ਨਰਸ ਪਤਨੀ ਨੂੰ ਵਿਦੇਸ਼ ਭੇਜਣ ਲਈ ਲਾਲਚ ਚ ਫਸ ਰੱਖਿਆ ਸੀ ਅੱਤਵਾਦ ਦੀ ਦੁਨੀਆ ‘ਚ ਕਦਮ

ਨਰਸ ਪਤਨੀ ਨੂੰ ਵਿਦੇਸ਼ ਭੇਜਣ ਲਈ ਲਾਲਚ ਚ ਫਸ ਰੱਖਿਆ ਸੀ ਅੱਤਵਾਦ ਦੀ ਦੁਨੀਆ ‘ਚ ਕਦਮ

ਹਰਿਆਣਾ : ਕਰਨਾਲ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਫੜੇ ਗਏ ਅਮਨਦੀਪ ਸਿੰਘ ਨਿਵਾਸੀ ਮੱਖੂ ਨੇ ਆਪਣੀ ਨਰਸ ਪਤਨੀ ਨੂੰ ਵਿਦੇਸ਼ ਭੇਜਣ ਲਈ ਅੱਤਵਾਦ ਦੀ ਦੁਨੀਆ ਵਿੱਚ ਕਦਮ ਰਖਿਆ ਸੀ।

ਉਹ ਪਹਿਲਾਂ ਤੋਂ ਅਪਰਾਧਕ ਸਰਗਰਮੀਆਂ ਵਿੱਚ ਸ਼ਾਮਲ ਆਪਣੇ ਭਰਾ ਗੁਰਪ੍ਰੀਤ ਸਿੰਘ ਦਾ ਸਾਥ ਦੇਣ ਲੱਗਾ ਸੀ। ਗੁਰਪ੍ਰੀਤ ਦੇ ਪਰਿਵਾਰ ਨੇ ਉਸ ਦੀਆਂ ਅਪਰਾਧਕ ਸਰਗਰਮੀਆਂ ਕਰੇਕ ਉਸ ਨੂੰ ਬੇਦਖਲ ਕਰ ਦਿੱਤਾ ਸੀ, ਜਦਕਿ ਅਮਨਦੀਪ ਆਪਣੇ ਦਾਦਾ ਦਾੀ ਦੇ ਕੋਲ ਰਹਿੰਦਾ ਸੀ।

ਅੱਤਵਾਦ ਦੀ ਦੁਨੀਆ ਵਿੱਚ ਕਦਮ ਰਖਣ ਵਾਲੇ ਅਮਨਦੀਪ ਦੀ ਪਤਨੀ ਨੂੰ ਉਸ ਦੀਆਂ ਅਪਰਾਧਕ ਸਰਗਰਮੀਆਂ ਦੀ ਭਿਣਕ ਤੱਕ ਨਹੀਂ ਸੀ। ਉਸ ਦੀ ਪਤਨੀ ਇੱਕ ਹਸਪਤਾਲ ‘ਚ ਕੰਮ ਕਰਦੀ ਸੀ। ਜਦਕਿ ਅਮਨਦੀਪ ਪਾਕਿਤਾਨ ਵਿੱਚ ਬੈਠੇ ਬੱਬਰ ਖਾਲਸਾ ਦੇ ਅੱਤਵਾਦੀਆਂ ਵੱਲੋਂ ਸਰਹੱਦ ‘ਤੇ ਭੇਜਿਆ ਜਾ ਰਿਹਾ ਮੌਤ ਦਾ ਸਾਮਾਨ ਆਪਣੇ ਭਰਾ ਗੁਰਪ੍ਰੀਤ ਨਾਲ ਮਿਲ ਕੇ ਅੱਤਵਾਦੀਆਂ ਦੀ ਦੱਸੀ ਥਾਂ ‘ਤੇ ਟਿਕਾਣੇ ਲਾ ਰਿਹਾ ਸੀ। ਅਜਿਹਾ ਕਰਨ ‘ਤੇ ਉਸ ਨੂੰ ਮੋਟੀ ਰਕਮ ਮਿਲਦੀ ਸੀ। ਜ਼ਿਕਰਯੋਗ ਹੈ ਕਿ ਕਰਨਾਲ ਪੁਲਿਸ ਨੇ ਹਾਲ ਹੀ ਵਿੱਚ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਵਾਸੀ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਤੇ ਭੁਪਿੰਦਰ ਸਿੰਘ ਨਿਵਾਸੀ ਲੁਧਿਆਣਾ ਨੂੰ ਧਮਾਕਾ।ਖੇਜ਼ ਸਮੱਗਰੀ ਤੇ ਖਤਰਨਾਕ ਹਥਿਆਰਾਂ ਨਾਲ ਕਾਬੂ ਕੀਤਾ ਹੈ

