ਦੇਸ਼ ਭਰ ‘ਚ ਮਿਿਲਆ ਜੁਲਿਆ ਹੁੰਗਾਰਾ

Home » Blog » ਦੇਸ਼ ਭਰ ‘ਚ ਮਿਿਲਆ ਜੁਲਿਆ ਹੁੰਗਾਰਾ
ਦੇਸ਼ ਭਰ ‘ਚ ਮਿਿਲਆ ਜੁਲਿਆ ਹੁੰਗਾਰਾ

ਨਵੀਂ ਦਿੱਲੀ / ਲਖਮੀਪੁਰ ਖੀਰੀ ‘ਚ ਹਿੰਸਾ ਦੇ ਰੋਸ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੇ ਗਏ ਸਮਾਂਬੱਧ ਰੇਲ ਰੋਕੋ ਪ੍ਰੋਗਰਾਮ ਦਾ ਰਲਿਆ-ਮਿਲਆ ਅਸਰ ਰਿਹਾ।

ਰੇਲ ਰੋਕੋ ਦਾ ਵਧੇਰੇ ਪ੍ਰਭਾਵ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਵੇਖਣ ਨੂੰ ਮਿਲਆ ਜਦਕਿ ਰਾਜਸਥਾਨ, ਬਿਹਾਰ, ਓਡੀਸ਼ਾ, ਉੱਤਰਾਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਤੇ ਕਰਨਾਟਕ ਆਦਿ ਕਈ ਰਾਜਾਂ ‘ਚ ਵੀ ਰੇਲ ਰੋਕੋ ਕਾਰਨ ਆਵਾਜਾਈ ਕੁਝ ਹੱਦ ਤੱਕ ਪ੍ਰਭਾਵਿਤ ਹੋਈ। ਪੁਲਿਸ ਵਲੋਂ ਚੁੱਕੇ ਇਹਤਿਆਤੀ ਕਦਮਾਂ ਕਾਰਨ ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਜਦਕਿ ਉੱਤਰ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਧਾਰਾ-144 ਵੀ ਲਾਈ ਗਈ। ਕਿਸਾਨਾਂ ਵਲੋਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਰੇਲ ਰੋਕੋ ਪ੍ਰਦਰਸ਼ਨ ਤਹਿਤ ਦੇਸ਼ ਭਰ ‘ਚ ਤਕਰਬੀਨ 293 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਰੇਲਵੇ ਵਲੋਂ ਜਾਰੀ ਜਾਣਕਾਰੀ ਮੁਤਾਬਿਕ ਕੁੱਲ 184 ਥਾਵਾਂ ‘ਤੇ ਕਿਸਾਨਾਂ ਵਲੋਂ ਰੇਲਵੇ ਪਟੜੀਆਂ ਦੇ ਕੋਲ ਅੰਦੋਲਨ ਕੀਤਾ ਗਿਆ।

118 ਰੇਲ ਗੱਡੀਆਂ ਨੂੰ ਨਿਸਚਿਤ ਥਾਂ ਤੋਂ ਪਹਿਲਾਂ ਰੋਕਿਆ ਗਿਆ ਜਦਕਿ 43 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਅਤੇ ਇਕ ਦਾ ਰੂਟ ਬਦਲਿਆ ਗਿਆ। ਹਾਸਲ ਜਾਣਕਾਰੀ ਮੁਤਾਬਿਕ 7 ਜ਼ੋਨਾਂ ‘ਚ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ‘ਚੋਂ ਉੱਤਰੀ ਜ਼ੋਨ ਦੀਆਂ 157 ਉੱਤਰ-ਪੱਛਮੀ ਜ਼ੋਨ ਦੀਆਂ 16, ਉੱਤਰ-ਪੂਰਬੀ ਜ਼ੋਨ ਦੀਆਂ 3, ਪੂਰਬੀ ਜ਼ੋਨ 1, ਪੱਛਮੀ ਕੇਂਦਰੀ ਜ਼ੋਨ 2 ਅਤੇ ਉੱਤਰ-ਪੂਰਬੀ ਫ਼ਰੰਟੀਅਰ ਜ਼ੋਨ ਦੀਆਂ 2 ਥਾਵਾਂ ਸ਼ਾਮਿਲ ਸਨ। ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜ਼ਰ ਪੁਲਿਸ ਵਲੋਂ ਵੀ ਸੁਰੱਖਿਆ ਦਾ ਪੁਖਤਾ ਬੰਦੋਬਸਤ ਕੀਤਾ ਗਿਆ ਸੀ। ਡੀ.ਸੀ.ਪੀ ਰੇਲਵੇ ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਰੇਲਵੇ ਪੁਲਿਸ ਰੇਲਵੇ ਸਟੇਸ਼ਨਾਂ ‘ਤੇ ਗਸ਼ਤ ਕਰਦੀ ਰਹੀ।

