ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ

ਵਾਸ਼ਿੰਗਟਨ/ਬ੍ਰਿਟਿਸ਼ ਕੋਲੰਬੀਆ: ਦੁਨੀਆਭਰ ਵਿਚ ਜਲਵਾਯੂ ਤਬਦੀਲੀ ਦਾ ਅਸਰ ਕਹਿਰ ਬਣ ਕੇ ਲੋਕਾਂ ’ਤੇ ਟੁੱਟਣ ਲੱਗਾ ਹੈ।

ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ਦੇ ਲੋਕ ਇਨ੍ਹੀਂ ਦਿਨੀਂ ਰਿਕਾਰਡ ਤੋੜ ਗਰਮੀ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਵਿਚ ਹਾਲ ਬੇਹਾਲ ਹੈ। ਇੱਥੇ ਪਾਰਾ ਰਿਕਾਰਡ ਤੋੜਦੇ ਹੋਏ 46.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੜਕਾਂ ’ਤੇ ਸੰਨਾਟਾ ਪਸਰਿਆ ਹੈ। ਕੋਵਿਡ ਸੈਂਟਰ ਸੁੰਨਸਾਨ ਪਏ ਹਨ। ਕੈਨੇਡਾ ਮੌਸਮ ਵਿਭਾਗ ਮੁਤਾਬਕ ਗਰਮੀ ਨੇ 84 ਸਾਲ ਪਹਿਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸੇ ਤਰ੍ਹਾਂ ਉਤਰ-ਪੱਛਮੀ ਅਮਰੀਕਾ ਦੇ ਸ਼ਹਿਰਾਂ ਵਿਚ ਵੀ ਕੁੱਝ ਅਜਿਹੇ ਹੀ ਹਾਲਾਤ ਬਣੇ ਹੋਏ ਹਨ। ਅਮਰੀਕਾ ਦੇ ਪੋਰਟਲੈਂਡ, ਈਡਾਹੋ, Eਰੇਗਨ ਅਤੇ ਪੂਰਬੀ ਵਾਸ਼ਿੰਗਟਨ ਵੀ ਭਿਆਨਕ ਗਰਮੀ ਨਾਲ ਤਪ ਰਹੇ ਹਨ। ਪੋਰਟਲੈਂਡ ਵਿਚ ਸੋਮਵਾਰ ਨੂੰ ਪਾਰਾ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। 1940 ਵਿਚ ਰਿਕਾਰਡ ਰੱਖਣ ਦੀ ਸ਼ੁਰੂਆਤ ਹੋਈ ਸੀ ਅਤੇ 80 ਸਾਲ ਬਾਅਦ ਇਹ ਰਿਕਾਰਡ ਟੁੱਟ ਗਿਆ ਹੈ। ਉਥੇ ਹੀ ਸਮਾਚਾਰ ਏਜੰਸੀ ਰਾਇਟਰ ਮੁਤਾਬਕ ਸਾਲੇਮ ਸ਼ਹਿਰ ਵਿਚ ਤਾਪਮਾਨ 47.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। 1890 ਵਿਚ ਤਾਪਮਾਨ ਦੀ ਗਣਨਾ ਸ਼ੁਰੂ ਹੋਣ ਦੇ ਬਾਅਦ ਇਹ ਸਭ ਤੋਂ ਜ਼ਿਆਦਾ ਹੈ। ਈਡਾਹੋ, Eਰੇਗਨ ਅਤੇ ਪੂਰਬੀ ਵਾਸ਼ਿੰਗਟਨ, ਨਿਊਯਾਰਕ ਸਮੇਤ ਕਈ ਸ਼ਹਿਰਾਂ ਵਿਚ ਭਿਆਨਕ ਗਰਮੀ ਦੇ ਚੱਲਦੇ ਬਿਜਲੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਦੇ ਚੱਲਦੇ ਬਿਜਲੀ ਕਟੌਤੀ ਕਰਨੀ ਪੈ ਰਹੀ ਹੈ।

Leave a Reply

Your email address will not be published. Required fields are marked *