚ ਬਹੁਤੇ ਤਾਂ ਪੁਰਸ਼-ਇਸਤਰੀ ਹਾਕੀ, ਮੁੱਕੇਬਾਜ਼ੀ , ਐਥਲੈਟਿਕਸ ਤੇ ਕੁਸ਼ਤੀ ਵਿਚ ਹਨ। ਪਰ ਇਸ ਵਾਰੀ ਆਰਚਰੀ ਵਿਚ ਤਰਣਦੀਪ ਰਾਏ, ਪਰਵੀਣ ਜਾਦੇਵ ਤੇ ਖਾਸ ਤੌਰ ‘ਤੇ ਦੀਪਕਾ ਕੁਮਾਰੀ ਨੇ ਸਾਡੇ ਲਈ ਮੈਡਲ ਲਈ ਆਸ ਦੀ ਕਿਰਨ ਜਗਾਈ ਹੈ। ਭਾਰ ਚੁੱਕਣ, ਟੇਬਲ ਟੈਨਿਸ ਨੇ ਵੀ ਸਾਡਾ ਧਿਆਨ ਖਿੱਚਿਆ ਹੈ। ਇਸ ਕੋਵਿਡ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ। ਕਈ ਸੰਸਾਰ ਦੇ ਦਿੱਗਜ ਖਿਡਾਰੀ ਇਸ ਵਿਚ ਭਾਗ ਨਹੀਂ ਲੈ ਰਹੇ। ਬੈਡਮਿੰਟਨ ਜਗਤ ਵਿਚ ਇਹ ਗੱਲ ਖਾਸ ਤੌਰ ‘ਤੇ ਕੀਤੀ ਜਾ ਰਹੀ ਹੈ ਕਿ ਪਿਛਲੀਆਂ ਰੀE ਉਲੰਪਿਕ ਦੇ ਫਾਈਨਲ ਨੂੰ ਆਪਣੇ ਨਾਂਅ ਕਰਨ ਵਾਲੀ ਸਪੇਨ ਦੀ ਜੂਝਾਰੂ ਖਿਡਾਰਨ ਕਾਰੋਲੀਨਾ ਸਿਹਤ ਵਜੋਂ ਤੰਦਰੁਸਤ ਨਾ ਹੋਣ ਕਰਕੇ ਇਸ ਵਾਰ ਭਾਗ ਹੀ ਨਹੀਂ ਲੈ ਰਹੀ। ਦੂਸਰੀ ਨਿਰਾਸ਼ ਕਰਨ ਵਾਲੀ ਖ਼ਬਰ ਇਹ ਹੈ ਕਿ ਕਿਸੇ ਸਮੇਂ ਦੁਨੀਆ ਦੀ ਨੰਬਰ ਇਕ ਰਹੀ ਤੇ ਭਾਰਤ ਵਿਚ ਬੈਡਮਿੰਟਨ ਨੂੰ ਉਤਸ਼ਾਹਿਤ ਕਰਨ ਵਾਲੀ ਸਾਇਨਾ ਨੇਹਵਾਲ ਇਸ ਕੋਰੋਨਾ ਪੀੜਤ ਉਲੰਪਿਕ ਵਿਚ ਪਾਤਰਤਾ ਨਾ ਪਾਉਣ ਕਰਕੇ ਇਸ ਵਿਚ ਅਯੋਗ ਸਮਝੀ ਗਈ ਹੈ ਤੇ ਉਹ ਨਿਯਮਾਂ ਅਨੁਸਾਰ ਭਾਗ ਨਹੀਂ ਲੈ ਸਕੇਗੀ।

ਇਸ ਤਰ੍ਹਾਂ ਸ੍ਰੀ ਕਾਂਤ ਜਿਸ ਨੂੰ ਕਾਫੀ ਲੰਮਾ ਸਮਾਂ ਉਮੀਦ ਸੀ ਕਿ ਉਲੰਪਿਕ ਕਮੇਟੀ ਜ਼ਰੂਰ ਕੋਈ ਪੈਮਾਨਾ ਬਦਲੇਗੀ। ਸ੍ਰੀਕਾਂਤ ਦਾ ਇਹ ਵਿਚਾਰ ਸੀ ਜੇ ਕੁਝ ਪ੍ਰਤੀਯੋਗਤਾਵਾਂ ਰੱਦ ਕੀਤੀਆਂ ਜਾ ਸਕਦੀਆਂ ਹਨ ਤਾਂ ਬਿਨਾਂ ਕਿਸੇ ਕਸੂਰ ਤੋਂ ਖਿਡਾਰੀਆਂ ਨੂੰ ਨਿਯਮਾਂ ਤੋਂ ਛੋਟ ਵੀ ਦਿੱਤੀ ਜਾ ਸਕਦੀ ਹੈ ਪਰ ਉਹ ਭੀ ਇਸ ਸਾਲ ਖੇਡ ਨਹੀਂ ਰਿਹਾ। ਹੁਣ ਭਾਰਤ ਦੀ ਬਹੁਤੀ ਉਮੀਦ ਪੰਜਾਬੀਆਂ ਦੀ ਮਹਿਬੂਬ ਖੇਡ ਹਾਕੀ ਵਿਚੋਂ ਖਾਸ ਹੈ, ਇਸ ਖੇਡ ਵਿਚ ਭਾਰਤ ਨੇ ਰਿਕਾਰਡ 8 ਗੋਲਡ ਮੈਡਲ ਆਪਣੇ ਨਾਂਅ ਕੀਤੇ ਹਨ। ਇਸ ਸਾਲ ਟੀਮ ਵਿਚ ਸਭ ਤੋਂ ਵੱਧ ਪੰਜਾਬੀਆਂ ਦੀ ਚੋਣ ਹੋਈ ਹੈ ਤੇ ਇਸ ਵਿਚ ਸੰਸਾਰਪੁਰ ਤੇ ਮਿੱਠਾਪੁਰ ਦੇ ਖਿਡਾਰੀ ਖੇਡ ਰਹੇ ਹਨ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਵਿਚਾਰ ਹੈ ਕਿ ਭਾਰਤ ਨੂੰ ਪਹਿਲੇ ਆਰੰਭਕ ਮੈਚ ਬੜੇ ਧਿਆਨ ਨਾਲ ਖੇਡਣੇ ਚਾਹੀਦੇ ਹਨ। ਖੇਡਦੇ ਹੋਏ ਇਸ ਗੱਲ ਦਾ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਵਾਧੂ ਸੈਵ-ਵਿਸ਼ਵਾਸ ਦਾ ਸ਼ਿਕਾਰ ਨਾ ਹੋਈਏ। ਖੇਡਾਂ ਦਾ ਇਹ ਮਹਾਂ ਕੁੰਭ ਭਾਰਤ ਲਈ ਖੁਸ਼ੀਆਂ ਲੈ ਕੇ ਆਵੇ ਤੇ ਸਮੁਚੀ ਮਨੁੱਖਤਾ ਇਕ ਮੇਲੇ ਵਿਚ ਇੱਕਠੇ ਹੋ ਕੇ ਇਹ ਹੀ ਕਾਮਨਾ ਕਰ ਸਕਦੀ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਫਿਰ ਕਦੇ ਨਾ ਬਣਨ ਤੇ ਖੇਡਾਂ ਦੇ ਇਹ ਮਹਾਂਕੁਭ ਸਦਾ ਚਲਦੇ ਰਹਿਣ।

Leave a Reply

Your email address will not be published.