ਧੋਖਾਧੜੀ ਮਾਮਲੇ ‘ਚ ਸੋਨਾਕਸ਼ੀ ਸਿਨਹਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ

ਧੋਖਾਧੜੀ ਮਾਮਲੇ ‘ਚ ਸੋਨਾਕਸ਼ੀ ਸਿਨਹਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ

ਅਦਾਕਾਰਾ ਸੋਨਾਕਸ਼ੀ ਸਿਨਹਾ ਕਾਨੂੰਨੀ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ।

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ  ਕੋਰਟ ਨੇ 4 ਸਾਲ ਪੁਰਾਣੇ ਧੋਖਾਧੜੀ ਦੇ ਮਾਮਲੇ ਵਿੱਚ ਸੋਨਾਕਸ਼ੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ 25 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸੋਨਾਕਸ਼ੀ ‘ਤੇ ਦਿੱਲੀ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ 37 ਲੱਖ ਰੁਪਏ ਲੈਣ ਦਾ ਦੋਸ਼ ਹੈ। ਪਰ, ਪੈਸੇ ਲੈਣ ਤੋਂ ਬਾਅਦ ਵੀ ਸੋਨਾਕਸ਼ੀ ਇਵੈਂਟ ‘ਚ ਸ਼ਾਮਲ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਇਵੈਂਟ ਆਰਗੇਨਾਈਜ਼ਰ ਦੇ ਪੈਸੇ ਵੀ ਵਾਪਸ ਨਹੀਂ ਕੀਤੇ।

ਖਬਰਾਂ ਮੁਤਾਬਕ ਮੁਰਾਦਾਬਾਦ ਦੇ ਕਟਘਰ ਥਾਣਾ ਖੇਤਰ ‘ਚ ਰਹਿਣ ਵਾਲੇ ਇਵੈਂਟ ਆਰਗੇਨਾਈਜ਼ਰ ਪ੍ਰਮੋਦ ਸ਼ਰਮਾ ਨੇ ਇਕ ਈਵੈਂਟ ਰੱਖਿਆ ਸੀ। ਜਿਸ ਵਿੱਚ ਸੋਨਾਕਸ਼ੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪਰ ਅਦਾਕਾਰਾ ਇਸ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕੀ। ਜਿਸ ਤੋਂ ਬਾਅਦ ਈਵੈਂਟ ਦੇ ਆਯੋਜਕ ਪ੍ਰਮੋਦ ਨੇ ਅਭਿਨੇਤਰੀ ਤੋਂ ਉਸਦੇ ਪੈਸੇ ਵਾਪਸ ਮੰਗੇ ਸਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਮੈਨੇਜਰ ਨੇ ਈਵੈਂਟ ਆਰਗੇਨਾਈਜ਼ਰ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਜਦੋਂ ਆਰਗੇਨਾਈਜ਼ਰ ਨੂੰ ਸੋਨਾਕਸ਼ੀ ਸਿਨਹਾ ਨਾਲ ਕਈ ਵਾਰ ਸੰਪਰਕ ਕਰਨ ਤੋਂ ਬਾਦ ਵੀ ਪੈਸੇ ਨਹੀਂ ਮਿਲੇ ਤਾਂ ਉਸਨੇ ਫਰਵਰੀ 2019 ‘ਚ ਅਭਿਨੇਤਰੀ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਮੁਰਾਦਾਬਾਦ ਆਈ ਸੀ। ਪਰ ਉਸ ਤੋਂ ਬਾਅਦ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਹੁਣ ਅਦਾਲਤ ਨੇ ਧੋਖਾਧੜੀ ਦੇ ਇਸ ਮਾਮਲੇ ‘ਚ ਸੋਨਾਕਸ਼ੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

Leave a Reply

Your email address will not be published.