ਦਿੱਗਜ ਲੇਗ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ

ਦਿੱਗਜ ਲੇਗ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ

ਆਸਟ੍ਰੇਲੀਆ ਦੇ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਦਾ ਦੇਹਾਂਤ ਹੋ ਗਿਆ।

ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। 52 ਸਾਲ ਦੇ ਵਾਰਨ ਟੈਸਟ ਕ੍ਰਿਕਟ ਵਿਚ ਆਸਟ੍ਰੇਲੀਆ ਵੱਲੋਂ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉੁਨ੍ਹਾਂ ਨੇ ਇਸ ਫਾਰਮੇਟ ਵਿਚ 145 ਟੈਸਟ ਮੈਚ ਵਿਚ 708 ਵਿਕਟਾਂ ਲਈਆਂ ਹਨ ਤੇ ਵਨਡੇ ਵਿਚ ਉੁਨ੍ਹਾਂ ਨੇ 293 ਵਿਕਟਾਂ ਲਈਆਂ।

ਵਾਰਨ ਨੇ ਆਸਟ੍ਰੇਲੀਆ ਦੇ ਸਾਬਕਾ ਵਿਕਟ ਕੀਪਰ ਬੱਲੇਬਾਜ਼ ਰਾਡ ਮਾਰਸ਼ ਦੇ ਦਿਹਾਂਤ ‘ਤੇ ਟਵੀਟ ਕੀਤਾ ਸੀ। ਇਸ ‘ਚ ਉਨ੍ਹਾਂ ਨੇ ਮਾਰਸ਼ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਸੀ। ਇਹ ਉਨ੍ਹਾਂ ਦੇ ਜੀਵਨ ਦਾ ਆਖਰੀ ਟਵੀਟ ਸਾਬਤ ਹੋਇਆ। ਰਿਪੋਰਟ ਮੁਤਾਬਕ ਸ਼ੇਨ ਵਾਰਨ ਆਪਣੇ ਵਿਲਾ ਵਿਚ ਬੇਹੋਸ਼ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇੰਨੀ ਘੱਟ ਉਮਰ ਵਿਚ ਹਾਰਟ ਅਟੈਕ ਦੇ ਪਿੱਛੇ ਵਾਰਨ ਦੀ ਸਿਗਰਟ ਤੇ ਸ਼ਰਾਬ ਦੀ ਆਦਤ ਨੂੰ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਵਾਰਨ ਇੱਕ ਚੇਨ ਸਮੋਕਰ ਸੀ ਅਤੇ ਕਈ ਵਾਰ ਉਨ੍ਹਾਂ ਨੂੰ ਗਰਾਊਂਡ ‘ਤੇ ਵੀ ਸਿਗਰੇਟ ਪੀਂਦੇ ਹੋਏ ਦੇਖਿਆ ਗਿਆ ਸੀ। ਨਾਲ ਉਹ ਓਵਰ ਡ੍ਰਿੰਕਿੰਗ ਵੀ ਕਰਦੇ ਸਨ। ਸ਼ੇਨ ਵਾਰਨ ਨੇ 1992 ਵਿਚ ਭਾਰਤ ਖਿਲਾਫ ਸਿਡਨੀ ਟੈਸਟ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖਿਲਾਫ ਸਿਡਨੀ ਵਿਚ ਹੀ 2007 ਵਿਚ ਖੇਡਿਆ ਸੀ।

Leave a Reply

Your email address will not be published.