ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਨੇਤਾ ਨੇ ਫਲਾਈਟ ‘ਚ ਹੀ ਘੇਰੀ ਕੇਂਦਰੀ ਮੰਤਰੀ

ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਨੇਤਾ ਨੇ ਫਲਾਈਟ ‘ਚ ਹੀ ਘੇਰੀ ਕੇਂਦਰੀ ਮੰਤਰੀ

ਗੁਹਾਟੀ : ਪੰਜ ਸੂਬਿਆਂ ਵਿਚ ਹੁਣੇ ਜਿਹੇ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਹਨ, ਉਸ ਤੋਂ ਬਾਅਦ ਲਗਾਤਾਰ ਪੈਟਰੋਲ, ਡੀਜ਼ਲ ਤੇ ਸੀਐੱਨਜੀ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਦਾ ਅਸਰ ਆਮ ਬੰਦੇ ਦੀ ਜੇਬ ‘ਤੇ ਪੈ ਰਿਹਾ ਹੈ।

ਆਮ ਜ਼ਰੂਰਤ ਦੀਆਂ ਚੀਜ਼ਾਂ ਦੇ ਰੇਟ ਵੀ ਵੱਧ ਰਹੇ ਹਨ। ਇਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਿਹਾ ਹੈ। ਇਸੇ ਦੌਰਾਨ ਕਾਂਗਰਸ ਨੇਤਾ ਨੇਟਾ ਡਿਸੂਜਾ ਦਾ ਇੱਕ ਸਫਰ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨਾਲ ਸਾਹਮਣਾ ਹੋਇਆ। ਇਸ ਦੌਰਾਨ ਉਹ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰੀ ਮੰਤਰੀ ਤੋਂ ਸਵਾਲ ਕਰਦੀ ਨਜ਼ਰ ਆਈ।

ਡਿਸੂਜਾ ਨੇ ਬਾਅਦ ਵਿਚ ਘਟਨਾ ਦੇ ਵੀਡੀਓ ਨੂੰ ਟਵੀਟ ਕੀਤਾ। ਵੀਡੀਓ ਵਿਚ ਉੁਹ ਆਪਣੇ ਸੈੱਲ ਫੋਨ ਨਾਲ ਇਸ ਪੂਰੇ ਗੱਲਬਾਤ ਨੂੰ ਰਿਕਾਰਡ ਕਰਦੀ ਹੋਈ ਨਜ਼ਰ ਆਉਂਦੀ ਹੈ। ਉਨ੍ਹਾਂ ਟਵੀਟ ਕੀਤਾ ਕਿ ਗੁਹਾਟੀ ਜਾਂਦੇ ਸਮੇਂ ਮੋਦੀ ਸਰਕਾਰ ਵਿਚ ਮੰਤਰੀ ਸਮ੍ਰਿਤੀ ਈਰਾਨੀ ਜੀ ਨਾਲ ਮੁਲਾਕਾਤ ਹੋਈ। ਜਦੋਂ ਮੈਂ ਉਨ੍ਹਾਂ ਤੋਂ ਐੱਲਪੀਜੀ ਦੀਆਂ ਵਧਦੀਆਂ ਕੀਮਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਸ ਦਾ ਠੀਕਰਾ ਟੀਕਾ, ਰਾਸ਼ਨ ਤੇ ਇਥੋਂ ਤੱਕ ਗਰੀਬਾਂ ‘ਤੇ ਫੋੜ ਦਿੱਤਾ।ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਪਿਛਲੇ ਚਾਰ ਦਿਨਾਂ ਤੋਂ ਤੇਲ ਦੇ ਰੇਟ ਵਿਚ ਕੋਈ ਵਾਧਾ ਦਰਨ ਨਹੀਂ ਕੀਤਾ ਗਿਆ। ਦਿੱਲੀ ਵਿਚ ਪੈਟਰੋਲ 10.5.41 ਪ੍ਰਤੀ ਲੀਟਰ ਮਿਲ ਰਿਹਾ ਹੈ, ਡੀਜ਼ਲ 96.67 ਪ੍ਰਤੀ ਲੀਟਰ ਮਿਲ ਰਿਹਾ ਹੈ। ਇਹ ਕੀਮਤਾਂ ਚਾਰ ਦਿਨ ਪਹਿਲਾਂ ਦੀਆਂ ਹਨ।

Leave a Reply

Your email address will not be published.