ਸ਼ਾਂਤ ਰਿਹਾ ਪ੍ਰਦਰਸ਼ਨ ਕਿਸਾਨਾਂ ਵਲੋਂ 6 ਘੰਟੇ ਦੇ ਰੇਲ ਰੋਕੋ ਪ੍ਰੋਗਰਾਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਿੰਸਕ ਜਾਂ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਸੰਯੁਕਤ ਕਿਸਾਨ ਮੋਰਚੇ ਅਤੇ ਰੇਲਵੇ ਵਲੋਂ ਹਾਸਲ ਜਾਣਕਾਰੀ ਮੁਤਾਬਿਕ ਕਿਸੇ ਵੀ ਥਾਂ ਤੋਂ ਕਿਸੇ ਕਿਸਮ ਦੀ ਭੰਨਤੋੜ ਜਾਂ ਹਿੰਸਕ ਘਟਨਾ ਦੀ ਕੋਈ ਖ਼ਬਰ ਨਹੀਂ ਮਿਲੀ। ਹਾਲਾਂਕਿ ਪੱਛਮੀ ਉੱਤਰ ਪ੍ਰਦੇਸ਼ ਦੇ ਹਾਪੁੜ ਰੇਲਵੇ ਸਟੇਸ਼ਨ ‘ਚ ਕੁਝ ਕਿਸਾਨਾਂ ਵਲੋਂ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਲੋਂ ਉਨ੍ਹਾਂ ਨੂੰ ਇਹਤਿਆਤ ਵਜੋਂ ਕੁਝ ਸਮੇਂ ਲਈ ਹਿਰਾਸਤ ‘ਚ ਲੈ ਲਿਆ ਗਿਆ। ਮੱਧ ਪ੍ਰਦੇਸ਼ ਦੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ ਅਤੇ ਹੋਰ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੇਲੰਗਾਨਾ ਦੇ ਕਾਚੇਗੁੜਾ ‘ਚ ਵੀ ਪ੍ਰਦਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕੋਲਾ ਲਿਜਾ ਰਹੀਆਂ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ ਰੇਲ ਰੋਕੋ ਅੰਦੋਲਨ ਦੇ ਕਾਰਨ ਕਈ ਮੁਸਾਫ਼ਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਰੇਲਵੇ ਸਟੇਸ਼ਨ ‘ਤੇ ਕਈ ਮੁਸਾਫ਼ਰ ਸਟੇਸ਼ਨ ‘ਤੇ ਹੀ ਕੁਝ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਵਾਪਸ ਪਰਤਦੇ ਨਜ਼ਰ ਆਏ। ਜਾਣਕਾਰੀ ਮੁਤਾਬਿਕ ਪਾਵਰ ਪਲਾਟਾਂ ਨੂੰ ਕੋਲਾ ਲੈ ਕੇ ਜਾਣ ਵਾਲੀਆਂ ਤਕਰੀਬਨ 75 ਮਾਲ ਗੱਡੀਆਂ ਵੱਖ-ਵੱਖ ਥਾਵਾਂ ‘ਤੇ ਫਸੀਆਂ ਰਹੀਆਂ। ਕਈ ਕਿਸਾਨ ਆਗੂ ਕੀਤੇ ਨਜ਼ਰਬੰਦ ਰੇਲ ਰੋਕੋ ਅੰਦੋਲਨ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਪੁਲਿਸ ਐਤਵਾਰ ਦੇਰ ਰਾਤ ਨੂੰ ਐਕਸ਼ਨ ਮੋਡ ‘ਚ ਨਜ਼ਰ ਆਈ। ਜੀ.ਆਰ.ਪੀ. ਦੇ ਜਵਾਨਾਂ ਨੇ ਐਤਵਾਰ ਦੇਰ ਰਾਤ ਆਗਰਾ ਦੇ ਕਿਸਾਨ ਆਗੂ ਚੌਧਰੀ ਰਾਮਵੀਰ ਸਿੰਘ, ਸੌਰਭ ਚੌਧਰੀ, ਸਤਯਵੀਰ ਚੌਧਰੀ ਅਤੇ ਧਰਮਵੀਰ ਚੌਧਰੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਚ ਹੀ ਨਜ਼ਰਬੰਦ ਕਰ ਲਿਆ ਗਿਆ। ਸੋਮਵਾਰ ਸਵੇਰੇ ਇਕ ਹੋਰ ਕਿਸਾਨ ਆਗੂ ਰਾਜਨੀਤੀ ਯਾਦਵ ਨੂੰ ਉਸ ਵੇਲੇ ਪੁਲਿਸ ਨੇ ਨਜ਼ਰਬੰਦ ਕਰ ਲਿਆ ਗਿਆ ਜਦੋਂ ਉਹ ਹਾਲੇ ਘਰੋਂ ਨਿਕਲਣ ਦੀ ਤਿਆਰੀ ‘ਚ ਸੀ।

