ਡਾ. ਅਮਨੀਤ ਕੌਰ ਦੀ ਪੁਸਤਕ “ਪਾਵਰ ਆਫ ਦ ਪਲੋਅ” ਬਰੈਂਪਟਨ ਵਿੱਚ ਰਿਲੀਜ ਹੋਈ

Home » Blog » ਡਾ. ਅਮਨੀਤ ਕੌਰ ਦੀ ਪੁਸਤਕ “ਪਾਵਰ ਆਫ ਦ ਪਲੋਅ” ਬਰੈਂਪਟਨ ਵਿੱਚ ਰਿਲੀਜ ਹੋਈ
ਡਾ. ਅਮਨੀਤ ਕੌਰ ਦੀ ਪੁਸਤਕ “ਪਾਵਰ ਆਫ ਦ ਪਲੋਅ” ਬਰੈਂਪਟਨ ਵਿੱਚ ਰਿਲੀਜ ਹੋਈ

ਬਰੈਂਪਟਨ / ਜੀ.ਟੀ.ਏ ਦੀ ਲੋਕ ਸੇਵਕ ਸੰਸਥਾਂ “ਯੂਥ ਫਾਰ ਕਮਿਊਨਿਟੀ “ ਵੱਲੋ ਸੁਰਿੰਦਰ ਮਾਵੀ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ ਦੀ ਡਾ. ਅਮਨੀਤ ਕੌਰ ਦੀ ਪੁਸਤਕ ਦਾ ਰਿਲੀਜ਼ ਸਮਾਗਮ ਬਰੈਂਪਟਨ ਦੇ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਚ ਆਯੋਜਿਤ ਕੀਤਾ ਗਿਆ।

ਪੁਸਤਕ ਰੀਲੀਜ਼ ਦੇ ਨਾਲ ਇਸ ਸਮਾਗਮ ਦਾ ਉਦੇਸ਼ ਭਾਰਤ ਵਿਚਲੇ ਕਿਸਾਨ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾਉਣਾ ਵੀ ਸ਼ਾਮਿਲ ਸੀ। ਡਾਕਟਰ ਅਮਨੀਤ ਕੌਰ ਨੇ ਇਹ ਪੁਸਤਕ ਕਿਸਾਨੀ ਅੰਦੋਲਨ ਬਾਰੇ ਲਿਖੀ ਹੈ ਤੇ ਇਸ ਨੂੰ ਸੰਸਾਰ ਭਰ ਵਿਚ ਚੰਗਾਂ ਹੁੰਗਾਰਾ ਮਿਲ ਰਿਹਾ ਹੈ । ਸਮਾਗਮ ਦੀ ਮੇਜ਼ਬਾਨ ਤੇ ਮੰਚ ਸੰਚਾਲਿਕਾ ਐਡਵੋਕੇਟ ਨਿਮ੍ਰਤਾ ਸ਼ੇਰਗਿੱਲ ਦੇ ਸੱਦੇ ਤੇ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਨੇ ਇਸ ਪੁਸਤਕ ਬਾਰੇ ਜਾਣਕਾਰੀ ਦਿੰਦੇ ਕਿਹਾ ਕੀ 222 ਸਫਿਆਂ ਦੀ ਇਸ ਪੁਸਤਕ ਵਿਚ ਕਿਸਾਨੀ ਅੰਦੋਲਨ ਅਤੇ ਕਿਸਾਨ ਸ਼ਕਤੀ ਬਾਰੇ ਭਰਪੂਰ ਵਰਨਣ ਕੀਤਾ ਗਿਆ ਹੈ ।