ਦੇਰ ਤੱਕ ਸੌਣ ਨਾਲ ਡਾਇਬਿਟੀਜ਼ ਹੋਣ ਦਾ ਖ਼ਤਰਾ

Home » Blog » ਦੇਰ ਤੱਕ ਸੌਣ ਨਾਲ ਡਾਇਬਿਟੀਜ਼ ਹੋਣ ਦਾ ਖ਼ਤਰਾ
ਦੇਰ ਤੱਕ ਸੌਣ ਨਾਲ ਡਾਇਬਿਟੀਜ਼ ਹੋਣ ਦਾ ਖ਼ਤਰਾ

ਜਲਦੀ ਸੌਣ ਤੇ ਉਠਣ ਦੀ ਆਦਤ ਸਿਰਫ ਵੱਡਿਆ ਲਈ ਹੀ ਨਹੀਂ ਸਗੋਂ ਬੱਚਿਆ ਲ਼ਈ ਵੀ ਫਾਇਦੇਮੰਦ ਹੈ।

ਅਮਰੀਕਾ ਦੀ ਬ੍ਰਿੰਘਮ ਯੰਗ ਯੂਨੀਵਰਸਿਟੀ ਨੇ ਹਾਲ ਹੀ ਵਿਚ ਇਕ ਰਿਪੋਰਟ ਜਾਰੀ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਜੋ ਦੇਰ ਤੱਕ ਉਠਦੇ ਹਨ, ਉਨ੍ਹਾਂ ਵਿਚ ਆਲਸ ਤੇ ਮੋਟਾਪਾ ਦੇ ਨਾਲ ਨਾਲ ਡਾਇਬਿਟੀਜ਼ ਹੋਣ ਦੀ ਸੰਭਾਵਨਾ ਬਹੁਤ ਹੱਦ ਤੱਕ ਵੱਧ ਜਾਂਦੀ ਹੈ। ਕਿਉਂਕਿ ਉਨ੍ਹਾਂ ਨੂੰ ਥਕਾਨ ਮਹਿਸੂਸ ਹੋਣ ਤੇ ਉਹ ਤਾਕਤ ਲਈ ਮਿੱਠੀ ਚੀਜ਼ ਦਾ ਸੇਵਨ ਕਰਦੇ ਹਨ। ਰਿਪੋਰਟ ਵਿਚ ਦਾਵਾ ਕੀਤਾ ਹੈ ਕਿ ਖੋਜਕਰਤਾ ਨੇ ਹਫਤੇ ਤੱਕ ਨੌਜਵਾਨਾਂ ਦੇ ਖਾਣ ਪੀਣ ਤੇ ਧਿਆਨ ਦਿੱਤਾ।

ਕਿਵੇਂ ਕੀਤੀ ਜਾਵੇਂ ਨਿਗਰਾਨੀ ਇਸ ਲਈ ਹਫਤੇ ਭਰ ਵਿਚੋਂ ਇਕ ਰਾਤ 6.5 ਘੰਟੇ ਦੀ ਨੀਂਦ ਲੈਣ ਅਤੇ ਅਗਲੇ ਹਫਤੇਨੂੰ ਰਾਤ ਨੂੰ 9.5 ਘੰਟੇ ਸੌਣਾ ਤੇ ਉਠਣਾ ਚਾਹੀਦਾ ਹੈ। ਦੋਨਾਂ ਹੀ ਸਟੇਪਸ ਵਿਚ ਉਨ੍ਹਾਂ ਨੇ ਇਕ ਹੀ ਤਰ੍ਹਾਂ ਦੀ ਕੈਲਰੀ ਦਾ ਸੇਵਨ ਕੀਤਾ। ਜਿਸ ਵਿਚ ਫਲ ਤੇ ਸਬਜੀ ਦੀ ਮਾਤਰਾ ਘੱਟ ਸੀ। ਤੇ ਖਾਣ ਪੀਣ ਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹਨ ਜੋ ਬਲੱਡ ਸ਼ੂਗਰ ਵਧਾਉਣ ਦਾ ਕੰਮ ਕਰਦੀਆਂ ਹਨ।

ਨੀਂਦ ਉਨ੍ਹੀ ਲਓ, ਜਿੰਨੀ ਜਰੂਰੀ ਹੋਵੇ ਡਾ. ਨੇ ਰਿਪੋਰਟ ਵਿਚ ਦੱਸਿਆ ਕਿ ਨੌਜਵਾਨਾਂ ਵਿਚ ਮੋਟਾਪਾ ਇਕ ਮਹਾਂਮਾਰੀ ਬਣਦਾ ਜਾ ਰਿਹਾ ਹੈ। ਇਸ ਲ਼ਈ ਖਾਣ ਪੀਣ ਦੇ ਨਾਲ ਨਾਲ ਸੌਣ ਤੇ ਵੀ ਗੌਰ ਕਰਨਾ ਚਾਹੀਦਾ ਹੈ। ਜੇਕਰ ਨੌਜਵਾਨਾਂ ਦੇ ਵਧਦੇ ਭਾਰ ਨੂੰ ਰੋਕਣਾ ਹੈ ਤਾਂ ਪੂਰੀ ਨੀਂਦ ਲਓ। ਇਸ ਤੋਂ ਇਲਾਵਾ ਪ੍ਰੋਟੀਨ ਭਰਪੂਰ ਖਾਣਾ ਖਾਓ।

ਕੀ ਮੰਨਦੇ ਹਨ ਖੋਜਕਰਤਾ ਖੋਜਕਰਤਾ ਦੇ ਮੁਤਾਬਕ ਥੱਕੇ ਹੋਏ ਨੌਜਵਾਨਾ ਨੇ ਇਕ ਦਿਨ ਵਿਚ ਔਸਤ ਕਰੀਬ 12 ਗ੍ਰਾਮ ਚੀਨੀ ਤੋਂ ਜ਼ਿਆਦਾ ਚੀਨੀ ਖਾਦੀ। ਮਤਲਬ ਸਾਲ ਭਰ ਵਿਚ 2.5 ਤੋਂ 3 ਕਿਲੋਂ ਚੀਨੀ ਜ਼ਿਆਦਾ ਸਰੀਰ ਵਿਚ ਪਹੁੰਚੀ।ਅਧਿਐਨ ਦੇ ਮੁੱਖ ਲੇਖਕ, ਡਾ. ਦਾ ਕਹਿਣਾ ਹੈ, ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਅਸੀਂ ਕੀ ਖਾ ਰਹੇ ਹਾਂ ਨਾ ਕਿ ਅਸੀਂ ਕਿੰਨਾ ਖਾ ਰਹੇ ਹਾਂ। ਉਨ੍ਹਾਂ ਅਨੁਸਾਰ ਜੇਕਰ ਅਸੀਂ ਅਜਿਹੀ ਖੁਰਾਕ ਖਾਂਦੇ ਹਾਂ ਜੋ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ, ਜਿਵੇਂ ਕਿ ਕਾਰਬੋਹਾਈਡਰੇਟ ਜਾਂ ਵਾਧੂ ਮਿੱਠੇ ਵਾਲੇ ਭੋਜਨ, ਤਾਂ ਇਹ ਊਰਜਾ ਸੰਤੁਲਨ ਨੂੰ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ। ਨਾਲ ਹੀ ਚਰਬੀ ਵੀ ਇਕੱਠੀ ਹੋਣ ਲੱਗਦੀ ਹੈ। ਜਿਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।

Leave a Reply

Your email address will not be published.