ਕਿਸਾਨਾਂ ਨੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ ਕੀਤਾ ਜਾਮ ਰੇਲ ਰੋਕੋ ਅੰਦੋਲਨ ਦੇ ਸਮਰਥਨ ‘ਚ ਕਿਸਾਨਾਂ ਵਲੋਂ ਨੋਇਡਾ-ਗ੍ਰੇਟਰ ਨੋਇਡਾ ਵਲੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ ਵੀ ਜਾਮ ਕੀਤਾ ਗਿਆ, ਜਿਸ ਕਾਰਨ ਨੋਇਡਾ ਵੱਲ ਜਾਣ ਵਾਲੀ ਸੜਕ ‘ਤੇ ਲੰਮਾ ਜਾਮ ਲੱਗ ਗਿਆ। ਰਾਜਧਾਨੀ ਦਿੱਲੀ ‘ਚ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਥਾਂ-ਥਾਂ ‘ਤੇ ਪੁਲਿਸ ਵਲੋਂ ਚੈਕਿੰਗ ਵੀ ਕੀਤੀ ਜਾ ਰਹੀ ਸੀ। ਰਾਜਪਾਲ ਮਲਿਕ ਵਲੋਂ ਕਿਸਾਨਾਂ ਦੀ ਐਮ. ਐਸ. ਪੀ. ਦੀ ਮੰਗ ‘ਤੇ ਵਿਚੋਲਗੀ ਦੀ ਪੇਸ਼ਕਸ਼ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਮੰਤਰੀ (ਮਿਸ਼ਰਾ) ਨੂੰ ਲਖੀਮਪੁਰ ਖੀਰੀ ਘਟਨਾ ਦੇ ਤੁਰੰਤ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਸੀ ਅਤੇ ਉਹ ਕਿਸੇ ਵੀ ਤਰ੍ਹਾਂ ਇਸ ਅਹੁਦੇ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੁੜ ਸੱਤਾ ‘ਚ ਨਹੀਂ ਪਰਤ ਸਕੇਗੀ ਜੇਕਰ ਸਰਕਾਰ ਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਗੱਲ ਨਾ ਸੁਣੀ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ[ਐਸ[ਪੀ[) ‘ਤੇ ਕਾਨੂੰਨੀ ਗਾਰੰਟੀ ਦੇਣ ਲਈ ਸਹਿਮਤ ਹੈ ਤਾਂ ਉਹ ਵਿਚੋਲਗੀ ਕਰਨ ਲਈ ਤਿਆਰ ਹਨ। ਰਾਜਪਾਲ ਮਲਿਕ ਨੇ ਝੁਨਝੁਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖੀਮਪੁਰ ਖੀਰੀ ਦੀ ਘਟਨਾ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੰਦਿਆਂ ਕਿਹਾ ਕਿ ਮੰਤਰੀ ਨੂੰ ਘਟਨਾ ਵਾਪਰਨ ਬਾਅਦ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਸੀ।

Leave a Reply

Your email address will not be published.