ਦਿੱਲੀ ਆ ਰਹੇ ਸਪਾਈਸਜੈੱਟ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ

ਦਿੱਲੀ ਆ ਰਹੇ ਸਪਾਈਸਜੈੱਟ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ

ਪਟਨਾ : ਪਟਨਾ ਏੇਅਰਪੋਰਟ ‘ਤੇ ਸਪਾਈਸਜੈੱਟ ਦੀ ਫਲਾਈਟ ਐਸਜੀ-725 ਦੇ ਇੰਜਣ ਵਿਚ ਅੱਗ ਲੱਗ ਗਈ। ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ। ਅੱਗ ਲੱਗਣ ਦੇ ਬਾਅਦ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਾਈ ਗਈ ਹੈ। ਅੱਗ ਲੱਗਣ ਨਾਲ ਇੰਜਣ ਤੋਂ ਧੂੰਆਂ ਨਿਕਲਣ ਲੱਗਾ। ਉੱਡਾਣ ਭਰਨ ਤੋਂ ਕਰੀਬ 25 ਮਿੰਟ ਬਾਅਦ ਜਹਾਜ਼ ‘ਚ ਧਮਾਕੇ ਦੇ ਨਾਲ ਅੱਗ ਲੱਗ ਗਈ। 10 ਮਿੰਟ ਬਾਅਦ ਪਾਇਲਟ ਨੇ ਸੂਝਬੂਝ ਨਾਲ ਜਹਾਜ਼ ਨੂੰ ਏਅਰਪੋਰਟ ‘ਤੇ ਲੈਂਡ ਕਰਾ ਦਿੱਤਾ। ਡੀਜੀਸੀਏ ਨੇ ਕਿਹਾ ਕਿ ਪੰਛੀ ਦੇ ਟਕਰਾਉਣ ਨਾਲ ਇੰਜਣ ਵਿਚ ਅੱਗ ਲੱਗੀ ਜਿਸ ਤੋਂ ਬਾਅਦ ਜਹਾਜ਼ ਦੀ ਸੇਫ ਲੈਂਡਿੰਗ ਕਰਵਾਈ ਗਈ ਸਾਰੇ ਯਾਤਰੀ ਏਅਰਪੋਰਟ ਦੇ ਅੰਦਰ ਹੀ ਹਨ। ਦੂਜੀ ਫਲਾਈਟ ਤੋਂ ਸਾਰਿਆਂ ਨੂੰ ਦਿੱਲੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਲਾਈਟ ਵਿਚ 185 ਯਾਤਰੀ ਸਵਾਰ ਸਨ। ਫਲਾਈਟ ਨੂੰ ਸੁਰੱਖਿਅਤ ਲੈਂਡ ਕਰ ਲਿਆ ਗਿਆ ਹੈ। ਫਿਲਹਾਲ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਕਿਸ ਵਜ੍ਹਾ ਨਾਲ ਇੰਜਣ ਵਿਚ ਅੱਗ ਲੱਗੀ ਹੈ। ਘਟਨਾ ਦੇ ਤੁਰੰਤ ਬਾਅਦ ਪਟਨਾ ਦੇ ਸਾਰੇ ਵੱਡੇ ਅਧਿਕਾਰੀ ਏਅਰਪੋਰਟ ‘ਤੇ ਪਹੁੰਚੇ। ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਹਾਜ਼ ਦੇ ਇੱਕ ਵਿੰਗ ਵਿਚ ਅੱਗ ਲੱਗ ਗਈ ਸੀ। ਡੀਐੱਮ ਚੰਦਰਸ਼ੇਖਰ ਨੇ ਦੱਸਿਆ ਕਿ ਇਹ ਪੰਛੀ ਨਾਲ ਟਕਰਾਉਣ ਦਾ ਮਾਮਲਾ ਹੋ ਸਕਦਾ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.