ਦਿੱਲੀ ਏਮਜ਼ ‘ਚ 6-12 ਸਾਲ ਦੇ ਬੱਚਿਆਂ ਦੀ ਕੋਵੈਕਸੀਨ ਦੇ ਟਰਾਇਲ ਲਈ ਚੋਣ ਅੱਜ ਤੋਂ

Home » Blog » ਦਿੱਲੀ ਏਮਜ਼ ‘ਚ 6-12 ਸਾਲ ਦੇ ਬੱਚਿਆਂ ਦੀ ਕੋਵੈਕਸੀਨ ਦੇ ਟਰਾਇਲ ਲਈ ਚੋਣ ਅੱਜ ਤੋਂ
ਦਿੱਲੀ ਏਮਜ਼ ‘ਚ 6-12 ਸਾਲ ਦੇ ਬੱਚਿਆਂ ਦੀ ਕੋਵੈਕਸੀਨ ਦੇ ਟਰਾਇਲ ਲਈ ਚੋਣ ਅੱਜ ਤੋਂ

ਨਵੀਂ ਦਿੱਲੀ / ਦੇਸ਼ ‘ਚ ਤਿਆਰ ਕੀਤੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਦੇ 6-12 ਸਾਲ ਦੇ ਬੱਚਿਆਂ ‘ਤੇ ਟਰਾਇਲ ਲਈ ਏਮਜ਼ ‘ਚ ਮੰਗਲਵਾਰ ਤੋਂ ਬੱਚਿਆਂ ਦੀ ਚੋਣ ਹੋਵੇਗੀ, ਜਿਸ ਦੇ ਬਾਅਦ ਵੈਕਸੀਨ ਦਾ ਬੱਚਿਆਂ ‘ਤੇ ਕਲੀਨੀਕਲ ਟਰਾਇਲ ਕੀਤਾ ਜਾਵੇਗਾ।

ਏਮਜ਼ ‘ਚ 12-18 ਸਾਲ ਦੇ ਵਲੰਟੀਅਰ ਬੱਚਿਆਂ ਨੂੰ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਏਮਜ਼ ਦੇ ਡਾ: ਸੰਜੇ ਰਾਏ ਨੇ ਦੱਸਿਆ ਕਿ 6-12 ਸਾਲ ਦੇ ਬੱਚਿਆਂ ‘ਤੇ ਕੋਵੈਕਸੀਨ ਦੇ ਟਰਾਇਲ ਲਈ ਚੋਣ ਦੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਬੱਚਿਆਂ ‘ਤੇ ਵੈਕਸੀਨ ਦਾ ਪ੍ਰੀਖਣ ਤਿੰਨ ਹਿੱਸਿਆਂ ‘ਚ ਹੋਵੇਗਾ, ਜਿਸ ਦੇ ਤਹਿਤ 12-18, 6-12 ਅਤੇ 2-6 ਉਮਰ ਵਰਗ ਦੇ 175-175 ਵਲੰਟੀਅਰਾਂ ਦੇ ਤਿੰਨ ਸਮੂਹ ਬਣਾਏ ਜਾਣਗੇ।

