ਦੇਸ਼‘ਚ ਤੇਜ਼ੀ ਨਾਲ ਫੈਲ ਰਿਹੈ ਓਮੀਕਰੋਨ ਮਾਮਲਿਆਂ ਦੀ ਗਿਣਤੀ 900 ਤੋਂ ਪਾਰ

Home » Blog » ਦੇਸ਼‘ਚ ਤੇਜ਼ੀ ਨਾਲ ਫੈਲ ਰਿਹੈ ਓਮੀਕਰੋਨ ਮਾਮਲਿਆਂ ਦੀ ਗਿਣਤੀ 900 ਤੋਂ ਪਾਰ
ਦੇਸ਼‘ਚ ਤੇਜ਼ੀ ਨਾਲ ਫੈਲ ਰਿਹੈ ਓਮੀਕਰੋਨ ਮਾਮਲਿਆਂ ਦੀ ਗਿਣਤੀ 900 ਤੋਂ ਪਾਰ

ਨਵੀਂ ਦਿੱਲੀ / ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕੋਰਨ ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮਹਾਰਾਸ਼ਟਰ ‘ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਕੇਂਦਰੀ ਸਿਹਤ ਮੰਤਰਾਲੇ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵਧ ਕੇ 900 ਤੋਂ ਪਾਰ ਪੁੱਜ ਗਈ ਹੈ ਅਤੇ 252 ਮਾਮਲਿਆਂ ਨਾਲ ਮਹਾਰਾਸ਼ਟਰ 22 ਸੂਬਿਆਂ ਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ‘ਚ ਸਭ ਤੋਂ ਮੂਹਰੇ ਹੈ, ਜਦਕਿ ਦਿੱਲੀ ‘ਚ 238, ਗੁਜਰਾਤ ‘ਚ 73, ਕੇਰਲ ‘ਚ 65 ਤੇ ਤੇਲੰਗਾਨਾ ‘ਚ 62 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਓਮੀਕਰੋਨ ਤੋਂ ਪੀੜਤ 241 ਲੋਕ ਠੀਕ ਹੋ ਚੁੱਕੇ ਹਨ ਜਾਂ ਪ੍ਰਵਾਸ ਕਰ ਗਏ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 9,195 ਤਾਜ਼ਾ ਮਾਮਲੇ ਆਉਣ ਨਾਲ ਭਾਰਤ ‘ਚ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ 3,48,08,886 ਹੋ ਗਈ ਹੈ, ਜਿਨ੍ਹਾਂ ‘ਚੋਂ ਕੇਵਲ 77,002 ਸਰਗਰਮ ਮਾਮਲੇ ਹਨ ਅਤੇ ਇਹ ਕੁੱਲ ਲਾਗਾਂ ਦਾ ਸਿਰਫ 0[22 ਫੀਸਦੀ ਬਣਦਾ ਹੈ। ਦੇਸ਼ ਕੋਵਿਡ-19 ਤੋਂ ਠੀਕ ਹੋਣ (ਰਿਕਵਰੀ) ਦੀ ਦਰ 98[40 ਫ਼ੀਸਦੀ ਤੱਕ ਪੁੱਜ ਗਈ ਹੈ, ਜੋ ਮਾਰਚ 2020 ਤੋਂ ਲੈ ਕੇ ਹੁਣ ਤੱਕ ਤੋਂ ਸਭ ਤੋਂ ਵਧੇਰੇ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਤੋਂ ਇਲਾਜ਼ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ 1,546 ਦਾ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਰੋਜ਼ਾਨਾ ਦੀ ਲਾਗ ਦਰ 0.79 ਫ਼ੀਸਦੀ ਦਰਜ ਕੀਤੀ ਗਈ ਹੈ ਜੋ ਪਿਛਲੇ 86 ਦਿਨਾਂ ‘ਚ 2 ਫ਼ੀਸਦੀ ਤੋਂ ਘੱਟ ਹੈ।

