ਦਿੱਲੀ ਦੁਨੀਆ ਦਾ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਵਾਲਾ ਸ਼ਹਿਰ

ਵਿਸ਼ਵ ਦੀ ਸਭ ਤੋਂ ਵੱਡੀ ਸਹਿਤ ਸੰਸਥਾ ਡਬਲਯੂਐੱਚਉ ਨੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕਿੰਨਾ ਪ੍ਰਦੂਸ਼ਣ ਹੈ, ਇਸ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ।

ਸੰਯੁਕਤ ਰਾਸ਼ਟਰ ਦੀ ਵਾਤਾਵਰਣ ਸੁਰੱਖਿਆ ਏਜੰਸੀ ਨੇ ਦੁਨੀਆ ਭਰ ਦੇ ਸ਼ਹਿਰਾਂ ਦੀ ਹਵਾ ਗੁਣਵੱਤਾ ਦਰਜਾਬੰਦੀ ਕੀਤੀ ਹੈ।

ਇਸ ਰਿਪੋਰਟ ‘ਚ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਹੈ। ਇਸ ਰਿਪੋਰਟ ਵਿੱਚ 50 ਸਭ ਤੋਂ ਖਰਾਬ ਗੁਣਵੱਤਾ ਵਾਲੇ ਸ਼ਹਿਰਾਂ ਵਿੱਚੋਂ 35 ਭਾਰਤ ਵਿੱਚ ਹਨ। ਭਾਰਤ ਦਾ ਇੱਕ ਵੀ ਸ਼ਹਿਰ ਵਿਸ਼ਵ ਏਅਰ ਕੁਆਲਿਟੀ ਰਿਪੋਰਟ ਵਿੱਚ ਡਬਲਯੂਐੱਚਉ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ।

ਭਾਰਤ ਦੀ ਰਾਜਧਾਨੀ ਦਿੱਲੀ (85.5) ਨੂੰ ਏਅਰ ਕੁਆਲਿਟੀ ਰੈਂਕਿੰਗ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵਜੋਂ ਰੱਖਿਆ ਗਿਆ ਹੈ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਰਾਜਧਾਨੀ ਢਾਕਾ (78.1) ਅਤੇ ਤੀਜੇ ਨੰਬਰ ‘ਤੇ ਅਫ਼ਰੀਕੀ ਮਹਾਂਦੀਪ ਦੇ ਚਾਡ ਦੀ ਰਾਜਧਾਨੀ ਐਨ ਜਮੇਨਾ (77.6) ਹੈ।

2021 ਗਲੋਬਲ ਏਅਰ ਕੁਆਲਿਟੀ ਰਿਪੋਰਟ ਵਿੱਚ 117 ਦੇਸ਼ਾਂ ਦੇ 6475 ਸ਼ਹਿਰਾਂ ਦਾ ਡੇਟਾ ਸ਼ਾਮਲ ਕੀਤਾ ਗਿਆ ਹੈ। ਇਸ ਰਿਪੋਰਟ ਵਿੱਚ ਸ਼ਹਿਰੀ ਪੀਐਮ 2.5 ਪ੍ਰਦੂਸ਼ਣ ਦਾ 20 ਤੋਂ 35 ਪ੍ਰਤੀਸ਼ਤ ਵਾਹਨ ਪ੍ਰਦੂਸ਼ਣ ਵਜੋਂ ਦਰਜ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਵਿਚ ਚੌਥੇ ਨੰਬਰ ‘ਤੇ ਕਜ਼ਾਕਿਸਤਾਨ ਦਾ ਦੁਸ਼ਾਂਬੇ, ਪੰਜਵੇਂ ‘ਤੇ ਓਮਾਨ ਦਾ ਮਸਕਟ, ਛੇਵੇਂ ‘ਤੇ ਨੇਪਾਲ ਦਾ ਕਾਠਮੰਡੂ, ਸੱਤਵੇਂ ‘ਤੇ ਬਹਿਰੀਨ ਦਾ ਮਨਾਮਾ, ਅੱਠਵੇਂ ਤੇ ਇਰਾਕ ਦਾ ਬਗਦਾਦ, ਨੌਵੇਂ ‘ਤੇ ਕਿਰਗਿਸਤਾਨ ਦਾ ਬਿਸਕੇਕ ਅਤੇ ਦਸੰਵੇ ਨੰਬਰ ‘ਤੇ ਉਜ਼ਬੇਕਿਸਤਾਨ ਦਾ ਤਾਸ਼ਕੰਦ ਸ਼ਹਿਰ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪ੍ਰਦੂਸ਼ਣ ਦੇ ਮਾਮਲੇ ‘ਚ 11ਵੇਂ ਨੰਬਰ ‘ਤੇ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੀ ਰਾਜਧਾਨੀ ਨਵੀਂ ਦਿੱਲੀ ਨਾਲੋਂ ਸਾਫ਼ ਹੈ। ਤਾਜ਼ਾ ਅੰਕੜਿਆਂ ‘ਤੇ ਟਿੱਪਣੀ ਕਰਦੇ ਹੋਏ, ਅਵਿਨਾਸ਼ ਚੰਚਲ, ਕੈਂਪੇਨ ਮੈਨੇਜਰ, ਗ੍ਰੀਨਪੀਸ ਇੰਡੀਆ ਨੇ ਕਿਹਾ ਕਿ ਇਹ ਰਿਪੋਰਟ ਸਰਕਾਰਾਂ ਅਤੇ ਨਗਰ ਨਿਗਮਾਂ ਲਈ ਚੇਤਾਵਨੀ ਹੈ।

ਉਨ੍ਹਾਂ ਕਿਹਾ ਕਿ ਇਹ ਇਕ ਵਾਰ ਫਿਰ ਸਾਹਮਣੇ ਆ ਰਿਹਾ ਹੈ ਕਿ ਲੋਕ ਖਤਰਨਾਕ ਤੌਰ ‘ਤੇ ਪ੍ਰਦੂਸ਼ਿਤ ਹਵਾ ਵਿਚ ਸਾਹ ਲੈ ਰਹੇ ਹਨ। ਜਿਵੇਂ ਕਿ ਭਾਰਤ ਵਿੱਚ ਸਾਲਾਨਾ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ ਹੈ, ਹਵਾ ਦੀ ਗੁਣਵੱਤਾ ਵੀ ਇੱਕ ਟੋਲ ਲੈ ਰਹੀ ਹੈ। ਜੇਕਰ ਇਸ ਸਬੰਧੀ ਸਮੇਂ ਸਿਰ ਸੁਧਾਰਾਤਮਕ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਗੁੰਝਲਦਾਰ ਬਣ ਸਕਦੀ ਹੈ।

Leave a Reply

Your email address will not be published. Required fields are marked *