ਡੈਲਟਾ ਦਾ ਨਵਾਂ ਰੂਪ ਡੈਲਟਾ ਪਲੱਸ ਸਾਹਮਣੇ ਆਇਆ ਨਵੀਂ ਦਿੱਲੀ / ਕੋਰੋਨਾ ਵਾਇਰਸ ਲਗਾਤਾਰ ਆਪਣੇ ਰੂਪ ਬਦਲ ਰਿਹਾ ਹੈ। ਦੇਸ਼ ‘ਚ ਕੁਝ ਸਮਾਂ ਪਹਿਲਾਂ ਕੋਰੋਨਾ ਦੇ ਨਵੇਂ ਰੂਪ ਡੈਲਟਾ ਦੇ ਮਾਮਲੇ ਸਾਹਮਣੇ ਆਏ ਸਨ ਪਰ ਹੁਣ ਮਾਹਿਰਾਂ ਅਨੁਸਾਰ ਇਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜਿਸ ਨੂੰ ਡੈਲਟਾ ਪਲੱਸ ਦਾ ਨਾਂਅ ਦਿੱਤਾ ਗਿਆ ਹੈ। ਵਿਗਿਆਨੀਆਂ ਨੇ ਇਸ ਨਵੇਂ ਰੂਪ ਨੂੰ ਏ ਵਾਈ.1 ਦਾ ਨਾਂਅ ਵੀ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਇਹ ਨਵਾਂ ਰੂਪ ਖ਼ਤਰਨਾਕ ਹੋ ਸਕਦਾ ਹੈ, ਜੋ ਵਾਇਰਸ ਦੇ ਇਲਾਜ ‘ਚ ਪ੍ਰਸਤਾਵਿਤ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਨੂੰ ਵੀ ਮਾਤ ਦੇ ਸਕਦਾ ਹੈ। ਪਿਛਲੇ ਸ਼ੁੱਕਰਵਾਰ ਤੱਕ ਦੀ ਰਿਪੋਰਟ ਅਨੁਸਾਰ ਦੇਸ਼ ‘ਚ 7 ਜੂਨ ਤੱਕ ਡੈਲਟਾ ਪਲੱਸ ਦੇ 6 ਮਾਮਲੇ ਦਰਜ ਕੀਤੇ ਗਏ ਸਨ। ਪਬਲਿਕ ਹੈਲਥ ਇੰਗਲੈਂਡ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੈਲਟਾ-ਏ ਵਾਈ.1 ਨਵੇਂ ਰੂਪ ਦਾ ਪਤਾ ਡੈਲਟਾ ਦੀ ਰੈਗੂਲਰ ਸਕਰੀਨਿੰਗ ਜ਼ਰੀਏ ਲੱਗਾ ਹੈ।

ਪਹਿਲਾਂ ਤੋਂ ਕੋਰੋਨਾ ਪੀੜਤ ਲੋਕਾਂ ਲਈ ਇਕੋ ਟੀਕਾ ਕਾਫ਼ੀ ਹੈਦਰਾਬਾਦ / ਹੈਦਰਾਬਾਦ ਦੇ ਏ.ਆਈ.ਜੀ. ਹਸਪਤਾਲਾਂ ਦੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਲਈ ਟੀਕੇ ਦੀ ਇਕੋ ਖੁਰਾਕ ਕਾਫੀ ਹੈ। ਹਸਪਤਾਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਉਨ੍ਹਾਂ ਸਾਰੇ ਰੋਗੀਆਂ ‘ਚ ਇਮਿਊਨਟੀ ਪੈਦਾ ਕਰਨ ਦੀ ਪ੍ਰਤੀਕਿਰਿਆ ਦਾ ਪਤਾ ਲਗਾਉਣ ਲਈ 260 ਸਿਹਤ ਕਰਮੀਆਂ ‘ਤੇ ਇਕ ਅਧਿਐਨ ਕੀਤਾ, ਜਿਨ੍ਹਾਂ ਨੂੰ 16 ਜਨਵਰੀ ਤੋਂ 5 ਫਰਵਰੀ ਦੇ ਵਿਚਕਾਰ ਟੀਕਾ ਲਗਾਇਆ ਗਿਆ ਸੀ। ਸਾਰੇ ਮਰੀਜ਼ਾਂ ਨੂੰ ਕੋਵੀਸ਼ੀਲਡ ਵੈਕਸੀਨ ਦਿੱਤੀ ਗਈ ਸੀ। ਅਧਿਐਨ ‘ਚ ਸਹਿ ਲੇਖਕਾਂ ‘ਚੋਂ ਇਕ ਡਾ.ਡੀ. ਨਾਗੇਸ਼ਵਰ ਰੈਡੀ ਨੇ ਕਿਹਾ ਕਿ ਨਤੀਜੇ ਦੱਸਦੇ ਹਨ ਕਿ ਜੋ ਲੋਕ ਕੋਰੋਨਾ ਤੋਂ ਪੀੜਤ ਹੋ ਗਏ ਹਨ, ਉਨ੍ਹਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੀ ਜ਼ਰੂਰਤ ਨਹੀਂ ਹੈ। ਇਕ ਖੁਰਾਕ ਨਾਲ ਹੀ ਉਨ੍ਹਾਂ ਲੋਕਾਂ ‘ਚ ਦੋ ਖੁਰਾਕਾਂ ਦੇ ਬਰਾਬਰ ਮਜ਼ਬੂਤ ਐਂਟੀਬਾਡੀ ਅਤੇ ਮੈਮੋਰੀ ਸੈੱਲ ਪ੍ਰਤੀਕਿਰਿਆ ਵਿਕਸਿਤ ਹੋ ਸਕਦੀ ਹੈ।

Leave a Reply

Your email address will not be published.