ਦੋਸਤ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਕੀਤਾ ਬੇਹੋਸ਼ ਫਿਰ ਆਰੇ ਨਾਲ ਕੱਟਿਆ; ਨਹਿਰ ‘ਚ ਸੁੱਟੀ ਲਾਸ਼

ਦੋਸਤ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਕੀਤਾ ਬੇਹੋਸ਼ ਫਿਰ ਆਰੇ ਨਾਲ ਕੱਟਿਆ; ਨਹਿਰ ‘ਚ ਸੁੱਟੀ ਲਾਸ਼

ਲੁਧਿਆਣਾ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਜਲਾਲਾਬਾਦ ਤੋਂ ਕੱਪੜੇ ਖਰੀਦਣ ਆਏ ਨੌਜਵਾਨ ਦੀ ਲਾਸ਼ ਨੂੰ ਕਤਲ ਕਰ ਕੇ ਸ਼ਹਿਰ ਦੇ ਸੁੰਨੇ ਇਲਾਕੇ ‘ਚ ਨਹਿਰ ‘ਚ ਸੁੱਟ ਦਿੱਤਾ ਗਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਨਹਿਰ ‘ਚੋਂ ਲਾਸ਼ ਬਰਾਮਦ ਕਰ ਲਈ ਹੈ। ਇਸ ਦੀ ਸ਼ਨਾਖਤ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 25 ਹਜ਼ਾਰ ਲਈ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਤਲ ਤੋਂ ਪਹਿਲਾਂ ਉਸ ਨੂੰ ਬੇਹੋਸ਼ ਕੀਤਾ ਗਿਆ ਸੀ ਤੇ ਫੇਰ ਆਰੇ ਨਾਲ ਕੱਟਿਆ ਗਿਆ ਸੀ।

ਇਸਲਾਮ ਨਾਂ ਦਾ 30 ਸਾਲਾ ਨੌਜਵਾਨ ਕੁਛ ਦਿਨ ਪਹਿਲਾ ਆਪਣੇ ਪਿੰਡ ਤੋਂ ਲੁਧਿਆਣਾ ਕੱਪੜੇ ਖਰੀਦਣ ਆਇਆ ਸੀ। ਉਹ ਗੁਰੂ ਗੋਬਿੰਦ ਸਿੰਘ ਨਗਰ, ਲੁਧਿਆਣਾ ਵਿੱਚ ਮੁਹੰਮਦ ਮਹਿਫੂਜ਼ ਨਾਂ ਦੇ ਵਿਅਕਤੀ ਕੋਲ ਠਹਿਰਿਆ। ਅਗਲੇ ਦਿਨ ਜਦੋਂ ਉਸ ਦਾ ਫੋਨ ਬੰਦ ਆਉਣ ਲੱਗਾ ਤਾਂ ਉਸ ਦਾ ਭਰਾ ਉਸ ਦੇ ਫੋਨ ‘ਤੇ ਕਾਲ ਕਰਦਾ ਰਿਹਾ।

ਜਦੋਂ ਕੋਈ ਗੱਲ ਨਾ ਹੋਈ ਤਾਂ ਮੁਹੰਮਦ ਮਹਿਫੂਜ਼ ਦੇ ਫੋਨ ’ਤੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਇਸਲਾਮ ਇੱਥੋਂ ਜਲਾਲਾਬਾਦ ਚਲਾ ਗਿਆ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਇਸਲਾਮ ਉਥੇ ਵੀ ਨਹੀਂ ਪਹੁੰਚਿਆ, ਇਸ ਲਈ ਉਸ ਦਾ ਭਰਾ ਉਸ ਨੂੰ ਲੱਭਣ ਲੁਧਿਆਣਾ ਪਹੁੰਚ ਗਿਆ। ਉਦੋਂ ਤੋਂ ਮੁਹੰਮਦ ਮਹਿਫੂਜ਼ ਵੀ ਫਰਾਰ ਸੀ। ਜਦੋਂ ਉਸਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਹੰਮਦ ਮਹਿਫੂਜ਼ ਪਾਣੀਪਤ ਵਿੱਚ ਆਪਣੇ ਇੱਕ ਜਾਣਕਾਰ ਕੋਲ ਰਹਿ ਰਿਹਾ ਸੀ। ਇਸ ‘ਤੇ ਉਹ ਪਾਣੀਪਤ ਪਹੁੰਚਿਆ ਅਤੇ ਦੋਸ਼ੀ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਗੱਲ ਦੱਸੀ।

ਹੁਣ ਪੁਲਿਸ ਨੇ ਮੁਹੰਮਦ ਮਹਿਫੂਜ਼ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੀ ਲਾਸ਼ ਜਵੱਦੀ ਨਹਿਰ ‘ਚੋਂ ਬਰਾਮਦ ਕੀਤੀ ਗਈ ਹੈ। ਪਰ ਅਜੇ ਤੱਕ ਬੋਰੀ ਨਹੀਂ ਖੋਲ੍ਹੀ ਗਈ। ਪਰ ਇਹ ਬੋਰੀ ਮੁਹੰਮਦ ਮਹਿਫੂਜ਼ ਦੇ ਇਸ਼ਾਰੇ ‘ਤੇ ਹੀ ਬਰਾਮਦ ਕੀਤੀ ਗਈ ਹੈ ਅਤੇ ਉਸ ਦੀ ਪਛਾਣ ਮੈਜਿਸਟਰੇਟ ਦੀ ਹਾਜ਼ਰੀ ‘ਚ ਕੀਤੀ ਜਾਵੇਗੀ। ਟਿੱਬਾ ਥਾਣੇ ਦੇ ਇੰਚਾਰਜ ਇੰਸਪੈਕਟਰ ਰਣਬੀਰ ਸਿੰਘ ਅਨੁਸਾਰ ਮੁਲਜ਼ਮਾਂ ਨੇ ਸਿਰਫ਼ 25 ਹਜ਼ਾਰ ਰੁਪਏ ਲਈ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.