‘ਥੋਰ ਲਵ ਐਂਡ ਥੰਡਰ’ ਨੇ ਬਾਕਸ ਆਫਿਸ ‘ਤੇ ਮਚਾ ਦਿੱਤੀ ਧਮਾਲ

‘ਥੋਰ ਲਵ ਐਂਡ ਥੰਡਰ’ ਨੇ ਬਾਕਸ ਆਫਿਸ ‘ਤੇ ਮਚਾ ਦਿੱਤੀ ਧਮਾਲ

ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਕ੍ਰਿਸ ਹੇਮਸਵਰਥ ਸਟਾਰਰ ਫਿਲਮ ‘ਥੋਰ ਲਵ ਐਂਡ ਥੰਡਰ’ ਨੇ ਬਾਕਸ ਆਫਿਸ ‘ਤੇ ਤੂਫਾਨ ਲਿਆ ਦਿੱਤਾ ਹੈ।

ਇਸ ਫਿਲਮ ‘ਚ ਕ੍ਰਿਸ ਤੋਂ ਇਲਾਵਾ ਕ੍ਰਿਸਚੀਅਨ ਬੇਲ ਅਤੇ ਨਟਾਲੀ ਪੋਰਟਮੈਨ ਮੁੱਖ ਭੂਮਿਕਾਵਾਂ ‘ਚ ਹਨ। ਸੁਪਰਹੀਰੋ ਸੀਰੀਜ਼ ਨੂੰ ਲੈ ਕੇ ਭਾਰਤ ‘ਚ ਵੀ ਕਾਫੀ ਕ੍ਰੇਜ਼ ਹੈ। ਬਾਕਸ ਆਫਿਸ ‘ਤੇ ਇਸ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਨੇ ਹਾਲ ਹੀ ‘ਚ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ ਨੂੰ ਪਛਾੜ ਕੇ ਕਮਾਈ ਦਾ ਵੱਡਾ ਸਕੋਰ ਬਣਾਇਆ ਹੈ।‘ਥੋਰ’ ਸੀਰੀਜ਼ ਦੀ ਚੌਥੀ ਫਿਲਮ ਵੀਰਵਾਰ ਨੂੰ ਰਿਲੀਜ਼ ਹੋਈ। ਮਾਰਵਲ ਦੀਆਂ ਸੁਪਰਹੀਰੋ ਫਿਲਮਾਂ ਨੂੰ ਵੀ ਭਾਰਤੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ‘ਥੋਰ’ ਨੇ ਰਿਲੀਜ਼ ਹੁੰਦੇ ਹੀ ਜ਼ਬਰਦਸਤ ਕਮਾਈ ਕੀਤੀ ਅਤੇ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਪਹਿਲੇ ਹੀ ਦਿਨ 18 ਕਰੋੜ ਦੀ ਕਮਾਈ ਕਰਨ ‘ਚ ਕਾਮਯਾਬ ਰਹੀ ਹੈ।ਥੋਰ ਲਵ ਐਂਡ ਥੰਡਰ’ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ, ਮਲਿਆਲਮ, ਤੇਲਗੂ, ਕੰਨੜ ਅਤੇ ਤਾਮਿਲ ਭਾਸ਼ਾਵਾਂ ‘ਚ ਵੀ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਸਾਲ 2022 ‘ਚ ਹੁਣ ਤੱਕ ਕਿਸੇ ਵੀ ਬਾਲੀਵੁੱਡ ਫਿਲਮ ਨੂੰ ਅਜਿਹੀ ਓਪਨਿੰਗ ਨਹੀਂ ਮਿਲੀ ਹੈ। ਬਾਲੀਵੁੱਡ ਫਿਲਮ ‘ਭੂਲ ਭੁਲਾਇਆ 2’ ਬਾਕਸ ਆਫਿਸ ‘ਤੇ ਹੁਣ ਤੱਕ 14 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਸਟਾਰਰ ਫਿਲਮ ‘ਬੱਚਨ ਪਾਂਡੇ’ 13 ਕਰੋੜ ਦੀ ਓਪਨਿੰਗ ਕਰਨ ‘ਚ ਸਫਲ ਰਹੀ ਹੈ।

Leave a Reply

Your email address will not be published.