ਤਰਾਲ ‘ਚ ਮੁਕਾਬਲੇ ਦੌਰਾਨ ਜੈਸ਼ ਦਾ ਕਮਾਂਡਰ ਹਲਾਕ

Home » Blog » ਤਰਾਲ ‘ਚ ਮੁਕਾਬਲੇ ਦੌਰਾਨ ਜੈਸ਼ ਦਾ ਕਮਾਂਡਰ ਹਲਾਕ
ਤਰਾਲ ‘ਚ ਮੁਕਾਬਲੇ ਦੌਰਾਨ ਜੈਸ਼ ਦਾ ਕਮਾਂਡਰ ਹਲਾਕ

ਸ੍ਰੀਨਗਰ / ਦੱਖਣੀ ਕਸ਼ਮੀਰ ਦੇ ਅਵੰਤੀਪੁਰਾ ਦੇ ਤਰਾਲ ਇਲਾਕੇ ‘ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦ ਉਨ੍ਹਾਂ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਨੂੰ ਹਲਾਕ ਕਰ ਦਿੱਤਾ |

ਤਰਾਲ ਦੇ ਤੁਲਵਨੀ ਇਲਾਕੇ ਦੇ ਵਾਗਡ ਪਿੰਡ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ 42 ਆਰ.ਆਰ., ਐਸ. ਉ.ਜੀ. ਅਤੇ ਸੀ.ਆਰ.ਪੀ.ਐਫ਼. ਨੇ ਘੇਰਾਬੰਦੀ ਕਰਕੇ ਨੇੜੇ ਦੇ ਇਕ ਮਕਾਨ ‘ਚ ਲੁਕੇ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਇਸ ਦਾ ਜਵਾਬ ਗੋਲੀਬਾਰੀ ਨਾਲ ਦਿੱਤਾ | ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਕਮਾਂਡਰ ਸਮਸ਼-ਉਦ-ਦੀਨ ਉਰਫ਼ ਸੋਫ਼ੀ ਵਜੋਂ ਹੋਈ ਹੈ | ਸੋਫ਼ੀ, ਜੂਨ 2019 ਤੋਂ ਸਰਗਰਮ ਸੀ ਅਤੇ ਘਾਟੀ ‘ਚ ਸਭ ਤੋਂ ਲੋੜੀਂਦੇ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਿਲ ਸੀ | ਇਲਾਕੇ ‘ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਦੇ ਚਲਦੇ ਤਲਾਸ਼ੀ ਕਾਰਵਾਈ ਜਾਰੀ ਹੈ | ਇਧਰ ਪੁਣਛ ਤੇ ਰਾਜੌਰੀ ਵਿਚਾਲੇ ਜੰਗਲੀ ਇਲਾਕੇ ‘ਚ ਪਿਛਲੇ 3 ਦਿਨਾਂ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ | ਪਿਛਲੇ ਤਿੰਨ ਦਿਨਾਂ ਦੌਰਾਨ ਵਾਦੀ ‘ਚ ਵੱਖ-ਵੱਖ ਮੁਕਾਬਿਲਆਂ ਦੌਰਾਨ 8 ਅੱਤਵਾਦੀ ਮਾਰੇ ਗਏ ਹਨ |

Leave a Reply

Your email address will not be published.