ਦੁਨੀਆ ‘ਚ ਮੰਕੀਪੌਕਸ ਦੇ ਮਾਮਲੇ 60,000 ਦੇ ਪਾਰ

ਨਵੀਂ ਦਿੱਲੀ : ਹੁਣ ਤੱਕ 100 ਤੋਂ ਵਧ ਦੇਸ਼ਾਂ ਵਿਚ ਫੈਲ ਚੁੱਕੇ ਮੰਕੀਪੌਕਸ ਦਾ ਮੁੱਖ ਲੱਛਣ ਸਰੀਰ ‘ਤੇ ਫੋੜੇ ਹੋਣਾ ਹੈ। ਇਸ ਦੇ ਬਾਕੀ ਲੱਛਣ ਫਲੂ ਦੀ ਤਰ੍ਹਾਂ ਹੀ ਹੁੰਦੇ ਹਨ ਪਰ ਈ-ਕਲੀਨਿਕਲ ਮੈਡੀਸਨ ਜਰਨਲ ਵਿਚ ਪ੍ਰਕਾਸ਼ਿਤ ਇਕ ਰਿਸਰਚ ਮੁਤਾਬਕ ਇਹ ਵਾਇਰਸ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਨ ਵਿਚ ਵੀ ਸਮਰੱਥ ਹਨ। ਇਸ ਨਾਲ ਮਰੀਜ਼ ਨੂੰ ਗੰਭੀਰ ਮਾਨਸਿਕ ਬੀਮਾਰੀਆਂ ਹੋ ਸਕਦੀਆਂ ਹਨ। ਰਿਸਰਚ ਮੁਤਾਬਕ ਇਸ ਤੋਂ ਪਹਿਲਾਂ ਹੋਈਆਂ ਸੋਧਾਂ ਵਿਚ ਦਿਮਾਗ ‘ਤੇ ਸਮਾਲ ਪੌਕਸ ਦੇ ਅਸਰ ਨੂੰ ਜਾਂਚਿਆ ਗਿਆ ਹੈ। ਨਾਲ ਹੀ ਸਮਾਲ ਪੌਕਸ ਖਿਲਾਫ ਵੈਕਸੀਨੇਟਿਡ ਲੋਕਾਂ ਵਿਚ ਵੀ ਵਾਇਰਸ ਦੇ ਪ੍ਰਭਾਵ ਨੂੰ ਦੇਖਿਆ ਗਿਆ ਹੈ। ਲੋਕਾਂ ਵਿਚ ਕਈ ਤਰ੍ਹਾਂ ਦੇ ਨਿਊਕਰੋਲਾਜੀਕਲ ਕੰਪਲਕੀਕੇਸ਼ਨਲ ਪਾਏ ਗਏ ਹਨ। ਵਿਗਿਆਨੀਆਂ ਨੇ ਦਿਮਾਗ ‘ਤੇ ਮੰਕੀਪੌਕਸ ਦੇ ਅਸਰ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਉਸ ਮੁਤਾਬਕ ਮੰਕੀਪੌਕਸ ਨਾਲ ਗ੍ਰਸਤ 2 ਤੋਂ 3 ਫੀਸਦੀ ਗੰਭੀਰ ਤੌਰ ‘ਤੇ ਬੀਮਾਰ ਹੁੰਦੇ ਹਨ ਤੇ ਇਨ੍ਹਾਂ ਨੂੰ ਦੌਰੇ ਤੇ ਦਿਮਾਗ ਵਿਚ ਸੋਜ਼ਿਸ਼ ਹੁੰਦੀ ਹੈ। ਇਨਸੇਫੇਲਾਈਟਸ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਰੋਗੀ ਜੀਵਨ ਭਰ ਲਈ ਵਿਕਲਾਂਗ ਹੋ ਸਕਦਾ ਹੈ। ਬੀਮਾਰੀ ਨਾਲ ਜੂਝ ਰਹੇ ਕਈ ਲੋਕਾਂ ਵਿਚ ਸਿਰਦਰਦ, ਮਾਸਪੇਸ਼ੀਆਂ ਵਿਚ ਦਰਦ, ਥਕਾਵਟ ਵਰਗੇ ਨਿਊਰੋਲਾਜੀਕਲ ਲੱਛਣ ਵੀ ਨਜ਼ਰ ਆਏ। ਹਾਲਾਂਕਿ ਇਸ ਨਾਲ ਸਾਫ ਨਹੀਂ ਹੋ ਸਕਿਆ ਕਿ ਮਰੀਜ਼ ਵਿਚ ਇਹ ਲੱਛਣ ਕਿੰਨੇ ਦਿਨ ਰਹਿੰਦੇ ਹਨ। ਸਾਈਕਾਈਟ੍ਰਿਕ ਸਮੱਸਿਆਵਾਂ ਜਿਵੇਂ ਐਂਗਜਾਇਟੀ ਤੇ ਡਿਪ੍ਰੈਸ਼ਨ ਕਿੰਨੇ ਫੀਸਦੀ ਮਰੀਜ਼ਾਂ ਨੂੰ ਹੁੰਦੀ ਹੈ, ਇਸ ‘ਤੇ ਅਜੇ ਹੋਰ ਸੋਧ ਦੀ ਲੋੜ ਹੈ ਜਿਨ੍ਹਾਂ ਵਿਚ ਇਨ੍ਹਾਂ ਸਮੱਸਿਆਵਾਂ ਦੇ ਲੱਛਣ ਪਾਏ ਗਏ। ਉਨ੍ਹਾਂ ਵਿਚੋਂ ਜ਼ਿਆਦਾਰ ਲੋਕਾਂ ਦਾ ਮੂਡ ਉਦਾਸ ਮਿਲਿਆ। ਜੇਕਰ ਵਾਇਰਸ ਦੀ ਵਜ੍ਹਾ ਨਾਲ ਇਹ ਪ੍ਰੇਸ਼ਾਨੀਆਂ ਹੋ ਰਹੀਆਂ ਹਨ ਤਾਂ ਹੋ ਸਕਦਾ ਹੈ ਕਿ ਇਹ ਸਰੀਰ ਵਿਚ ਪ੍ਰਵੇਸ਼ ਕਰਦੇ ਨਾਲ ਹੀ ਸਾਡੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਬੀਮਾਰੀ ਨਾਲ ਜੁੜੀ ਗਲਤ ਜਾਣਕਾਰੀ ਤੇ ਸਿਟਗਮ ਵੀ ਮਰੀਜ਼ਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਸਕਦੇ ਹਨ।

Leave a Reply

Your email address will not be published.