ਇਸ ਪੁਸਤਕ ਦੀ ਇਕ ਬਹੁਤ ਹੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿਚ ਅੰਦੋਲਨ ਨਾਲ ਸਬੰਧਿਤ ਬਹੁਤ ਸਾਰੀਆ ਰੰਗੀਨ ਤਸਵੀਰਾਂ ਹਨ। ਬੜੀ ਮਿਹਨਤ ਨਾਲ ਲਿਖੀ ਗਈ ਇਸ ਪੁਸਤਕ ਨੂੰ ਛਾਪਣ ਵੇਲੇ ਵੀ ਇਸ ਗੱਲ ਦਾ ਖਾਸ ਧਿਆਨ ਰਖਿਆ ਗਿਆ ਹੈ ਕੀ ਛਪਾਈ ਵਧੀਆ ਪੇਪਰ ਉਪਰ ਕੀਤੀ ਗਈ ਹੈ ਜੋ ਪੁਸਤਕ ਦਾ ਇਕ ਹੋਰ ਗੁਣ ਹੈ। ਮੁੱਖ ਪੰਨੇ ਉਪਰ ਗੁਰੂ ਨਾਨਕ ਦੇਵ ਜੀ ਦੀ ਹਲ ਵਾਹੁੰਦਿਆਂ ਦੀ ਤਸਵੀਰ ਹੈ।

ਇਸ ਤਰ੍ਹਾਂ ਇਹ ਪੁਸਤਕ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਦਸੰਬਰ 2021 ਤੱਕ ਦੇ ਕਿਸਾਨੀ ਜੀਵਨ ਦੀ ਅਤੇ ਕਿਸਾਨੀ ਸੰਘਰਸ਼ਾਂ ਦੀ ਲਿਖਾਇਕ ਹੈ। ਪੰਜਾਬੀਆਂ ਤੇ ਜੋ ਇਹ ਇਲਜ਼ਾਮ ਲੱਗਦਾ ਹੈ ਕਿ ਉਹ ਸਿਰਫ ਇਤਿਹਾਸ ਸਿਰਜਦੇ ਜਰੂਰ ਹਨ ਪਰ ਸਾਂਭਦੇ ਜਾਂ ਲਿਖਦੇ ਨਹੀਂ। ਪ੍ਰੋਫੈਸਰ ਕਹਾਲੋਂ ਦਾ ਕਹਿਣਾ ਸੀ ਕੇ ਡਾਕਟਰ ਅਮਨੀਤ ਕੌਰ ਨੇ ਇਹ ਪੁਸਤਕ ਲਿਖ ਕੇ ਪੰਜਾਬੀਆਂ ਤੇ ਲੱਗਦੇ ਇਸ ਇਲਜ਼ਾਮ ਦਾ ਧੋਣਾ ਧੋ ਦਿਤਾ ਹੈ। ਪਾਰਲੀਮੈਂਟ ਦੀ ਚੋਣ ਲੜ ਚੁਕੇ ਡਾਕਟਰ ਰਮਨਦੀਪ ਬਰਾੜ ਨੇ ਕਿਸਾਨੀ ਅੰਦੋਲਨ ਦੀ ਜਿੱਤ ਤੇ ਵਧਾਈ ਦਿੰਦੇ ਸਮੇਂ ਇਸ ਅੰਦੋਲਨ ਵਿਚ ਆਪਣੀ ਸ਼ਾਮੂਲੀਅਤ ਦਾ ਜਿਕਰ ਕੀਤਾ। ਪੰਜ ਵਾਰ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਰਹੇ ਸਰਦਾਰ ਗੁਰਬਖਸ਼ ਸਿੰਘ ਮੱਲ੍ਹੀ ਨੇ ਪੁਸਤਕ ਨੂੰ ਪੰਜਾਬੀਆਂ ਦੀ ਪ੍ਰਾਪਤੀ ਕਰਾਰ ਦਿਤਾ। ਬਰੈਂਪਟਨ ਦੇ ਉੱਤਰੀ ਹਲਕੇ ਤੋਂ ਲਿਬਰਲ ਪਾਰਟੀ ਵਲੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸਿਟੀ ਕਾਉੰਸਲਰ ਹਰਕੀਰਤ ਸਿੰਘ, ਕਜਰਵੇਟਿਵ ਵੱਲੋਂ ਬਰੈਂਪਟਨ ਸਾਊਥ ਦੇ ਐਮ.ਪੀ.