ਇਸ ਦੌਰਾਨ 302 ਤਾਜ਼ਾ ਮੌਤਾਂ ਨਾਲ ਕੋਰੋਨਾ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,80,592 ਹੋ ਗਈ ਹੈ। ਪਿਛਲੇ 62 ਦਿਨਾਂ ਤੋਂ ਰੋਜ਼ਾਨਾ ਕੋਰੋਨਾਵਾਇਰਸ ਲਾਗਾਂ ਦੀ ਗਿਣਤੀ 15,000 ਤੋਂ ਹੇਠਾਂ ਬਣੀ ਹੋਈ ਹੈ। ਦੇਸ਼-ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਦੇਸ਼ ‘ਚ 143.15 ਕਰੋੜ ਤੋਂ ਵਧੇਰੇ ਲੋਕਾਂ ਨੂੰ ਕੋਵਿਡ ਖ਼ਿਲਾਫ਼ ਵੈਕਸੀਨ ਦਿੱਤੀ ਜਾ ਚੁੱਕੀ ਹੈ। ਪੰਜਾਬ ‘ਚ ਓਮੀਕਰੋਨ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਸਪੇਨ ਤੋਂ ਵਾਪਸ ਪਰਤੇ 36 ਸਾਲਾ ਨੌਜਵਾਨ ਦੀ ਓਮੀਕਰੋਨ ਰਿਪੋਰਟ ਪਾਜ਼ੀਟਿਵ ਆਈ ਹੈ। ਪੀੜਤ ਵਿਅਕਤੀ 4 ਦਸੰਬਰ ਨੂੰ ਭਾਰਤ ਪੁੱਜਾ ਸੀ ਅਤੇ ਨਵਾਂਸ਼ਹਿਰ ‘ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਭਾਰਤ ਪੁੱਜਣ ‘ਤੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਹਾਲਾਂਕਿ ਫਿਰ 12 ਦਸੰਬਰ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ। ਫਿਰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਸੈਂਪਲ ਜੀਨੋਮ ਸੀਕੁਵੈਂਸਿੰਗ ਲਈ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਭੇਜੇ ਗਏ।

ਕੋਵਿਡ ਲਈ ਸੂਬਾ ਨੋਡਲ ਅਧਿਕਾਰੀ ਡਾ[ ਰਾਜੀਵ ਭਾਸਕਰ ਨੇ ਦੱਸਿਆ ਕਿ 28 ਦਸੰਬਰ ਨੂੰ ਜੀਨੋਮ ਸੀਕੁਵੈਂਸਿੰਗ ਦੀ ਆਈ ਉਸ ਦੀ ਰਿਪੋਰਟ ‘ਚ ਉਸ ਨੂੰ ਓਮੀਕਰੋਨ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ 25 ਦਸੰਬਰ ਨੂੰ ਉਕਤ ਵਿਅਕਤੀ ਦਾ ਦੁਬਾਰਾ ਟੈਸਟ ਕੀਤਾ ਗਿਆ ਸੀ ਅਤੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਸੀ। ਉਧਰ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ E[ਪੀ[ ਸੋਨੀ ਨੇ ਪੰਜਾਬ ‘ਚ ਕੋਵਿਡ ਸਥਿਤੀ ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕਿਹਾ ਕਿ ਸਰਕਾਰ ਸੂਬੇ ‘ਚ ਰਾਤ ਦਾ ਕਰਫਿਊ ਲਗਾਉਣ ਦੀ ਯੋਜਨਾ ਨਹੀਂ ਬਣਾ ਰਹੀ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਦੇ ਹਾਲਾਤ ਅਜਿਹੇ ਨਹੀਂ ਹਨ ਕਿ ਤਾਲਾਬੰਦੀ ਜਾਂ ਰਾਤ ਦਾ ਕਰਫਿਊ ਲਗਾਉਣ ਦੀ ਲੋੜ ਪਵੇ। ਇਸ ਤੋਂ ਪਹਿਲਾਂ ਮੀਟਿੰਗ ‘ਚ ਸੋਨੀ ਨੇ ਅਧਿਕਾਰੀਆਂ ਨੂੰ ਕੋਵਿਡ ਟੈਸਟਿੰਗ ਵਧਾਉਣ ਅਤੇ ਟੀਕਾਕਰਨ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਕੇ 25000-30000 ਰੋਜ਼ਾਨਾ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਿਕ ਪੰਜਾਬ ਦੀ ਪਾਜ਼ੀਟੀਵਿਟੀ ਦਰ 0.3 ਫ਼ੀਸਦੀ ਹੈ ਅਤੇ ਬੀਤੇ ਕੁਝ ਦਿਨਾਂ ‘ਚ ਇਸ ‘ਚ ਵਾਧਾ ਹੋਇਆ ਹੈ। ਸੂਬੇ ਦੀ 84 ਫ਼ੀਸਦੀ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ ਜਦਕਿ 44 ਫ਼ੀਸਦੀ ਨੂੰ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ।

Leave a Reply

Your email address will not be published.