ਦੀਪ ਸਿੱਧੂ ਦੀ ਅਰਦਾਸ ਦੌਰਾਨ ਲੱਗੇ ਭਾਰਤ ਵਿਰੋਧੀ ਨਾਅਰੇ, ਭਾਰਤ ਨੇ ਮੇਅਰ ਦੀ ਮੌਜੂਦਗੀ ‘ਤੇ ਪ੍ਰਗਟਾਈ ਚਿੰਤਾ

ਦੀਪ ਸਿੱਧੂ ਦੀ ਅਰਦਾਸ ਦੌਰਾਨ ਲੱਗੇ ਭਾਰਤ ਵਿਰੋਧੀ ਨਾਅਰੇ, ਭਾਰਤ ਨੇ ਮੇਅਰ ਦੀ ਮੌਜੂਦਗੀ ‘ਤੇ ਪ੍ਰਗਟਾਈ ਚਿੰਤਾ

ਪੰਜਾਬੀ ਅਦਾਕਾਰ ਦੀਪ ਸਿੱਧੂ ਲਈ ਕੈਨੇਡਾ ਵਿੱਚ ਆਯੋਜਿਤ ਅੰਤਮ ਅਰਦਾਸ ਵਿੱਚ ਖਾਲਿਸਤਾਨੀ ਝੰਡਿਆਂ ਨਾਲ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ।

ਹੈਰਾਨੀ ਦੀ ਗੱਲ ਹੈ ਕਿ ਗ੍ਰੇਟਰ ਟੋਰਾਂਟੋ ਦੇ ਇਸ ਸਮਾਗਮ ਵਿੱਚ ਸਥਾਨਕ ਮੇਅਰ ਵੀ ਸ਼ਾਮਲ ਹੋਏ। ਭਾਰਤ ਨੇ ਇਸ ਪੂਰੇ ਮਾਮਲੇ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕੈਨੇਡਾ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਕੈਨੇਡਾ ਦੇ ਵਿਦੇਸ਼ ਮੰਤਰਾਲੇ, ਗਲੋਬਲ ਅਫੇਅਰਜ਼ ਕੈਨੇਡਾ ਅਤੇ ਸੂਬਾਈ ਓਨਟਾਰੀਓ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਦੀਪ ਸਿੱਧੂ ਲਈ ਸਿਟੀ ਹਾਲ ਵਿਖੇ ਆਯੋਜਿਤ ਪ੍ਰਾਰਥਨਾ ਸਭਾ ‘ਚ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੀ ਮੌਜੂਦਗੀ ‘ਤੇ ਚਿੰਤਾ ਪ੍ਰਗਟਾਈ।

ਦਰਅਸਲ, ਭਾਰਤ ਸਰਕਾਰ ਦੀ ਚਿੰਤਾ ਵੱਖਵਾਦੀ ਖਾਲਿਸਤਾਨ ਲਹਿਰ ਦੇ ਝੰਡਿਆਂ ਵਿਚਕਾਰ ਮੇਅਰ ਬ੍ਰਾਊਨ ਦੇ ਭਾਸ਼ਣ ਨੂੰ ਲੈਕੇ ਸੀ। ਕਿਉਂਕਿ ਇਸ ਸਮਾਗਮ ਵਿੱਚ ਮੌਜੂਦ ਲੋਕਾਂ ਦੇ ਤਖ਼ਤੀਆਂ ਉੱਤੇ ਲਿਖਿਆ ਹੋਇਆ ਸੀ ਕਿ #ਇੰਡੀਆ ਕਿੱਲਸ ਦਾ ਮਤਲਬ ਹੈ ਭਾਰਤ ਨੂੰ ਮਾਰੋ।ਇਸ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੇਅਰ ਬਰਾਊਨ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਹਵਾਲੇ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੱਸਦਿਆਂ ਨਿੰਦਾ ਕੀਤੀ ਹੈ। ਖਾਸ ਤੌਰ ‘ਤੇ ਉਸ ਸਮੇਂ ਜਦੋਂ ਕੈਨੇਡਾ ਵਿੱਚ ਸੰਘੀ ਅਤੇ ਸੂਬਾਈ ਪੱਧਰਾਂ ‘ਤੇ ਟਰੱਕ ਡਰਾਈਵਰਾਂ ਦੁਆਰਾ ਅੰਦੋਲਨ ਦਾ ਮੁਕਾਬਲਾ ਕਰਨ ਲਈ ਐਮਰਜੈਂਸੀ ਦੀ ਸਥਿਤੀ ਲਾਗੂ ਕੀਤੀ ਗਈ ਸੀ।

ਮੇਅਰ ਬ੍ਰਾਊਨ ਨੇ 20 ਫਰਵਰੀ ਨੂੰ ਇਸ ਸਮਾਗਮ ਬਾਰੇ ਟਵੀਟ ਕਰਦਿਆਂ ਕਿਹਾ, “ਦੁਨੀਆ ਭਰ ਦੇ ਬਹੁਤ ਸਾਰੇ ਸਿੱਖਾਂ ਨੇ #FarmersProtest ਦੌਰਾਨ ਦੀਪ ਸਿੱਧੂ ਨੂੰ ਉਨ੍ਹਾਂ ਦੀ ਹਿੰਮਤ ਲਈ ਇੱਕ ਨਾਇਕ ਵਜੋਂ ਮਾਨਤਾ ਦਿੱਤੀ ਹੈ।” ਉਨ੍ਹਾਂ ਦੱਸਿਆ ਕਿ ਇਸ ਅੰਤਮ ਅਰਦਾਸ ਦਾ ਆਯੋਜਨ ਬਰੈਂਪਟਨ ਮਿਉਂਸਪਲ ਕੌਂਸਲਰ ਹਰਕੀਰਤ ਸਿੰਘ ਵੱਲੋਂ ਕੀਤਾ ਗਿਆ ਸੀ।ਇਸ ਸਮਾਗਮ ਨੂੰ ਭਾਰਤ ਵਿਰੋਧੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਮੇਅਰ ਬਰਾਊਨ ਦੀ ਮੌਜੂਦਗੀ ਨੇ ਕਈ ਇੰਡੋ-ਕੈਨੇਡੀਅਨਾਂ ਨੂੰ ਪਰੇਸ਼ਾਨ ਕੀਤਾ ਹੈ। ਨੈਸ਼ਨਲ ਅਲਾਇੰਸ ਆਫ ਇੰਡੋ-ਕੈਨੇਡੀਅਨਜ਼ ਨੇ ਟਵੀਟ ਕੀਤਾ ਕਿ ਇਹ ਅਸਵੀਕਾਰਨਯੋਗ ਹੈ ਕਿਉਂਕਿ ਇਸ ਦਾ ਕੈਨੇਡਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਰੈਂਪਟਨ ਦੇ ਵਸਨੀਕ ਸੰਦੀਪ ਤਿਆਗੀ ਨੇ ਕਿਹਾ ਕਿ ਇਸ ਪ੍ਰਾਰਥਨਾ ਸਭਾ ਵਿੱਚ ਮੇਅਰ ਬਰਾਊਨ ਦੀ ਮੌਜੂਦਗੀ ਬਹੁਤ ਦੁਖਦਾਈ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਢਿੱਲੋਂ ਪਿਛਲੇ ਸਾਲ 26 ਜਨਵਰੀ ਨੂੰ ਦੀਪ ਸਿੱਧੂ ਨੂੰ ਲਾਲ ਕਿਲੇ ‘ਤੇ ਹਿੰਸਾ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ।

Leave a Reply

Your email address will not be published.