ਪੀ ਪ੍ਰਭਮੀਤ ਸਿੰਘ ਸਰਕਾਰੀਆ, ਮਿਸੀਸਾਗਾ ਮਾਲਟਨ ਦੇ ਐਮ.ਪੀ.ਪੀ ਦੀਪਕ ਆਨੰਦ ਅਤੇ ਸਾਬਕਾ ਸਿਟੀਜ਼ਨਸ਼ਿਪ ਜੱਜ ਹੈਰੀ ਧਾਲੀਵਾਲ ਵਲੋਂ ਕਿਸੇ ਨਾ ਕਿਸੇ ਤਰੀਕੇ ਆਪਣੇ ਵਲੋਂ ਪਾਏ ਯੋਗਦਾਨ ਦਾ ਵਰਨਣ ਕੀਤਾ ਉੱਥੇ ਹੀ ਪੁਸਤਕ ਦੀ ਲੇਖਕ ਡਾ ਅਮਨੀਤ ਕੌਰ ਨੂੰ ਵਧਾਈਆਂ ਵੀ ਦਿੱਤੀਆਂ ਤੇ ਉਹਨਾਂ ਦੇ ਇਸ ਕਾਰਜ ਵਾਸਤੇ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ।

ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਅਤੇ ਇਸ ਅੰਦੋਲਨ ਨਾਲ ਨੇਡਿਓ ਜੁੜੇ ਰਹੇ ਡਾ. ਸੁੱਚਾ ਸਿੰਘ ਗਿੱਲ ਹੁਰਾ ਆਪਣੇ ਸੰਬੋਧਨ ਵਿਚ ਇਸ ਅੰਦੋਲਨ ਨੂੰ ਜਿਥੇ ਇਤਿਹਾਸਕ ਕਰਾਰ ਦਿੱਤਾ ਉੱਥੇ ਨਾਲ ਇਹ ਖੁਸ਼ੀ ਵੀ ਸਾਝੀ ਕਿਤੀ ਕਿ ਲੰਮੇ ਸਮੇਂ ਪਿੱਛੋਂ ਕਿਸੇ ਅੰਦੋਲਨ ਨੇ ਸਫਲਤਾ ਹਾਸਿਲ ਕੀਤੀ ਹੈ ਅਰਥਾਤ ਇਹ ਅੰਦੋਲਨ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਵਿਚ ਤਾਂ ਸਫਲ ਹੋਇਆ ਹੀ ਹੈ ਇਸਦੇ ਨਾਲ ਹੀ ਅਨਾਜ ਦੀ ਘਟੋ ਘੱਟ ਕੀਮਤ ਮਿੱਥਨ ਅਤੇ ਇਸਨੂੰ ਕਾਨੂੰਨੀ ਦਰਜਾ ਦਵਾਉਣ ਲਈ ਇਕ ਕਮੇਟੀ ਦਾ ਗਠਨ ਕਰਵਾਉਣ ਵਿਚ ਵੀ ਸਫਲ ਹੋਇਆ ਹੈ। ਇਸ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪੰਜ ਮੇਬਰ ਵੀ ਸ਼ਾਮਿਲ ਹੋਣਗੇ, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾਵੇਗਾ ਤੇ ਪੰਜਾਬ ਸਰਕਾਰ ਨੇ ਹਰ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਇਲਾਨ ਕੀਤਾ ਹੈ ਇਸ ਅੰਦੋਲਨ ਨੇ “ਇਨਕਲਾਬ ਜ਼ਿੰਦਾਬਾਦ” ਅਤੇ “ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ” ਦੇ ਨਾਹਰਿਆਂ ਦਾ ਸੁਮੇਲ ਹੀ ਨਹੀਂ ਕੀਤਾ ਸਗੋਂ ਪੰਜਾਬ, ਹਰਿਆਣਾ, ਯੂ.ਪੀ ਅਤੇ ਹਰ ਧਰਮ ਦੇ ਵਖਰੇਵੇਂ ਨੂੰ ਵੀ ਦੂਰ ਕੀਤਾ ਹੈ।

