ਦਿੱਲੀ ਗੁਰਦੁਆਰਾ ਚੋਣਾਂ ‘ਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ

Home » Blog » ਦਿੱਲੀ ਗੁਰਦੁਆਰਾ ਚੋਣਾਂ ‘ਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ
ਦਿੱਲੀ ਗੁਰਦੁਆਰਾ ਚੋਣਾਂ ‘ਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ

ਨਵੀਂ ਦਿੱਲੀ / ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਸੱਤਾ ਵਿਰੋਧੀ ਲਹਿਰ, ਭਿ੍ਸ਼ਟਾਚਾਰ ਤੇ ਹੋਰਨਾਂ ਮੁੱਦਿਆਂ ਦੇ ਪੈਣ ਵਾਲੇ ਸੰਭਾਵੀ ਪ੍ਰਭਾਵ ਨੂੰ ਬੇਅਸਰ ਸਾਬਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਤੀਜੀ ਵਾਰੀ ਜਿੱਤ ਦੀ ਹੈਟਿ੍ਕ ਲਾਈ ਹੈ ਜਦਕਿ ਮੁੱਖ ਵਿਰੋਧੀ ਧਿਰ ਸਰਨਾ ਧੜੇ ਨੂੰ ਇਸ ਵਾਰ ਵੀ ਆਪਣੀਆਂ ਉਮੀਦਾਂ ਦੇ ਉਲਟ ਨਿਰਾਸ਼ਾ ਹੀ ਹੱਥ ਲੱਗੀ ਹੈ |

ਹਾਲਾਂਕਿ ਪੰਜਾਬੀ ਬਾਗ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਹਰਾਉਣ ‘ਚ ਕਾਮਯਾਬ ਰਹੇ ਹਨ | ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਜਾਗੋ ਪਾਰਟੀ ਨੇ ਵੀ ਇਨ੍ਹਾ ਚੋਣਾਂ ‘ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ | ਕੁਲ 46 ਚੋਣ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ 27, ਸ਼੍ਰੋਮਣੀ ਅਕਾਲੀ ਦਲ ਦਿੱਲੀ ਗਠਜੋੜ ਨੂੰ 15 ਤੇ ਜਾਗੋ ਪਾਰਟੀ ਨੂੰ 3 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ 1 ਸੀਟ ‘ਤੇ ਆਜ਼ਾਦ ਉਮੀਦਵਾਰ ਚੋਣ ਜਿੱਤਣ ‘ਚ ਕਾਮਯਾਬ ਰਿਹਾ ਹੈ | ਪਿਛਲੀਆਂ 2017 ਚੋਣਾਂ ‘ਚ ਬਾਦਲ ਦਲ ਨੂੰ 35, ਸਰਨਾ ਧੜੇ ਨੂੰ 7 ਤੇ 4 ਸੀਟਾਂ ਹੋਰਨਾਂ ਦੇ ਖਾਤੇ ‘ਚ ਗਈਆਂ ਸਨ | ਨਤੀਜਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਮੁਖੀ ਮਨਜੀਤ ਸਿੰਘ ਜੀ.ਕੇ., ਇਸਤਰੀ ਵਿੰਗ ਦਿੱਲੀ ਪ੍ਰਦੇਸ਼ ਮੁਖੀ ਬੀਬੀ ਰਣਜੀਤ ਕੌਰ, ਦਿੱਲੀ ਕਮੇਟੀ ਦੇ ਸਕੱਤਰ ਹਰਵਿੰਦਰ ਸਿੰਘ ਕੇ.ਪੀ. ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਬਲਦੇਵ ਸਿੰਘ ਰਾਣੀਬਾਗ, ਜਤਿੰਦਰ ਸਿੰਘ ਸਾਹਨੀ, ਜਾਗੋ ਦੇ ਪਰਮਜੀਤ ਸਿੰਘ ਰਾਣਾ ਤੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਵਰਗੇ ਵੱਡੇ ਚਿਹਰੇ ਚੋਣ ਜਿੱਤ ਗਏ ਹਨ |

ਉੱਥੇ ਹੀ ਮਨਜਿੰਦਰ ਸਿੰਘ ਸਿਰਸਾ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਸ਼ੰਟੀ, ਮਲਕਿੰਦਰ ਸਿੰਘ ਤੇ ਹਰਿੰਦਰਪਾਲ ਸਿੰਘ ਵਰਗੇ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ | ਦਿੱਲੀ ਗੁਰਦੁਆਰਾ ਚੋਣਾਂ ਦੇ ਇਤਿਹਾਸ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਤੀਜੀ ਵਾਰੀ ਪੂਰਨ ਬਹੁਮਤ ਮਿਲਿਆ ਹੈ | ਕੁਲ 46 ਹਲਕਿਆਂ ‘ਚ 27 ਸੀਟਾਂ ਜਿੱਤਣ ਵਾਲੇ ਬਾਦਲ ਦਲ ਨੂੰ ਇਸ ਵਾਰੀ ਪੂਰਨ ਬਹੁਮਤ ਮਿਲਿਆ ਹੈ ਜਦਕਿ ਇਸ ਤੋਂ ਪਹਿਲਾਂ ਸਾਲ 2013 ‘ਚ 38 ਅਤੇ ਸਾਲ 2017 ‘ਚ 37 ਸੀਟਾਂ ਜਿੱਤ ਕੇ ਬਾਦਲ ਦਲ ਨੇ ਪੂਰਨ ਬਹੁਮਤ ਪ੍ਰਾਪਤ ਕੀਤਾ ਸੀ | ਚੋਣਾਂ ਰਾਹੀਂ ਚੁਣੇ ਗਏ 46 ਮੈਂਬਰਾਂ ਤੋਂ ਇਲਾਵਾ ਹਾਲੇ 2 ਮੈਂਬਰਾਂ ਨੂੰ ਨਾਮਜ਼ਦ ਅਤੇ 2 ਮੈਂਬਰਾਂ ਨੂੰ ਲਾਟਰੀ ਸਿਸਟਮ ਦੁਆਰਾ ਚੁਣਿਆ ਜਾਵੇਗਾ, ਜਦਕਿ 1 ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਨਾਮਜ਼ਦ ਕਰਕੇ ਭੇਜਿਆ ਜਾਵੇਗਾ | ਇਸ ਤਰ੍ਹਾਂ ਕੁਲ 51 ਮੈਂਬਰ (46+ 5) ਦੀ ਪ੍ਰਕਿਰਿਆ ਹੋਣ ਉਪਰੰਤ ਹੀ ਜਨਰਲ ਹਾਊਸ ਸੱਦ ਕੇ ਕਮੇਟੀ ਦੇ 5 ਮੁੱਖ ਅਹੁਦੇਦਾਰਾਂ ਤੇ ਕਾਰਜਕਾਰਣੀ ਦੀ ਚੋਣ ਕੀਤੀ ਜਾਵੇਗੀ |

Leave a Reply

Your email address will not be published.