ਨਜਾਇਜ਼ ਹਥਿਆਰਾਂ ਸਮੇਤ ਫੜਿਆ ਅਸਲਾ ਸਮੱਗਲਰ, ਵਪਾਰੀ ਦੇ ਕਤਲ ਨੂੰ ਦੇਣਾ ਸੀ ਅੰਜ਼ਾਮ

ਨਜਾਇਜ਼ ਹਥਿਆਰਾਂ ਸਮੇਤ ਫੜਿਆ ਅਸਲਾ ਸਮੱਗਲਰ, ਵਪਾਰੀ ਦੇ ਕਤਲ ਨੂੰ ਦੇਣਾ ਸੀ ਅੰਜ਼ਾਮ

ਰੂਪਨਗਰ : ਰੂਪਨਗਰ ਪੁਲਿਸ ਨੇ ਇਕ ਨਜਾਇਜ਼ ਅਸਲਾ ਸਮੱਗਲਰ ਨੂੰ 7 ਪਿਸਟਲ ਤੇ 15 ਜਿੰਦਾਂ ਕਾਰਤੂਸਾ ਸਮੇਤ ਕਾਬੂ ਕਰ ਕੇ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਇੱਕ ਉੱਘੇ ਕਾਰੋਬਾਰੀ ਦੇ ਕਤਲ ਦੀ ਸਾਜ਼ਿਸ਼ ਨੂੰ ਨਕਾਮ ਬਣਾਇਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਸਰਵੰਤ ਸਿੰਘ ਉਰਫ਼ ਰਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਬਸਤੀ ਨਾਈਆਂ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨਜਾਇਜ ਅਸਲਾ ਲੈ ਕੇ ਐਨਸੀਸੀ ਅਕੈਡਮੀ ਰੂਪਨਗਰ ਕੋਲ ਆ ਰਿਹਾ ਹੈ ਤਾਂ ਪੁਲਿਸ ਨੇ ਐਸਪੀ ਹਰਵੀਰ ਸਿੰਘ ਅਟਵਾਲ ਦੀ ਅਗਾਵਈ ਹੇਠ ਡੀਐਸਪੀ ਜਰਨੈਲ ਸਿੰਘ ,ਸੀਆਈਏ ਇੰਚਾਰਜ ਸਤਨਾਮ ਸਿੰਘ ਤੇ ਐਸਆਈ ਬਲਵੀਰ ਸਿੰਘ ਨੇ ਮੌਕੇ ਤੇ ਜਾ ਕੇ ਕਾਬੂ ਕਰ ਲਿਆ ਜਿਸ ਕੋਲੋਂ 4 ਪਿਸਟਲ 32 ਬੋਰ,1 ਦੇਸੀ ਪਿਸਟਲ 315 ਬੋਰ,2 ਦੇਸੀ ਪਿਸਟਲ 12 ਬੋਰ ਅਤੇ 10 ਜਿੰਦਾਂ ਕਾਰਤੂਸ 32 ਬੋਰ,2 ਜਿੰਦਾਂ ਕਾਰਤੂਸ 315 ਬੋਰ ਤੇ 3 ਜਿੰਦਾਂ ਕਾਰਤੂਸ 12 ਦੇ ਬਰਾਮਦ ਕੀਤੇ ਗਏ ਹਨ।ਦੋਸ਼ੀ ਖਿਲਾਫ਼ ਥਾਣਾ ਸਿਟੀ ਵਿਚ ਵੱਖ ਵੱਖ ਧਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ।

ਡਾ. ਗਰਗ ਨੇ ਦੱਸਿਆ ਸਰਵੰਤ ਸਿੰਘ ਤੋਂ ਕੀਤੀ ਪੁੱਛ ਗਿੱਛ ਦੌਰਾਨ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ ਕਿ ਸੈਂਟਰਲ ਜੇਲ੍ਹ ਪਟਿਆਲਾ ‘ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ਼ ਕਾਕਾ ਪੁੱਤਰ ਕਿੰਦਰ ਸਿੰਘ ਵਾਸੀ ਹਰੀ ਨੌ ਰੋਡ ਕੋਟਕਪੂਰਾ ਅਤੇ ਸੁਖਦੀਪ ਸਿੰਘ ਉਰਫ਼ ਟੋਨੀ ਪੁੱਤਰ ਦਰਸ਼ਨ ਸਿੰਘ ਵਾਸੀ ਬਾਹਮਣ ਵਾਲਾ ਰੋਡ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ, ਜਿਨ੍ਹਾਂ ‘ਤੇ ਪਹਿਲਾ ਹੀ ਸੁਪਾਰੀ ਕਿਲਿੰਗਜ ਦੇ ਪਰਚੇ ਦਰਜ ਹਨ, ਦੇ ਕਹਿਣ ਉੱਤੇ ਸਰਵੰਤ ਸਿੰਘ ਹਥਿਆਰ ਸਪਲਾਈ ਕਰਨੇ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇੱਕ ਵੱਡੀ ਘਟਨਾ ਨੂੰ ਨਕਾਮ ਬਣਾਇਆ ਹੈ। ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਉਕਤ ਗੈਂਗਸਟਰ ਜੋ ਪਟਿਆਲਾ ਜੇਲ੍ਹ ਵਿਚ ਬੰਦ ਹਨ ਉਨ੍ਹਾਂ ਨੂੰ ਕੇਸ ਵਿਚ ਨਾਮਜਦ ਕਰਕੇ ਪੁੱਛਗਿੱਛ ਲਈ ਪ੍ਰੋਟਕਸ਼ਨ ਵਾਰੰਟ ਤੇ ਲੈ ਕੇ ਆਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜੇਲ੍ਹ ਵਿਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ਼ ਕਾਕਾ ‘ਤੇ ਪਹਿਲਾ ਹੀ ਕੋਟਕਪੂਰਾ ਪੰਜਾਬ,ਮੇਰਠ ਯੂਪੀ ਵਿਚ ਵੱਖ ਵੱਖ ਧਰਾਵਾਂ ਹੇਠ ਕਰੀਬ ਸੱਤ ਪਰਚੇ ਦਰਜ ਹਨ ਤੇ ਗੈਂਗਸਟਰ ਸੁਖਦੀਪ ਸਿੰਘ ਉਰਫ਼ ਟੋਨੀ ਤੇ ਵੀ ਪ ਕੋਟਕਪੂਰਾ ਪੰਜਾਬ ਤੇ ਮੇਰਠ ਯੂਪੀ ਵਿਚ ਵੱਖ ਵੱਖ ਕੇਸਾ ਵਿਚ 4 ਮਾਮਲਾ ਦਰਜ ਹਨ।

Leave a Reply

Your email address will not be published.