ਦੀਪਿਕਾ ਪਾਦੂਕੋਣ ਨੂੰ ਵੀ ਕੋਰੋਨਾ

Home » Blog » ਦੀਪਿਕਾ ਪਾਦੂਕੋਣ ਨੂੰ ਵੀ ਕੋਰੋਨਾ
ਦੀਪਿਕਾ ਪਾਦੂਕੋਣ ਨੂੰ ਵੀ ਕੋਰੋਨਾ

ਮੁੰਬਈ / ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ |

ਫ਼ਿਲਹਾਲ, ਉਹ ਪਰਿਵਾਰ ਦੇ ਨਾਲ ਬੈਂਗਲੁਰੂ ‘ਚ ਹੈ | ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਪਾਦੂਕੋਣ, ਮਾਂ ਉਜਾਲਾ ਪਾਦੂਕੋਣ ਤੇ ਭੈਣ ਅਨੀਸ਼ਾ ਪਾਦੂਕੋਣ ਕੋਰੋਨਾ ਪਾਜ਼ੀਟਿਵ ਹਨ | ਦੱਸਣਯੋਗ ਹੈ ਕਿ ਦੀਪਿਕਾ ਦੇ ਪਿਤਾ ਦਾ ਤਾਂ ਬੈਂਗਲੁਰੂ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ | ਪ੍ਰਕਾਸ਼ ਪਾਦੂਕੋਣ ਦੇ ਕਰੀਬੀ ਦੋਸਤ ਤੇ ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕੈਡਮੀ ਦੇ ਨਿਰਦੇਸ਼ਕ ਵਿਮਲ ਕੁਮਾਰ ਨੇ ਦੱਸਿਆ ਕਿ 10 ਦਿਨ ਪਹਿਲਾਂ ਪ੍ਰਕਾਸ਼, ਉਨ੍ਹਾਂ ਦੀ ਪਤਨੀ ਉਜਾਲਾ ਤੇ ਉਨ੍ਹਾਂ ਦੀ ਦੂਜੀ ਬੇਟੀ ਅਨੀਸ਼ਾ ਨੂੰ ਲੱਛਣ ਮਹਿਸੂਸ ਹੋਏ ਅਤੇ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ | ਸਾਰਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ |

Leave a Reply

Your email address will not be published.