“ਦਿਲ ਤੇ ਸਿਹਤ ਨੂੰ ਬਰਾਬਰ ਨੁਕਸਾਨ ਪਹੁੰਚਾਉਂਦੀ ਹੈ ਸ਼ਰਾਬ, ਭਾਵੇਂ ਘੱਟ ਪੀਓ ਜਾਂ ਵੱਧ”

“ਦਿਲ ਤੇ ਸਿਹਤ ਨੂੰ ਬਰਾਬਰ ਨੁਕਸਾਨ ਪਹੁੰਚਾਉਂਦੀ ਹੈ ਸ਼ਰਾਬ, ਭਾਵੇਂ ਘੱਟ ਪੀਓ ਜਾਂ ਵੱਧ”

ਹਾਲਾਂਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਬਹੁਤ ਸਾਰੇ ਦੇਸ਼ ਸੰਜਮ ਵਿੱਚ ਸ਼ਰਾਬ ਪੀਣ ਨੂੰ ਸੁਰੱਖਿਅਤ ਮੰਨਦੇ ਹਨ।

ਅਸਲੀਅਤ ਇਹ ਹੈ ਕਿ ਸ਼ਰਾਬ ਸਾਡੇ ਦਿਲ ਲਈ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਇਨ੍ਹਾਂ ਦੇਸ਼ਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਯੂਰਪੀਅਨ ਯੂਨੀਅਨ ਦੇ ਖੇਤਰ ਵਿੱਚ ਸ਼ਰਾਬ ਦੀ ਖਪਤ ਬਹੁਤ ਜ਼ਿਆਦਾ ਹੈ। ਹਰ ਕੋਈ ਜਾਣਦਾ ਹੈ ਕਿ ਲੰਬੇ ਸਮੇਂ ਤੱਕ ਸ਼ਰਾਬ ਪੀਣਾ ਦਿਲ ਲਈ ਘਾਤਕ ਹੈ, ਪਰ ਯੂਰਪੀ ਦੇਸ਼ਾਂ ਵਿੱਚ ਇਸ ਬਾਰੇ ਜਾਗਰੂਕਤਾ ਦੀ ਕਮੀ ਹੈ।

