ਤਾਲਿਬਾਨ ਦੀ ਬੇਰਹਿਮੀ, ਵਾਲੀਬਾਲ ਦੀ ਖਿਡਾਰਣ ਦਾ ਵੱਢਿਆ ਸਿਰ

ਕਾਬੁਲ / ਅਫਗਾਨਿਸਤਾਨ ‘ਤੇ ਜਦੋਂ ਤੋਂ ਤਾਲਿਬਾਨ ਦਾ ਕਬਜ਼ਾ ਹੋਇਆ ਹੈ ਇੱਥੇ ਖੇਡ ਦਾ ਭਵਿੱਖ ਸੰਕਟ ਵਿਚ ਹੈ।

ਹੁਣ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਤਾਲਿਬਾਨ ਦੇ ਲੜਾਕਿਆਂ ਨੇ ਅਫਗਾਨਿਸਤਾਨ ਦੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਦੀ ਖਿਡਾਰਣ ਦਾ ਸਿਰ ਵੱਢ ਦਿੱਤਾ ਹੈ। ਜੂਨੀਅਰ ਮਹਿਲਾ ਨੈਸ਼ਨਲ ਟੀਮ ਦੇ ਕੋਚ ਨੇ ਅੰਤਰਰਾਸ਼ਟਰੀ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇੰਟਰਵਿਊ ਵਿਚ ਦੱਸਿਆ ਗਿਆ ਹੈ ਕਿ ਮਹਿਜਬੀਨ ਹਕੀਮੀ ਨਾਮ ਦੀ ਖਿਡਾਰਣ ਨੂੰ ਅਕਤਬੂਰ ਦੀ ਸ਼ੁਰੂਆਤ ਵਿਚ ਤਾਲਿਬਾਨ ਵੱਲੋਂ ਮਾਰ ਦਿੱਤਾ ਗਿਆ। ਕਿਸੇ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਤਾਲਿਬਾਨ ਨੇ ਪਰਿਵਾਰ ਵਾਲਿਆਂ ਨੂੰ ਧਮਕੀ ਦਿੱਤੀ ਸੀ। ਅਫਗਾਨਿਸਤਾਨ ਵਿਚ ਜਦੋਂ ਅਸ਼ਰਫ ਗਨੀ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਮਹਿਜਬੀਨ ਹਕੀਮੀ ਨੇ ਕਾਬੁਲ ਦੇ ਸਥਾਨਕ ਕਲੱਬ ਵਿਚ ਹਿੱਸਾ ਲਿਆ ਸੀ। ਉਹ ਕਲੱਬ ਦੀ ਸਟਾਰ ਖਿਡਾਰਣ ਸੀ। ਕੁਝ ਦਿਨ ਪਹਿਲਾਂ ਉਸ ਦੀ ਲਾਸ਼ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਟੀਮ ਦੇ ਕੋਚ ਮੁਤਾਬਕ ਅਗਸਤ ਵਿਚ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ ਉਦੋਂ ਤੋਂ ਟੀਮ ਦੀਆਂ ਇਕ-ਦੋ ਮੈਂਬਰ ਹੀ ਦੇਸ਼ ਤੋਂ ਬਾਹਰ ਨਿਕਲ ਵਿਚ ਅਸਫਲ ਰਹੀਆਂ ਸਨ, ਜਿਸ ਦਾ ਖਮਿਆਜ਼ਾ ਉਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਤਾਲਿਬਾਨ ਨੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਹੀ ਔਰਤਾਂ ਦੇ ਹੱਕ ਨੂੰ ਦਬਾਇਆ ਹੈ। ਅਫਗਾਨਿਸਤਾਨ ਵਿਚ ਹਰ ਤਰ੍ਹਾਂ ਦਾ ਖੇਡ ਸੰਕਟ ਨਾਲ ਜੂਝ ਰਿਹਾ ਹੈ। ਟੀਮ ਕੋਚ ਮੁਤਾਬਕ ਇਸ ਸਮੇਂ ਮਹਿਲਾ ਖਿਡਾਰਣਾਂ ਦਾ ਸਭ ਤੋਂ ਵੱਧ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੂੰ ਦੇਸ਼ ਛੱਡਣਾ ਪੈ ਰਿਹਾ ਹੈ ਜਾਂ ਲੁਕ ਕੇ ਰਹਿਣਾ ਪੈ ਰਿਹਾ ਹੈ।

Leave a Reply

Your email address will not be published. Required fields are marked *