ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਖਾਲਿਸਤਾਨ ਸਮਰਥਕਾਂ ਤੋਂ ਖ਼ਤਰਾ, ਜ਼ੈੱਡ ਪਲੱਸ ਸੁਰੱਖਿਆ ਦੀ ਮੰਗ..

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਖਾਲਿਸਤਾਨ ਸਮਰਥਕਾਂ ਤੋਂ ਖ਼ਤਰਾ, ਜ਼ੈੱਡ ਪਲੱਸ ਸੁਰੱਖਿਆ ਦੀ ਮੰਗ..

ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ ਨੂੰ ਖਾਲਿਸਤਾਨ ਦੇ ਸਮਰਥਕਾਂ ਤੋਂ ਖ਼ਤਰਾ ਹੈ।

ਇਸ ਦੇ ਲਈ ਜੈੱਡ ਪਲੱਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਦਾ ਖੁਲਾਸਾ ਹਰਿਆਣਾ ਪੁਲਿਸ ਦੇ ਏ.ਡੀ.ਜੀ.ਪੀ ਦੀ ਤਰਫੋਂ ਰੋਹਤਕ ਰੇਂਜ ਦੇ ਕਮਿਸ਼ਨਰ ਨੂੰ ਲਿਖੇ ਇੱਕ ਪੱਤਰ ਵਿੱਚ ਹੋਇਆ ਹੈ। ਇਸ ਵਿੱਚ ਡੇਰਾ ਮੁਖੀ ਗੁਰਮੀਤ ਸਿੰਘ ਨੂੰ ਖਾਲਿਸਤਾਨੀਆਂ ਤੋਂ ਖਤਰਾ ਦੱਸਿਆ ਗਿਆ ਸੀ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਰਾਮ ਰਹੀਮ ਨੂੰ ਫਰਲੋ ‘ਤੇ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀ। ਹਾਈਕੋਰਟ ‘ਚ ਦਿੱਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ।

ਦਰਅਸਲ ਡੇਰਾ ਮੁਖੀ ਦੀ ਫਰਲੋ ਤੋਂ ਬਾਅਦ ਹਾਈਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਚ ਫਰਲੋ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਹਾਈਕੋਰਟ ਵੱਲੋਂ ਫਰਲੋ ਦੇ ਇਸ ਮਾਮਲੇ ਦੀ ਤੁਰੰਤ ਸੁਣਾਈ ਦੀ ਬੇਨਤੀ ਉੱਤੇ ਇਸ ਮਾਮਲੇ ਦੀ ਤਿੰਨ ਦਿਨਾਂ ਵਿੱਚ ਰਿਪੋਰਟ ਮੰਗੀ ਸੀ। ਸੁਣਵਾਈ ‘ਚ ਇਹ ਪੱਤਰ ਵੀ ਬਾਕੀ ਦਸਤਾਵੇਜ਼ਾਂ ਸਮੇਤ ਹਾਈਕੋਰਟ ‘ਚ ਪੇਸ਼ ਕੀਤਾ ਗਿਆ ਸੀ, ਜਿਸ ‘ਚ ਰਾਮ ਰਹੀਮ ਦੀ ਸੁਰੱਖਿਆ ਦਾ ਜ਼ਿਕਰ ਹੈ। ਫਰਲੋ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਖਾਲਿਸਤਾਨੀਆਂ ਤੋਂ ਖਤਰਾ ਵੀ ਇਸ ਚਿੱਠੀ ਵਿੱਚ ਸ਼ਾਮਲ ਹੈ।

ਪੱਤਰ ਵਿੱਚ 18/06/2021 ਦੇ ਇਨਪੁੱਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਰਾਮ ਰਹੀਮ ਨੂੰ ਖਾਲਿਸਤਾਨ ਪੱਖੀਆਂ ਤੋਂ ਖਤਰਾ ਹੈ। ਇੰਨਾਂ ਹੀ ਨਹੀਂ ਇਸ ਬਾਰੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਕੋਲ ਵੀ ਇਨਪੁਟ ਸੀ। ਇਸ ਦੀਆਂ 3 ਮੈਂਬਰੀ ਕਮੇਟੀ ਵਿੱਚ ਜੁਆਇੰਟ ਸੀਪੀ ਗੁਰੂਗ੍ਰਾਮ, ਡੀਸੀਪੀ ਈਸਟ ਗੁਰੂਗ੍ਰਾਮ ਅਤੇ ਐਸਪੀ ਸੁਰੱਖਿਆ ਹਰਿਆਣਾ ਭਵਨ ਨਵੀਂ ਦਿੱਲੀ ਨੂੰ ਫਰਲੋ ਦੌਰਾਨ ਸੁਰੱਖਿਆ ਦੀ ਹਫਤਾਵਾਰੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

Leave a Reply

Your email address will not be published.