ਡੀਜੀਪੀ ਦੇ ਜਾਅਲੀ ਦਸਤਖਤਾਂ ਨਾਲ 11 ਮੁਲਾਜ਼ਮ ਕਰ ਦਿੱਤੇ ਪ੍ਰਮੋਟ

Home » Blog » ਡੀਜੀਪੀ ਦੇ ਜਾਅਲੀ ਦਸਤਖਤਾਂ ਨਾਲ 11 ਮੁਲਾਜ਼ਮ ਕਰ ਦਿੱਤੇ ਪ੍ਰਮੋਟ
ਡੀਜੀਪੀ ਦੇ ਜਾਅਲੀ ਦਸਤਖਤਾਂ ਨਾਲ 11 ਮੁਲਾਜ਼ਮ ਕਰ ਦਿੱਤੇ ਪ੍ਰਮੋਟ

ਪੰਜਾਬ ਪੁਲਿਸ ਵਿਭਾਗ ‘ਚ ਪ੍ਰਮੋਸ਼ਨ ਸਬੰਧੀ ਨਵਾਂ ਫਰਜ਼ੀਵਾੜਾ ਸਾਹਮਣੇ ਆਇਆ ਹੈ ਜਿਸ ਵਿਚ ਸਿੱਧਾ ਨਾਂ ਪੰਜਾਬ ਪੁਲਿਸ ਦੇ ਤੱਤਕਾਲੀ ਡੀਜੀਪੀ ਦਾ ਜੁੜ ਰਿਹਾ ਹੈ ।

ਪੰਜਾਬ ਪੁਲਿਸ ਵਿਭਾਗ ‘ਚ 11 ਮੁਲਾਜ਼ਮਾਂ ਦੀ ਪ੍ਰਮੋਸ਼ਨ ਲਿਸਟ ਜਾਰੀ ਹੋਣ ਤੋਂ ਬਾਅਦ ਪਤਾ ਚੱਲਿਆ ਕਿ ਡੀਜੀਪੀ ਦੇ ਫਰਜ਼ੀ ਦਸਤਖ਼ਤ ਕੀਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰੋਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਮਾਮਲੇ ‘ਚ ਆਹਲਾ ਅਧਿਕਾਰੀਆਂ ਦੇ ਹੁਕਮ ਅਨੁਸਾਰ ਸੈਕਟਰ-3 ਥਾਣਾ ਪੁਲਿਸ ਨੇ ਮੁਲਜ਼ਮ ਖਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

ਜਾਣਕਾਰੀ ਅਨੁਸਾਰ ਪੰਜਾਬ ‘ਚ 8 ਜਨਵਰੀ ਨੂੰ ਚੋਣ ਜ਼ਾਬਤਾ ਲਾਗੂ ਹੋ ਗਿਆ ਜਿਸ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਪੁਲਿਸ ਵਿਭਾਗ ‘ਚ 11 ਮੁਲਾਜ਼ਮਾਂ ਦੀ ਤਰੱਕੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ਵਿੱਚ ਸਬ-ਇੰਸਪੈਕਟਰ, ਸਹਾਇਕ ਸਬ-ਇੰਸਪੈਕਟਰ, ਸੀਨੀਅਰ ਕਾਂਸਟੇਬਲ, ਕਾਂਸਟੇਬਲ ਸਮੇਤ ਹੋਰ ਮੁਲਾਜ਼ਮਾਂ ਦੇ ਨਾਂ ਸ਼ਾਮਲ ਹਨ। ਉਸ ਸਮੇਂ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਸਨ। ਜਦੋਂਕਿ ਬਾਅਦ ਵਿੱਚ ਡੀਜੀਪੀ ਦਫ਼ਤਰ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਡੀਜੀਪੀ ਦੇ ਜਾਅਲੀ ਦਸਤਖ਼ਤਾਂ ਨਾਲ ਤਰੱਕੀ ਸੂਚੀ ਜਾਰੀ ਕੀਤੀ ਗਈ ਹੈ। ਹੁਣ ਸ਼ਿਕਾਇਤ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਐਫਆਈਆਰ ਦਰਜ ਕਰ ਕੇ ਜਾਂਚ ਕਰ ਰਹੀ ਹੈ ਕਿ ਜੀਡੀਪੀ ਦੇ ਜਾਅਲੀ ਦਸਤਖ਼ਤ ਕਰ ਕੇ ਅਜਿਹੀ ਤਰੱਕੀ ਸੂਚੀ ਕਿਸ ਨੇ ਜਾਰੀ ਕੀਤੀ ਹੈ।

Leave a Reply

Your email address will not be published.