ਡਰੱਗਸ ਇੰਸਪੈਕਟਰ ਦੇ ਟਿਕਾਣਿਆਂ ‘ਤੇ ਛਾਪਾ, ਨੋਟਾਂ ਨਾਲ ਭਰੀਆਂ ਮਿਲਿਆ 5 ਬੋਰੀਆਂ

ਡਰੱਗਸ ਇੰਸਪੈਕਟਰ ਦੇ ਟਿਕਾਣਿਆਂ ‘ਤੇ ਛਾਪਾ, ਨੋਟਾਂ ਨਾਲ ਭਰੀਆਂ ਮਿਲਿਆ 5 ਬੋਰੀਆਂ

ਪਟਨਾ : ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਖਾਨ ਮਿਰਜ਼ਾ ਖੇਤਰ ਵਿੱਚ ਨਿਗਰਾਨੀ ਵਿਭਾਗ ਦੀ ਇੱਕ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਦੇ ਘਰ ਛਾਪਾ ਮਾਰਿਆ ਹੈ। ਨਿਗਰਾਨੀ ਵਿਭਾਗ ਦੀ ਟੀਮ ਨੇ  ਇਕੱਠੇ ਪਟਨਾ ਸਣੇ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇੱਥੋਂ ਨੋਟਾਂ ਨਾਲ ਭਰੀਆਂ ਪੰਜ ਬੋਰੀਆਂ, ਕਈ ਜ਼ਮੀਨੀ ਕਾਗਜ਼ਾਤ, ਸੋਨੇ-ਚਾਂਦੀ ਦੇ ਗਹਿਣੇ, ਚਾਰ ਲਗਜ਼ਰੀ ਕਾਰਾਂ ਸਣੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ। ਨਿਗਰਾਨੀ ਵਿਭਾਗ ਨੇ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਅਦਾਲਤ ਤੋਂ ਛਾਪੇਮਾਰੀ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਕਾਰਵਾਈ ਕੀਤੀ ਗਈ ਹੈ।ਦੱਸਿਆ ਜਾਂਦਾ ਹੈ ਕਿ ਨਿਗਰਾਨੀ ਵਿਭਾਗ ਦੀ ਟੀਮ ਨੇ ਪਟਨਾ ਦੇ ਗੋਲਾ ਰੋਡ, ਪਟਨਾ ਸ਼ਹਿਰ ਦੇ ਸੁਲਤਾਨਗੰਜ, ਗਯਾ ਅਤੇ ਜਹਾਨਾਬਾਦ ਸਣੇ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇੱਥੇ ਟੀਮ ਨੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਹਾਸਲ ਕਰਨ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਨਿਗਰਾਨੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਚਾਰੇ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜ਼ਬਤ ਕੀਤੇ ਸਾਮਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ. ਸੁਰਿੰਦਰ ਕੁਮਾਰ ਮੌੜ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਐੱਫ.ਆਈ.ਆਰ. ਦੇ ਆਧਾਰ ’ਤੇ ਅੱਜ ਜਤਿੰਦਰ ਕੁਮਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਹੁਣ ਤੱਕ ਵੱਡੀ ਮਾਤਰਾ ‘ਚ ਨਕਦੀ, ਜ਼ਮੀਨ ਦੇ ਕਈ ਕਾਗਜ਼, ਸੋਨੇ-ਚਾਂਦੀ ਦੇ ਗਹਿਣੇ, ਚਾਰ ਲਗਜ਼ਰੀ ਕਾਰਾਂ ਸਣੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਨਕਦੀ ਦੀ ਗਿਣਤੀ ਕੀਤੀ ਜਾ ਰਹੀ ਹੈ।

Leave a Reply

Your email address will not be published.