ਮੁੰਬਈ/ਦਿੱਲੀ / ਬੁੱਧਵਾਰ ਨੂੰ ਆਮਦਨ ਕਰ ਵਿਭਾਗ ਵਲੋਂ ਭੰਗ ਹੋ ਚੱਕੇ ਪ੍ਰੋਡਕਸ਼ਨ ਹਾਊਸ ਫੈਂਟਮ ਫਿਲਮਜ਼ ਦੇ ਅਨੁਰਾਗ ਕਸ਼ਅਪ ਤੇ ਰਿਲਾਇੰਸ ਐਂਟਰਟੇਨਮੈਂਟ ਦੇ ਸੀ.ਈ.E. ਸ਼ਿਭਾਸ਼ੀਸ਼ ਸਰਕਾਰ ਸਮੇਤ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਘਰਾਂ ਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਮੁੰਬਈ ਤੇ ਪੁਣੇ ‘ਚ 30 ਤੋਂ ਵੱਧ ਥਾਵਾਂ ‘ਤੇ ਕੀਤੀ ਗਈ ਹੈ । ਇਸ ਦੌਰਾਨ ਫਿਲਮੀ ਹਸਤੀਆਂ ਦੇ ਕੁਝ ਕਾਰਜਕਾਰੀਆਂ ਤੇ ਟੇਲੈਂਟ ਮੈਨੇਜਮੈਂਟ ਕੰਪਨੀ ‘ਕਵਾਨ’ ‘ਤੇ ਵੀ ਛਾਪੇਮਾਰੀ ਕੀਤੀ ਗਈ । ਅਧਿਕਾਰੀਆਂ ਅਨੁਸਾਰ ਵਿਭਾਗ ਵਲੋਂ ਇਹ ਕਾਰਵਾਈ ਸਾਲ 2018 ‘ਚ ਭੰਗ ਹੋ ਚੱੁਕੀ ਫੈਂਟਮ ਫਿਲਮਜ਼ ਤੇ ਇਸ ਦੇ ਉਸ ਵੇਲੇ ਪ੍ਰੋਮੋਟਰ ਰਹੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਿਅਪ, ਵਿਕਰਮਾ ਦਿੱਤਿਆ ਮੋਟਵਾਨੀ, ਨਿਰਮਾਤਾ ਵਿਕਾਸ ਬਹਿਲ ਤੇ ਨਿਰਮਾਤਾ ਮਧੂ ਮੰਤੇਨਾ ਵਲੋਂ ਕੀਤੀ ਟੈਕਸ ਚੋਰੀ ਦੇ ਸਬੰਧ ‘ਚ ਕੀਤੀ ਗਈ ਹੈ । ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਵਲੋਂ ਇਕ ਦੂਸਰੇ ਨਾਲ ਕੀਤੀਆਂ ਟਰਾਂਜ਼ੈਕਸ਼ਨਾਂ ਨੂੰ ਵਿਭਾਗ ਵਲੋਂ ਖੰਗਾਲਿਆ ਜਾ ਰਿਹਾ ਹੈ ।