ਹੈਦਰਾਬਾਦ, 3 ਅਪ੍ਰੈਲ (ਏਜੰਸੀ)- ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ‘ਚ ਬੁੱਧਵਾਰ ਨੂੰ ਹੋਏ ਧਮਾਕੇ ‘ਚ ਇਕ ਫਾਰਮਾਸਿਊਟੀਕਲ ਕੰਪਨੀ ਦੇ 5 ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਹਤਨੂਰਾ ਮੰਡਲ ਦੇ ਚਾਂਦਾਪੁਰ ਪਿੰਡ ਵਿੱਚ ਐਸਬੀ ਆਰਗੈਨਿਕ ਲਿਮਟਿਡ ਵਿੱਚ ਵਾਪਰੀ।
ਕੈਮੀਕਲ ਰਿਐਕਟਰ ‘ਚ ਫਟਣ ਤੋਂ ਬਾਅਦ ਫੈਕਟਰੀ ‘ਚ ਅੱਗ ਲੱਗ ਗਈ। ਧਮਾਕੇ ਕਾਰਨ ਉਦਯੋਗਿਕ ਕੰਪਲੈਕਸ ਦੀ ਇਕ ਇਮਾਰਤ ਵੀ ਢਹਿ ਗਈ।
ਮਰਨ ਵਾਲਿਆਂ ਵਿੱਚ ਕੰਪਨੀ ਦਾ ਮੈਨੇਜਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਮ੍ਰਿਤਕ ਚਾਰ ਮਜ਼ਦੂਰ ਬਿਹਾਰ ਦੇ ਦੱਸੇ ਜਾਂਦੇ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
10 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੰਗਰੇਡੀ ਦੇ ਐਸਪੀ ਰੁਪੇਸ਼ ਅਤੇ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ।
ਮੁੱਖ ਮੰਤਰੀ ਏ.ਰੇਵੰਤ ਰੈਡੀ ਨੇ ਕੈਮੀਕਲ ਪਲਾਂਟ ‘ਤੇ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਫਾਇਰ ਸਰਵਿਸ ਦੇ ਡਾਇਰੈਕਟਰ ਜਨਰਲ ਨਾਗੀ ਰੈੱਡੀ ਨੂੰ ਮੌਕੇ ‘ਤੇ ਪਹੁੰਚਣ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ।
ਉਹ ਵੀ