ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ

Home » Blog » ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ
ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ

ਨਵਜੋਤ ਸਿੰਘ ਸਿੱਧੂ ਬਾਰੇ ਹੁਣ ਤੱਕ ਇਹੀ ਚਰਚਾ ਸੀ ਕਿ ਜਾਂ ਤਾਂ ਉਹ ਆਪਣੀ ਵੱਖਰੀ ਪਾਰਟੀ ਬਣਾ ਸਕਦੇ ਹਨ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਧਿਰ ਨਾਲ ਜੁੜ ਸਕਦੇ ਹਨ ਪਰ ਪ੍ਰਧਾਨਗੀ ਮਿਲਣ ਪਿੱਛੋਂ ਉਹ ਆਪਣੇ ਆਪ ਨੂੰ ਵਫਾਦਾਰ ਕਾਂਗਰਸੀ ਸਾਬਤ ਕਰਨ ਵਿਚ ਜੁਟ ਗਏ ਹਨ।

ਸਿੱਧੂ ਦੇ ਮੈਦਾਨ ਵਿਚ ਆਉਣ ਨਾਲ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਵੀ ਆਪਣੀ ਨੀਤੀ ਨਵੇਂ ਸਿਰੇ ਤੋਂ ਘੜਨ ਦੀ ਜ਼ਰੂਰਤ ਪਵੇਗੀ। ਪੰਜਾਬ ਦੀਆਂ ਚੋਣਾਂ ਸਿਰ ਉਤੇ ਹਨ। ਸਾਰੀਆਂ ਹੀ ਪਾਰਟੀਆਂ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਸਰਗਰਮੀ ਦਿਖਾਉਣ ਲੱਗੀਆਂ ਹੋਈਆਂ ਹਨ। ਇਸ ਨਜ਼ਰੀਏ ਤੋਂ ਦੇਖਿਆਂ ਉਨ੍ਹਾਂ ਦੀ ਸਰਗਰਮ ਆਮਦ ਕਾਂਗਰਸੀ ਸਫਾਂ ਵਿਚ ਤਰੰਗਾਂ ਛੇੜ ਸਕਦੀ ਹੈ ਅਤੇ ਉਹ ਇਕ ਵਿਸ਼ਵਾਸ ਅਤੇ ਉਮੀਦ ਨਾਲ ਚੋਣ ਮੈਦਾਨ ਵਿਚ ਉਤਰ ਸਕਦੇ ਹਨ ਪਰ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਨਵਜੋਤ ਸਿੰਘ ਸਿੱਧੂ ਲਈ ਇਹ ਹੀ ਹੈ ਕਿ ਉਹ ਵੱਡੇ ਕਾਂਗਰਸੀ ਆਗੂਆਂ ਦੇ ਗਿਲੇ-ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਕਿਸ ਤਰ੍ਹਾਂ ਤੁਰਨ ਲਈ ਤਿਆਰ ਕਰਦੇ ਹਨ।

Leave a Reply

Your email address will not be published.