ਖੁਪੀਆ ਸੂਤਰਾਂ ਮੁਤਾਬਕ ਮਾਪਿਆਂ ਦੀ ਮੌਤ ਤੋਂ ਬਾਅਦ ਅਮਨਦੀਪ ਆਪਣੇ ਦਾਦਾ-ਦਾਦੀ ਕੋਲ ਮੱਖੂ ਦੇ ਪਿੰਡ ਵਿੰਜੋ ਵਿੱਚ ਰਹਿੰਦਾ ਹੈ। ਜਦਕਿ ਗੁਰਪ੍ਰੀਤ ਸਿੰਘ ਦੀਆਂ ਅਪਰਾਧਕ ਹਰਕਤਾਂ ਕਰਕੇ ਉਸ ਨੂੰ ਪਰਿਵਾਰ ਨੇ ਬੇਦਖਲ ਕਰ ਦਿੱਤਾ ਸੀ। ਚਾਰ ਸਾਲ ਪਹਿਲਾਂ ਅਮਨਦੀਪ ਨੇ ਇੱਕ ਨਰਸ ਨਾਲ ਲਵ ਮੈਰਿਜ ਕੀਤੀ ਸੀ। ਅਮਨਦੀਪ ਖੁਦ ਟੈਕਸੀ ਚਲਾਉਂਦਾ ਸੀ, ਪਰ ਉਸ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਆਪਣੀ ਪਤਨੀ ਨੂੰ ਵਿਦੇਸ਼ ਭੇਜ ਕੇ ਖੁਦ ਵੀ ਵਿਦੇਸ਼ ਸੈਟਲ ਹੋ ਸਕੇ। ਇਸ ਦੇ ਲਈ ਉਹ ਪੈਸਾ ਜੁਟਾਉਣ ਵਿੱਚ ਲੱਗਾ ਹੋਇਆ ਸੀ।ਵਿਦੇਸ਼ ਜਾਣ ਲਈ ਲੱਖਾਂ ਰੁਪਿਆ ਚਾਹੀਦਾ ਸੀ, ਇਸ ਲਈ ਉਸ ਨੇ ਆਪਣੇ ਭਰਾ ਗੁਰਪ੍ਰੀਤ ਨਾਲ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ ਤੇ ਉਸ ਦੀਆਂ ਅਪਰਾਧਕ ਸਰਗਰਮੀਆਂ ਵਿੱਚ ਸਾਥ ਦੇਣ ਲੱਗਾ। ਪੈਸੇ ਵੀ ਚੰਗੇ ਮਿਲਣ ਲੱਗੇ ਸਨ ਤੇ ਅਜਿਹਾ ਕਰਨ ਨਾਲ ਉਸ ਦੀ ਵਿਦੇਸ਼ ਜਾਣ ਦੀ ਇੱਛਾ ਵੀ ਪੂਰੀ ਹੁੰਦੀ ਨਜ਼ਰ ਆ ਰਹੀ ਸੀ। ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਭੇਜੀ ਗਈ ਵਿਸਫੋਟਕ ਸਮੱਗਰੀ ਤੇ ਖਤਰਨਾਕ ਹਥਿਆਰਾਂ ਦੀ ਖੇਪ ਉਹ ਆਪਣੇ ਭਰਾ ਗੁਰਪ੍ਰੀਤ ਅਤੇ ਉਸ ਦੇ ਸਾਥੀ ਪਰਮਿੰਦਰ ਸਿੰਘ ਤੇ ਭੁਪਿੰਦਰ ਸਿੰਘ ਨਾਲ ਤੇਲੰਗਾਨਾ ਸਪਲਾਈ ਕਰਨ ਜਾ ਰਹੇ ਸਨ ਕਿ ਕਰਨਾਲ ਵਿੱੱਚ ਫੜੇ ਗਏ।

ਖੁਫੀਆ ਸੂਤਰਾਂ ਮੂਤਾਬਕ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਹਰਵਿੰਦਰ ਸਿੰਘ ਇਰਫ ਰਿੰਦਾ ਨੇ ਪੰਜਾਬ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਦੇ ਨਾਲ ਵਸੇ ਪਿੰਡਾਂ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਹੈ। ਕੌਣ-ਕੌਣ ਉਸ ਦੇ ਨਾਲ ਜੁੜੇ ਹਨ, ਇਹ ਜਾਣਕਾਰੀ ਉਨ੍ਹਾਂ ਨੂੰ ਵੀ ਨਹੀਂ ਹੈ, ਜਿਨ੍ਹਾਂ ਨੂੰ ਰਿੰਦਾ ਨੇ ਆਪਣੇ ਨਾਲ ਜੋੜਿਆ ਹੈ ਇਹ ਸਿਰਫ ਉਸ ਨੂੰ ਹੀ ਪਤਾ ਹੈ।

Leave a Reply

Your email address will not be published.