ਤੁਹਾਡੇ PAN ‘ਤੇ ਤਾਂ ਨਹੀਂ ਲਿਆ ਕਿਸੇ ਦੂਸਰੇ ਨੇ ਕਰਜ਼, ਇੰਝ ਚੈੱਕ ਕਰੋ ਵਰਨਾ ਹੋਵੇਗੀ ਮੁਸ਼ਕਲ

ਤੁਹਾਡੇ PAN ‘ਤੇ ਤਾਂ ਨਹੀਂ ਲਿਆ ਕਿਸੇ ਦੂਸਰੇ ਨੇ ਕਰਜ਼, ਇੰਝ ਚੈੱਕ ਕਰੋ ਵਰਨਾ ਹੋਵੇਗੀ ਮੁਸ਼ਕਲ

ਫਿਨਟੈੱਕ ਕੰਪਨੀ ਇੰਡੀਆਬੁਲਜ਼ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ‘ਚ ਘਿਰੀ ਹੋਈ ਹੈ।

ਇਹ ਵਿਵਾਦ ਕੰਪਨੀ ਦੇ ਫਾਇਨਾਂਸ਼ੀਅਲ ਸਰਵਿਸ ਐਪ Dhani ਨਾਲ ਜੁੜਿਆ ਹੋਇਆ ਹੈ। ਇਹ ਐਪ ਬਿਨਾਂ ਸਕਿਓਰਟੀ ਦੇ ਕਰਜ਼ ਮੁਹੱਈਆ ਕਰਵਾਉਂਦਾ ਹੈ। ਬੀਤੇ ਦਿਨੀਂ ਇਸ ਗੱਲ ਦਾ ਖੁਲਾਸਾ ਹੋਇਆ ਕਿ Dhani ਐਪ ਦੇ ਕਰਜ਼ ‘ਚ ਵੱਖਰੇ ਤਰੀਕੇ ਨਾਲ ਫਰਾਡ ਹੋਇਆ ਹੈ। ਇਸ ਮਾਮਲੇ ‘ਚ ਕਈ ਲੋਕਾਂ ਦੇ ਨਾਲ ਅਜਿਹਾ ਹੋਇਆ ਹੈ ਕਿ ਬਿਨਾਂ ਉਨ੍ਹਾਂ ਦੀ ਸਹਿਮਤੀ ਦੇ ਉਨ੍ਹਾਂ ਦੇ ਪੈਨ ਕਾਰਡ ‘ਤੇ ਕਿਸੇ ਹੋਰ ਨੂੰ ਕਰਜ਼ ਦੇ ਦਿੱਤਾ ਗਿਆ। ਇਹ ਫਰਾਡ ਸਾਹਮਣੇ ਆਉਣ ਤੋਂ ਬਾਅਦ ਅਲਰਟ ਹੋਣਾ ਜ਼ਰੂਰੀ ਹੈ। ਕਿਤੇ ਤੁਹਾਡੇ ਵੀ ਪੈਨ ‘ਤੇ ਕਿਸੇ ਨੇ ਕਰਜ਼ ਤਾਂ ਨਹੀਂ ਲੈ ਲਿਆ। ਇਸ ਨੂੰ ਆਸਾਨੀ ਨਾਲ ਆਨਲਾਈਨ ਚੈੱਕ ਕੀਤਾ ਜਾ ਸਕਦਾ ਹੈ।

ਦਰਅਸਲ Twitter ਸਮੇਤ ਹੋਰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਆਪਣੇ ਨਾਲ ਹੋਈ ਧੋਖਾਧੜੀ ਦੀ ਜਾਣਕਾਰੀ ਦੇ ਰਹੇ ਹਨ। ਟਵਿੱਟਰ ‘ਤੇ ਇਕ ਯੂਜ਼ਰ ਨੇ ਇਸ ਹਫ਼ਤੇ ਦੀ ਸ਼ੁਰੂਆਤ ‘ਚ ਦੱਸਿਆ ਕਿ ਉਸ ਦੇ ਨਾਂ ‘ਤੇ ਇੰਡੀਆਬੁਲਜ਼ ਦੀ ਕੰਪਨੀ IVL Finance ਨੇ ਲੋਨ ਦੇ ਦਿੱਤਾ ਹੈ। ਲੋਨ ਲਈ ਉਸੇ ਯੂਜ਼ਰ ਦਾ ਪੈਨ ਨੰਬਰ ਵਰਤਿਆ ਗਿਆ ਹੈ ਤੇ ਪਤਾ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਹੈ। ਯੂਜ਼ਰ ਨੇ ਲਿਖਿਆ ਕਿ ਬਿਨਾਂ ਲੋਨ ਲਏ ਹੀ ਉਹ ਡਿਫਾਲਟ ਹੋ ਚੁੱਕਾ ਹੈ। ਉਸ ਨੇ ਹੈਰਾਨੀ ਜ਼ਾਹਿਰ ਕਰਦੇ ਹੋਏ ਪੁੱਛਿਆ ਕਿ ਕਿਵੇਂ ਕਿਸੇ ਹੋਰ ਦੇ ਨਾਂ ਤੇ ਪੈਨ ‘ਤੇ ਕੋਈ ਦੂਸਰਾ ਇਨਸਾਨ ਲੋਨ ਲੈ ਸਕਦਾ ਹੈ। ਜਦਕਿ ਉਸ ਨੂੰ ਇਸ ਦੀ ਭਿਣਕ ਤਕ ਨਹੀੰ ਲੱਗੀ। ਇਸ ਤੋਂ ਬਾਅਦ ਸੈੰਕੜੇ ਯੂਜ਼ਰਜ਼ ਨੇ ਦੱਸਿਆ ਕਿ ਉਨ੍ਹਾਂ ਦੇ ਪੈਨ ‘ਤੇ ਲੋਨ ਵਰਗਾ ਫਰਾਡ ਹੋ ਚੁੱਕਾ ਹੈ।

Leave a Reply

Your email address will not be published.