ਦੇਸ਼ ‘ਚ ਬਣੀ ਕੋਰੋਨਾ ਦੀ ਦਵਾਈ 2-ਡੀਜੀ ਲਾਂਚ

Home » Blog » ਦੇਸ਼ ‘ਚ ਬਣੀ ਕੋਰੋਨਾ ਦੀ ਦਵਾਈ 2-ਡੀਜੀ ਲਾਂਚ
ਦੇਸ਼ ‘ਚ ਬਣੀ ਕੋਰੋਨਾ ਦੀ ਦਵਾਈ 2-ਡੀਜੀ ਲਾਂਚ

ਨਵੀਂ ਦਿੱਲੀ / ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਕੋਰੋਨਾ ਵਿਰੋਧੀ ਦਵਾਈ 2-ਡੀਜੀ ਦੀ ਪਹਿਲੀ ਖੇਪ ਸੋਮਵਾਰ ਨੂੰ ਲਾਂਚ ਕੀਤੀ ਗਈ।

ਰੱਖਿਆ ਮੰਤਰੀ ਰਾਜਨਾਥ ਸਿਘ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ 2-ਡੀਓਕਸੀ-ਡੀ-ਗੁਲੂਕੋਜ਼ (2-ਡੀਜੀ) ਦਵਾਈ ਦੀ ਪਹਿਲੀ ਖੇਪ ਨੂੰ ਲਾਂਚ ਕੀਤਾ। ਇਸ ਤੋਂ ਬਾਅਦ ਸਿਹਤ ਮੰਤਰੀ ਵਲੋਂ ਇਸ ਦਵਾਈ ਨੂੰ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੂੰ ਸੌਂਪਿਆ ਗਿਆ। ਇਸ ਮੌਕੇ ਡਾ. ਹਰਸ਼ਵਰਧਨ ਨੇ ਕਿਹਾ ਕਿ ਡੀ.ਆਰ.ਡੀ.ਓ. ਦੇ ਸਹਿਯੋਗ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਇਸ ਦਵਾਈ ਨੂੰ ਤਿਆਰ ਕੀਤਾ ਗਿਆ ਹੈ। ਇਹ ਭਾਰਤ ਦੀ ਪਹਿਲੀ ਪੂਰਨ ਸਵਦੇਸ਼ੀ ਵੈਕਸੀਨ ਹੋ ਸਕਦੀ ਹੈ, ਜੋ ਕੋਰੋਨਾ ਸੰਕਟ ਨਾਲ ਲੜਨ ‘ਚ ਮਦਦ ਕਰੇਗੀ। ਡਾ. ਹਰਸ਼ਵਰਧਨ ਨੇ ਕਿਹਾ ਕਿ ਇਸ ਦਵਾਈ ਦੇ ਜ਼ਰੀਏ ਕੋਰੋਨਾ ਤੋਂ ਸਿਹਤਯਾਬ ਹੋਣ ‘ਚ ਘੱਟ ਸਮਾਂ ਲੱਗੇਗਾ। ਇਸ ਤੋਂ ਇਲਾਵਾ ਆਕਸੀਜਨ ‘ਤੇ ਨਿਰਭਰਤਾ ਵੀ ਘੱਟ ਹੋਏਗੀ। ਇਸ ਦਵਾਈ ਨਾਲ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ‘ਚ ਕੋਰੋਨਾ ਨਾਲ ਜੰਗ ਲੜਨ ‘ਚ ਮਦਦ ਮਿਲੇਗੀ। ਡੀ.ਆਰ.ਡੀ.E. ਦੇ ਚੇਅਰਮੈਨ ਡਾ. ਜੀ. ਸਤੀਸ਼ ਰੈਡੀ ਮੁਤਾਬਿਕ ਇਸ ਦਵਾਈ ਦੀ ਪਹਿਲੀ ਤੇ ਦੂਜੀ ਖੇਪ ਸੀਮਤ ਢੰਗ ਨਾਲ ਵੰਡੀ ਜਾਵੇਗੀ। ਇਹ ਏਮਜ਼, ਸੈਨਿਕ ਹਸਪਤਾਲਾਂ, ਡੀ.ਆਰ.ਡੀ.ਓ. ਹਸਪਤਾਲਾਂ ਤੇ ਐਮਰਜੈਂਸੀ ‘ਚ ਵਰਤੀ ਜਾਏਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੂਨ ਤੋਂ ਬਾਅਦ ਇਹ ਸਾਰੇ ਹਸਪਤਾਲਾਂ ਲਈ ਉਪਲਬਧ ਕਰ ਦਿੱਤੀ ਜਾਏਗੀ। ਜਾਣਕਾਰੀ ਮੁਤਾਬਿਕ ਇਹ ਦਵਾਈ ਅਗਲੇ ਹਫ਼ਤੇ ਤੋਂ ਭਾਰਤ ‘ਚ ਮਿਲਣੀ ਸ਼ੁਰੂ ਹੋ ਜਾਏਗੀ। ਪਹਿਲੀ ਖੇਪ ਦੇ ਤਹਿਤ ਇਸ ਦਵਾਈ ਦੀਆਂ ਦਸ ਹਜ਼ਾਰ ਖੁਰਾਕਾਂ ਉਪਲਬਧ ਕਰਵਾਈਆਂ ਜਾਣਗੀਆਂ

Leave a Reply

Your email address will not be published.