ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ

ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ

ਰੂਸ-ਯੂਕਰੇਨ ਸਰਹੱਦ ‘ਤੇ ਸ਼ੁਰੂ ਹੋਇਆ ਵਿਵਾਦ ਹੁਣ ਜੰਗ ਵਿੱਚ ਬਦਲ ਗਿਆ ਹੈ । ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ । ਰੂਸੀ ਹਮਲੇ ਵਿੱਚ ਹੁਣ ਤੱਕ ਯੂਕਰੇਨ ਦੇ 137 ਲੋਕ ਮਾਰੇ ਗਏ ਹਨ ਅਤੇ 316 ਲੋਕ ਜ਼ਖਮੀ ਹੋ ਗਏ ਹਨ । ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰੂਸੀ ਫੌਜ ਬਹੁਤ ਜਲਦ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰ ਸਕਦੀ ਹੈ।
ਇਸੇ ਵਿਚਾਲੇ ਖਬਰ ਆ ਰਹੀ ਗਈ ਕਿ ਯੂਕਰੇਨ ਦੀ ਰਾਜਧਾਨੀ ਕੀਵ ਜ਼ੋਰਦਾਰ ਧਮਾਕਿਆਂ ਨਾਲ ਦਹਿਲ ਗਈ ਹੈ। ਰਾਜਧਾਨੀ ਕੀਵ ਵਿੱਚ 3 ਵੱਡੇ ਧਮਾਕੇ ਹੋਏ ਹਨ । ਹਾਲਾਂਕਿ ਇਨ੍ਹਾਂ ਧਮਾਕਿਆਂ ਵਿੱਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਸ਼ਹਿਰ ਕੋਨੋਟੋਪ ਨੂੰ ਵੀ ਰੂਸੀ ਫੌਜਾਂ ਨੇ ਘੇਰ ਲਿਆ ਹੈ। ਇਸ ਤੋਂ ਇਲਾਵਾ ਬਾਕੀ ਫੋਰਸ ਕੀਵ ਵੱਲ ਵਧ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਬੇਵੱਸ ਨਜ਼ਰ ਆ ਰਹੇ ਹਨ ਅਤੇ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ‘ਤੇ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਲੜਾਈ ਵਿੱਚ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੈ । ਦੱਸ ਦੇਈਏ ਕਿ ਯੂਕਰੇਨ ਦੀ ਫੋਰਸ ਇਸ ਸਮੇਂ ਤਿੰਨ ਪਾਸਿਆਂ ਤੋਂ ਰੂਸੀ ਫੌਜ ਦਾ ਸਾਹਮਣਾ ਕਰ ਰਹੀ ਹੈ। ਰੂਸੀ ਫੌਜ ਵੱਲੋਂ ਜ਼ਮੀਨ, ਹਵਾ ਅਤੇ ਪਾਣੀ ਤਿੰਨਾਂ ਤੋਂ ਹਮਲਾ ਕੀਤਾ ਜਾ ਰਿਹਾ ਹੈ । ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਰੂਸੀ ਹਮਲੇ ਦਾ ਮੁਕਾਬਲਾ ਕਰਨ ਲਈ ਪੂਰੀ ਫੌਜ ਉਤਾਰ ਦਿੱਤੀ ਹੈ। ਜ਼ੇਲੇਂਸਕੀ ਨੇ ਦੱਸਿਆ ਕਿ ਕੀਵ ਵਿੱਚ ਦਾਖਲ ਹੋਏ ਰੂਸੀਆਂ ਦਾ ਪਹਿਲਾ ਨਿਸ਼ਾਨਾ ਮੈਂ ਹਾਂ । ਰੂਸੀ ਫੌਜ ਨਾਲ ਮੁਕਾਬਲਾ ਕਰਨ ਲਈ ਯੂਕਰੇਨ ਸਰਕਾਰ ਨੇ ਨਾਗਰਿਕਾਂ ਨੂੰ 10,000 ਰਾਈਫਲਾਂ ਦਿੱਤੀਆਂ ਹਨ।
ਦੱਸ ਦੇਈਏ ਕਿ ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਰੂਸ ‘ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ । ਬਾਇਡੇਨ ਨੇ ਕਿਹਾ ਕਿ ਪੁਤਿਨ ਹਮਲਾਵਰ ਹੈ। ਉਨ੍ਹਾਂ ਨੇ ਜੰਗ ਨੂੰ ਚੁਣਿਆ। ਹੁਣ ਉਹ ਅਤੇ ਉਨ੍ਹਾਂ ਦਾ ਦੇਸ਼ ਇਸ ਹਮਲੇ ਦੇ ਨਤੀਜੇ ਭੁਗਤੇਗਾ। ਬਾਇਡੇਨ ਨੇ ਕਿਹਾ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਦੇ ਖਿਲਾਫ ਹਨ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਫੌਜ ਨੂੰ ਯੂਕਰੇਨ ਨਹੀਂ ਭੇਜਣਗੇ। ਬਾਇਡੇਨ ਨੇ ਕਿਹਾ ਕਿ ਅਸੀਂ ਮਿਲ ਕੇ ਜੀ-7 ਦੇਸ਼ ਰੂਸ ਨੂੰ ਜਵਾਬ ਦੇਵਾਂਗੇ।

Leave a Reply

Your email address will not be published.