ਨਵੀਂ ਸਰਕਾਰ ਦਾ ਗਠਨ ਜਲਦ

Home » Blog » ਨਵੀਂ ਸਰਕਾਰ ਦਾ ਗਠਨ ਜਲਦ
ਨਵੀਂ ਸਰਕਾਰ ਦਾ ਗਠਨ ਜਲਦ

ਕਾਬੁਲ/ਨਵੀਂ ਦਿੱਲੀ / ਤਾਲਿਬਾਨ ਨੇਤਾਵਾਂ ਨੇ ਕਿਹਾ ਹੈ ਕਿ ਕਾਬੁਲ ‘ਚ ਸਰਕਾਰ ਦੇ ਗਠਨ ‘ਤੇ ਗੱਲਬਾਤ ਸਮਾਪਤ ਹੋ ਗਈ ਹੈ ਅਤੇ ਉਹ ਜਲਦ ਹੀ ਨਵੀਂ ਸਰਕਾਰ ਦਾ ਐਲਾਨ ਕਰਨਗੇ |

ਖਾਮਾ ਨਿਊਜ਼ ਦੀ ਰਿਪੋਰਟ ਮੁਤਾਬਿਕ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ (ਆਈ.ਈ.ਏ.) ਦੇ ਅਧਿਕਾਰੀਆਂ ਨੇ ਕਿਹਾ ਕਿ ਆਈ.ਈ.ਏ. ਦੇ ਸਰਬਉੱਚ ਨੇਤਾ ਮੁੱਲਾ ਹਿਬਤੁੱਲਾ ਅਖੂੰਦਜ਼ਾਦਾ ਦੀ ਅਗਵਾਈ ‘ਚ ਸਰਕਾਰ ਦੇ ਗਠਨ ਨੂੰ ਲੈ ਕੇ ਗੱਲਬਾਤ 30 ਅਗਸਤ ਨੂੰ ਸਮਾਪਤ ਹੋ ਗਈ ਹੈ | ਮੁੱਲਾ ਹਿਬਤੁੱਲਾ ਹਾਲ ਹੀ ਵਿਚ ਕੰਧਾਰ ਪ੍ਰਾਂਤ ਤੋਂ ਕਾਬੁਲ ਪਹੁੰਚਿਆ ਹੈ, ਜਿਥੇ ਉਸ ਨੇ ਕਬਾਇਲੀ ਬਜ਼ੁਰਗਾਂ ਦੇ ਨਾਲ ਲੜੀਵਾਰ ਗੱਲਬਾਤ ਕੀਤੀ ਹੈ | ਰਿਪੋਰਟ ‘ਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਦੇ ਐਲਾਨ ਦੀ ਸਹੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ, ਹਾਲਾਂਕਿ ਸੂਚਨਾ ਅਤੇ ਸੱਭਿਆਚਾਰ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਨਵੀਂ ਸਰਕਾਰ ਦਾ ਐਲਾਨ ਦੋ ਹਫ਼ਤਿਆਂ ਦੇ ਅੰਦਰ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਅੰਕੜੇ ਉਨ੍ਹਾਂ ਦੀ ਨਵੀਂ ਸਰਕਾਰ ਦਾ ਹਿੱਸਾ ਨਹੀਂ ਹੋਣਗੇ, ਕਿਉਂਕਿ ਉਹ ਫੇਲ੍ਹ ਹੋ ਗਏ ਹਨ ਅਤੇ ਲੋਕ ਨਹੀਂ ਚਾਹੁੰਦੇ ਕਿ ਉਹ ਹੁਣ ਸੱਤਾ ‘ਚ ਰਹਿਣ | ਉਧਰ ਦੋਹਾ ‘ਚ ਸਥਿਤ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਉੱਪ ਮੁਖੀ ਮੁਹੰਮਦ ਅੱਬਾਸ ਸਟਾਨਿਕਜ਼ਈ ਖ਼ੇਤਰੀ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ‘ਚ ਰੁੱਝੇ ਹਨ ਅਤੇ ਉਹ ਦੇਸ਼ਾਂ ਨੂੰ ਵਿਸ਼ਵਾਸ ਦਿਵਾ ਰਹੇ ਹਨ ਕਿ ਅਫ਼ਗਾਨਿਸਤਾਨ ਤੋਂ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ |

Leave a Reply

Your email address will not be published.