ਇਹ ਅਧਿਐਨ ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਆਇਰਲੈਂਡ ਦੇ ਡਬਲਿਨ ਵਿੱਚ ਸੇਂਟ ਵਿਨਸੈਂਟ ਯੂਨੀਵਰਸਿਟੀ ਹਸਪਤਾਲ ਦੇ ਡਾਕਟਰ ਬੇਥਨੀ ਵੋਂਗ ਨੇ ਇਸ ਅਧਿਐਨ ਦੇ ਆਧਾਰ ‘ਤੇ ਦੱਸਿਆ ਹੈ ਕਿ ਜੇਕਰ ਤੁਸੀਂ ਸ਼ਰਾਬ ਨਹੀਂ ਪੀਂਦੇ ਤਾਂ ਇਸ ਨੂੰ ਕਦੇ ਵੀ ਪੀਣਾ ਸ਼ੁਰੂ ਨਾ ਕਰੋ। ਜੇਕਰ ਤੁਸੀਂ ਸ਼ਰਾਬ ਪੀਂਦੇ ਹੋ, ਤਾਂ ਇਸ ਦੀ ਮਾਤਰਾ ਹਫਤਾਵਾਰੀ ਤੌਰ ਉੱਤੇ ਘਟਾਓ, ਤਾਂ ਜੋ ਦਿਲ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ।ਇੰਝ ਕੀਤਾ ਗਿਆ ਅਧਿਆਐਨ : ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਸ਼ਰਾਬ ਪੀਣ ਦਾ ਸੁਰੱਖਿਅਤ ਪੱਧਰ ਕੀ ਹੈ। ਇਸ ਦੇ ਲਈ 40 ਸਾਲ ਦੀ ਉਮਰ ਦੇ 744 ਬਾਲਗਾਂ ‘ਤੇ ਇਕ ਅਧਿਐਨ ਕੀਤਾ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਲੋਕ ਸਨ ਜੋ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪੇ ਆਦਿ ਤੋਂ ਪੀੜਤ ਸਨ। ਯਾਨੀ ਇਨ੍ਹਾਂ ਲੋਕਾਂ ‘ਚ ਦਿਲ ਦੀ ਬੀਮਾਰੀ ਦਾ ਖਤਰਾ ਜ਼ਿਆਦਾ ਸੀ। ਆਇਰਿਸ਼ ਪਰਿਭਾਸ਼ਾ ਅਨੁਸਾਰ ਉਨ੍ਹਾਂ ਨੂੰ 10 ਗ੍ਰਾਮ ਸ਼ਰਾਬ ਦਿੱਤੀ ਗਈ।ਭਾਗੀਦਾਰਾਂ ਨੂੰ ਹਫ਼ਤਾਵਾਰੀ, ਰੋਜ਼ਾਨਾ, ਘੱਟ ਜਾਂ ਬਿਨਾਂ ਅਲਕੋਹਲ ਦੀ ਖਪਤ ਦੇ ਆਧਾਰ ‘ਤੇ ਕਈ ਸਮੂਹਾਂ ਵਿੱਚ ਵੰਡਿਆ ਗਿਆ ਸੀ। ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੇ ਕੁੱਲ 201 ਮਰੀਜ਼ਾਂ ਨੂੰ ਹਾਈ ਐਂਗਜ਼ਾਈਟੀ ਗ੍ਰੇਡ ਵਿੱਚ ਰੱਖਿਆ ਗਿਆ ਸੀ। ਇਸ ਦੇ ਨਾਲ ਹੀ 356 ਲੋਕ ਅਜਿਹੇ ਸਨ, ਜਿਨ੍ਹਾਂ ਨੇ ਘੱਟ ਮਾਤਰਾ ‘ਚ ਸ਼ਰਾਬ ਪੀਤੀ ਸੀ। 187 ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਸੀਮਤ ਮਾਤਰਾ ਵਿੱਚ ਸ਼ਰਾਬ ਪੀਤੀ ਸੀ। ਇਸ ਵਿਚ ਪਾਇਆ ਗਿਆ ਕਿ ਸ਼ਰਾਬ ਹਰ ਹਾਲਤ ਵਿਚ ਸਿਹਤ ਲਈ ਹਾਨੀਕਾਰਕ ਹੈ।

ਸ਼ਰਾਬ ਦਾ ਕੋਈ ਫਾਇਦਾ ਨਹੀਂ : ਡਾਕਟਰ ਵੈਂਗ ਦੇ ਅਨੁਸਾਰ, ਅਸੀਂ ਸੰਜਮ ਵਿੱਚ ਸ਼ਰਾਬ ਪੀਣ ਦਾ ਕੋਈ ਲਾਭ ਨਹੀਂ ਦੇਖਿਆ। ਸਾਰੇ ਦੇਸ਼ਾਂ ਨੂੰ ਸ਼ਰਾਬ ਦੀ ਖਪਤ ਘਟਾਉਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਦਾਹਰਨ ਲਈ, ਆਇਰਲੈਂਡ ਵਿੱਚ, ਜਿੱਥੇ ਦਿਲ ਦੀ ਬਿਮਾਰੀ ਦੇ ਮਾਮਲੇ ਵੱਧ ਹਨ, ਸਰਕਾਰ ਨੂੰ ਮਰਦਾਂ ਲਈ ਹਫ਼ਤਾਵਾਰ 17 ਯੂਨਿਟ ਅਤੇ ਔਰਤਾਂ ਲਈ 11 ਯੂਨਿਟ ਪੀਣ ਦਾ ਪੱਧਰ ਤੈਅ ਕਰਨਾ ਚਾਹੀਦਾ ਹੈ।

Leave a Reply

Your email address will not be published.