ਠੰਢੀਆਂ ਹਵਾਵਾਂ ਨੇ ਪੰਜਾਬ ਸਮੇਤ ਉੱਤਰੀ ਭਾਰਤ ਠਾਰਿਆ

Home » Blog » ਠੰਢੀਆਂ ਹਵਾਵਾਂ ਨੇ ਪੰਜਾਬ ਸਮੇਤ ਉੱਤਰੀ ਭਾਰਤ ਠਾਰਿਆ
ਠੰਢੀਆਂ ਹਵਾਵਾਂ ਨੇ ਪੰਜਾਬ ਸਮੇਤ ਉੱਤਰੀ ਭਾਰਤ ਠਾਰਿਆ

ਚੰਡੀਗੜ੍ਹ / ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਉੱਤਰੀ ਭਾਰਤ ‘ਚ ਸੋਮਵਾਰ ਨੂੰ ਠੰਢ ਦਾ ਕਹਿਰ ਹੋਰ ਵਧ ਗਿਆ ਅਤੇ ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ ਸੀਤ ਲਹਿਰ ਦੇ ਪ੍ਰਕੋਪ ‘ਚ ਆ ਚੁੱਕਾ ਹੈ।

ਦੋਵੇਂ ਰਾਜਾਂ ‘ਚ ਹਿਸਾਰ ਸਭ ਤੋਂ ਠੰਢਾ ਖੇਤਰ ਰਿਹਾ, ਜਿਥੇ ਘੱਟ ਤੋਂ ਘੱਟ ਤਾਪਮਾਨ 0[2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ‘ਚ ਇਸ ਸੀਜ਼ਨ ‘ਚ ਪਹਿਲੀ ਵਾਰ ਤਾਪਮਾਨ 4 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਦੋਵੇਂ ਰਾਜਾਂ ‘ਚ ਜ਼ਿਆਦਾਤਰ ਥਾਵਾਂ ‘ਤੇ ਰਾਤ ਦੇ ਸਮੇਂ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿੱਲੀ ‘ਚ ਸੋਮਵਾਰ ਨੂੰ ‘ਯੈਲੋ ਅਲਰਟ’ ਦੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ 24 ਅਤੇ 25 ਦਸੰਬਰ ਨੂੰ ਬੂੰਦਾਂਬਾਦੀ ਦੇ ਵੀ ਆਸਾਰ ਹਨ। ਪੰਜਾਬ ‘ਚ ਵੀ ਕੜਾਕੇ ਦੀ ਠੰਢ ਦੇ ਨਾਲ ਹੀ ਘੱਟ ਤੋਂ ਘੱਟ ਤਾਪਮਾਨ ਮੋਗਾ ‘ਚ 0.4 ਡਿਗਰੀ ਸੈਲਸੀਅਸ, ਅੰਮ੍ਰਿਤਸਰ 0.8 ਡਿਗਰੀ ਸੈਲਸੀਅਸ, ਫਰੀਦਕੋਟ ‘ਚ 1.1 ਡਿਗਰੀ ਸੈਲਸੀਅਸ, ਲੁਧਿਆਣਾ ‘ਚ 4.4 ਡਿਗਰੀ ਸੈਲਸੀਅਸ, ਪਟਿਆਲਾ ‘ਚ 3.9 ਡਿਗਰੀ ਸੈਲਸੀਅਸ, ਬਰਨਾਲਾ ‘ਚ 0.9 ਡਿਗਰੀ ਸੈਲਸੀਅਸ, ਜਲੰਧਰ ‘ਚ 2.6 ਡਿਗਰੀ ਸੈਲਸੀਅਸ ਅਤੇ ਮੁਹਾਲੀ ‘ਚ 4.4 ਡਿਗਰੀ ਸੈਲਸੀਅਸ ਰਿਹਾ। ਦੋਵੇਂ ਰਾਜਾਂ ਦੀ ਸੰਯੁਕਤ ਰਾਜਧਾਨੀ ਚੰਡੀਗੜ੍ਹ ‘ਚ ਘੱਟ ਤੋਂ ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਹਿਸਾਰ ਦੋਵੇਂ ਰਾਜਾਂ ‘ਚ ਸਭ ਤੋਂ ਠੰਢਾ ਖੇਤਰ ਰਿਹਾ, ਇਥੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 8 ਡਿਗਰੀ ਘੱਟ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਭਾਰਤੀ ਮੌਸਮ ਵਿਗਆਨ ਵਿਭਾਗ (ਆਈ.ਐਮ.ਡੀ.) ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ‘ਚ ਅਗਲੇ 2 ਦਿਨਾਂ ‘ਚ ਸੀਤ ਲਹਿਰ ਹੋਰ ਗੰਭੀਰ ਹੋਣ ਦੀ ਸੰਭਾਵਨਾਾ ਹੈ। ਅਗਲੇ ਤਿੰਨ ਦਿਨਾਂ ਤੱਕ ਮੱਧ ਅਤੇ ਪੂਰਬੀ ਭਾਰਤ ‘ਚ ਸੀਤ ਲਹਿਰ ਜਾਰੀ ਰਹੇਗੀ ਅਤੇ ਇਸ ਤੋਂ ਬਾਅਦ ਰਾਹਤ ਦੀ ਸੰਭਾਵਨਾ ਹੈ।

Leave a Reply

Your email address will not be published.