ਨਕਲੀ ਸ਼ਰਾਬ ਬਣਾਉਣ ਦੇ ਦੋਸ਼ ’ਚ ਤਿੰਨ ਭਾਜਪਾ ਆਗੂ ਨਾਮਜ਼ਦ

Home » Blog » ਨਕਲੀ ਸ਼ਰਾਬ ਬਣਾਉਣ ਦੇ ਦੋਸ਼ ’ਚ ਤਿੰਨ ਭਾਜਪਾ ਆਗੂ ਨਾਮਜ਼ਦ
ਨਕਲੀ ਸ਼ਰਾਬ ਬਣਾਉਣ ਦੇ ਦੋਸ਼ ’ਚ ਤਿੰਨ ਭਾਜਪਾ ਆਗੂ ਨਾਮਜ਼ਦ

ਆਦਮਪੁਰ ਦੋਆਬਾ / ਪੁਲੀਸ ਅਤੇ ਐਕਸਾਇਜ਼ ਵਿਭਾਗ ਵਲੋਂ ਸਾਂਝੇ ਤੌਰ ’ਤੇ ਵਡੀ ਕਾਰਵਾਈ ਕਰਦਿਆਂ ਪਿੰਡ ਧੋਗੜੀ ਨੇੜੇ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਨੂੰ ਸੀਲ ਕਰਕੇ ਤਿੰਨ ਭਾਜਪਾ ਆਗੂਆਂ ਨੂੰ ਨਾਮਜ਼ਦ ਕੀਤਾ ਹੈ।

ਇਹ ਤਿੰਨੇ ਸਕੇ ਭਰਾ ਹਨ। ਕੱਲ੍ਹ ਆਦਮਪੁਰ ਪੁਲੀਸ ਅਧੀਨ ਪਿੰਡ ਸਮਸਤੀਪੁਰ ਵਿਚ ਸਥਿਤ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿਚ ਪੁਲੀਸ ਅਤੇ ਐਕਸਾਇਜ਼ ਵਿਭਾਗ ਵਲੋਂ ਸਾਂਝੇ ਤੌਰ ’ਤੇ ਛਾਪਾ ਮਾਰ ਕੇ ਨਕਲੀ ਸ਼ਰਾਬ ਬਣਾਉਣ ਵਾਲੀ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ, 11990 ਖਾਲੀ ਬੋਤਲਾਂ, 3840 ਖਾਲੀ ਗੱਤੇ ਦੇ ਡੱਬੇ ਤੇ ਹੋਰ ਸਾਮਾਨ ਬਰਾਮਦ ਕੀਤਾ। ਆਦਮਪੁਰ ਥਾਣੇ ਵਿਚ ਦਰਜ ਮਾਮਲੇ ਵਿੱਚ ਭਾਜਪਾ ਆਗੂ ਰਾਜਨ ਅੰਗੂਰਾਲ, ਸਨੀ ਅੰਗੂਰਾਲ, ਸ਼ੀਤਲ ਅੰਗੂਰਾਲ ਵਾਸੀ ਸ਼ੀਲਾ ਨਗਰ ਜਲੰਧਰ ਨੂੰ ਨਾਮਜ਼ਦ ਕੀਤਾ ਹੈ।

Leave a Reply

Your email address will not be published.