ਦਿੱਲੀ ‘ਚ ‘ਆਪ’ ਤੋਂ ਡਰ ਗਈ ਹੈ ਭਾਜਪਾ : ਕੇਜਰੀਵਾਲ 

ਦਿੱਲੀ ‘ਚ ‘ਆਪ’ ਤੋਂ ਡਰ ਗਈ ਹੈ ਭਾਜਪਾ : ਕੇਜਰੀਵਾਲ 

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵਿਧਾਨ ਸਭਾ ਵਿਚ ਸੰਬੋਧਨ ਦੌਰਾਨ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਭਾਜਪਾ ਆਪ ਤੋਂ ਡਰ ਗਈ ਹੈ। ਇਸ ਲਈ ਉਹ ਨਗਰ ਨਿਗਮ ਚੋਣਾਂ ਨਹੀਂ ਕਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕੋਲ ਈਡੀ ਹੈ, ਇਨਕਮ ਟੈਕਸ ਹੈ ਪਰ ਦਿੱਲੀ ਦੀ ਜਨਤਾ ਕਹਿੰਦੀ ਹੈ ਕਿ ਉਨ੍ਹਾਂ ਕੋਲ ਉਨ੍ਹਾਂ ਦਾ ਬੇਟਾ ਕੇਜਰੀਵਾਲ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਚਰਚਾ ਹੈ ਕਿ ਅਗਲੀਆਂ ਨਗਰ ਨਿਗਮ ਚੋਣਾਂ ਨਹੀਂ ਹੋਣਗੀਆਂ ਸਗੋਂ ਦਿੱਲੀ ਨੂੰ ਪੂਰੀ ਤਰ੍ਹਾਂ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਬਦਲਣ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਇਹ ਲੋਕ ਨਹੀਂ ਜਾਣਦੇ ਕਿ ਇਹ ਕਿੰਨਾ ਵੱਡਾ ਗੁਨਾਹ ਕਰਨ ਜਾ ਰਹੇ ਹਨ। ਇਸ ਗੁਨਾਹ ਲਈ ਇਨ੍ਹਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਇਨ੍ਹਾਂ ਨੂੰ ਗਾਲ੍ਹਾਂ ਕੱਢਣਗੀਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਨਫਰਤ ਕਰਦੇ-ਕਰਦੇ ਇਹ ਲੋਕ ਦੇਸ਼ ਨਾਲ ਨਫਰਤ ਕਰਨ ਲੱਗੇ ਹਨ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲੇ ਫੰਡ ਦਾ ਰੋਣਾ ਰੋਂਦੇ ਰਹਿੰਦੇ ਹਨ। ਅਸੀਂ ਸਾਡੇ ਫੰਡ ਦਿੱਤੇ ਪਰ ਹੁਣ ਐੱਮਸੀਡੀ ਕੇਂਦਰ ਅਧੀਨ ਆ ਗਈ ਹੈ, ਹੁਣ ਉਨ੍ਹਾਂ ਤੋਂ ਫੰਡ ਲਿਆ ਜਾਵੇ। ਹੁਣ ਤੱਕ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਤੇਂਦਰ ਜੈਨ ਤੇ ਸਿਸੌਦੀਆ ਨੂੰ ਲੈ ਕੇ ਕਿਹਾ ਕਿ ਭਾਜਪਾ ਜ਼ਬਰਦਸਤੀ ਕਰਨਾ ਚਾਹ ਰਹੇ ਹਨ। ਸਭ ਤੋਂ ਕੱਟੜ ਈਮਾਨਦਾਰ ਆਦਮੀ ਸਤੇਂਦਰ ਜੈਨ ਨੂੰ ਗ੍ਰਿਫਾਤਰ ਕਰ ਲਿਆ। ਭ੍ਰਿਸ਼ਟਾਚਾਰ ਸਾਬਤ ਨਹੀਂ ਕਰ ਪਾ ਰਹੇ ਹਨ। ਦੁਨੀਆ ਭਰ ਵਿਚ ਦਿੱਲੀ ਇਕੱਲੀ ਜਗ੍ਹਾ ਹੈ, ਜਿਥੇ ਅਮਰ ਹੋਣ ਜਾਂ ਗਰੀਬ ਸਾਰਿਆਂ ਦਾ ਇਲਾਜ ਫ੍ਰੀ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਈਡੀ ਨੇ 10 ਘੰਟੇ ਤੱਕ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਤੋਂ ਪੁੱਛਗਿਛ ਕੀਤੀ। ਆਮ ਆਦਮੀ ਪਾਰਟੀ ਦੇ ਵਰਕਰ ਜੇਲ੍ਹ ਜਾਣ ਲਈ ਤਿਆਰ ਹੋ ਜਾਣਗੇ, ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ। ਮੈਂ ਖੁਦ 15 ਦਿਨ ਜੇਲ੍ਹ ਵਿਚ ਰਿਹਾ, ਕੋਈ ਦਿੱਕਤ ਨਹੀਂ ਹੁੰਦੀ ਹੈ।

Leave a Reply

Your email address will not be published.