ਕਿਸਾਨੀ ਅੰਦੋਲਨ ਬਾਰੇ ਬਹੁਤ ਕੁਛ ਲਿਿਖਆ ਗਿਆ ਹੈ ਤੇ ਲਿਿਖਆ ਜਾ ਰਿਹਾ ਹੈ ਗਿੱਲ ਹੋਰਾਂ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਡਾ. ਅਮਨੀਤ ਕੌਰ ਨੇ ਇਸ ਪੁਸਤਕ ਸੰਬੰਧੀ ਲੰਮੇ ਵਿਚਾਰ ਵਟਾਂਦਰੇ ਉਹਨਾਂ ਨਾਲ ਕੀਤੇ ਹਨ। ਹੋਰ ਬੁਲਾਰਿਆਂ ਵਿੱਚ ਹਾਕੀ ਕੋਚ ਬੱਬੂ ਅਤੇ ਸਾਬਕਾ ਹਾਕੀ ਕੋਚ ਸ਼ਰਨਪਾਲ ਸਿੰਘ ਸੰਘੇੜਾ ਸ਼ਾਮਿਲ ਸਨ। ਹਾਲ ਦੀ ਪ੍ਰਵਾਨਤ ਸਮਰੱਥਾ ਅਨੁਸਾਰ ਹਾਲ ਭਰਿਆ ਹੋਇਆ ਸੀ। ਹਾਜ਼ਰੀਨ ਵਿੱਚ ਸਤਪਾਲ ਸਿੰਘ ਜੌਹਲ ,ਰਜਿੰਦਰ ਸੈਣੀ ,ਹਰਜੀਤ ਗਿੱਲ ,ਹਰਿੰਦਰ ਸੋਮਲ, ਜੋਗਿੰਦਰ ਸਿੰਘ ਤੂਰ, ਪਾਲ ਬਡਵਾਲ ,ਇੰਦਰ ਮਾਵੀ ,ਹਰਪ੍ਰੀਤ ਰੱਖੜਾ ,ਸੁਖ ਜਟਾਣਾ ,ਲਲਿਤ ਬੱਤਰਾ ,ਅਵਤਾਰ ਬਰਾੜ ,ਨਵਤੇਜ ਸਿੰਘ, ਹੁਨਰ ਕਾਹਲੋਂ ,ਸਤਬੀਰ ਬਰਾੜ, ਜਸਵੰਤ ਦਿਓ, ਸਰਬਜੀਤ ਕੌਰ ਕਾਹਲੋਂ , ਪਰਮਜੀਤ ਸਿੰਘ ਕਾਹਲੋਂ, ਅਮਨ ਸ਼ਰਮਾ, ਜੈਹਰਸ਼ ਬਰਾੜ, ਜਗਦੇਵ ਮਣਕੂ, ਦਿਲੀਪ ਮੁਲਤਾਨੀ ਵਿਸ਼ੇਸ਼ ਤੋਰ ਤੇ ਹਾਜਿਰ ਹੋਏ। ਇਹ ਸਮਾਗਮ ਵਾਕਿਆ ਹੀ ਇਸ ਪੁਸਤਕ ਦੇ ਹਾਣ ਦਾ ਹੋ ਨਿਬੜਿਆ। ਜਿਸ ਵਾਸਤੇ ਯੂਥ ਫਾਰ ਕਮਿਊਨਿਟੀ ਸੰਸਥਾ ਅਤੇ ਇਸਦੇ ਸੰਚਾਲਕ ਸੁਰਿੰਦਰ ਮਾਵੀ ਵਧਾਈ ਦੇ ਪਾਤਰ ਹਨ। ਨਿਮਰਤਾ ਸ਼ੇਰਗਿੱਲ ਦਾ ਮੰਚ ਸੰਚਾਲਨ ਵੀ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published.