ਟੋਰਾਂਟੋ ’ਚ ਭਾਰਤੀ ਵਣਜ ਦੂਤਘਰ ਕੋਲ ਮਿਲਿਆ ਬੰਬ

Home » Blog » ਟੋਰਾਂਟੋ ’ਚ ਭਾਰਤੀ ਵਣਜ ਦੂਤਘਰ ਕੋਲ ਮਿਲਿਆ ਬੰਬ
ਟੋਰਾਂਟੋ ’ਚ ਭਾਰਤੀ ਵਣਜ ਦੂਤਘਰ ਕੋਲ ਮਿਲਿਆ ਬੰਬ

ਇੰਟਰਨੈਸ਼ਨਲ ਡੈਸਕ-ਟੋਰਾਂਟੋ ’ਚ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਬੰਬ ਮਿਲਿਆ ਹੈ।

ਪੁਲਸ ਨੇ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਇਕ ਸ਼ੱਕੀ ਪੈਕੇਜ ਮਿਲਿਆ, ਜਿਸ ’ਚ ਬੰਬ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲਸ ਨੇ ਸਮੇਂ ਰਹਿੰਦੇ ਉਸ ਪੈਕੇਜ ਨੂੰ ਦੂਰ ਲਿਜਾ ਕੇ ਨਕਾਰਾ ਕਰ ਦਿੱਤਾ। ਸ਼ੱਕੀ ਪੈਕੇਜ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 3 ਵਜੇ ਸ਼ੇਰਬੋਰਨ ਸਟਰੀਟ ਕੋਲ ਬਲਰ ਸਟਰੀਟ ਦੀ ਇਮਾਰਤ ਕੋਲ ਮਿਲਿਆ। ਜਿਸ ਇਮਾਰਤ ਕੋਲ ਬੰਬ ਰੱਖਿਆ ਗਿਆ ਸੀ, ਉਸ ਬਿਲਡਿੰਗ ’ਚ ਭਾਰਤੀ ਵਣਜ ਦੂਤਘਰ ਤੋਂ ਇਲਾਵਾ ਹੋਰ ਵੀ ਕਈ ਦੂਤਘਰ ਹਨ ਅਤੇ ਨਾਲ ਹੀ ਟੋਰਾਂਟੋ ਸਨ ਅਤੇ ਨੈਸ਼ਨਲ ਪੋਸਟ ਸਮਾਚਾਰ ਪੱਤਰਾਂ ਦੇ ਦਫ਼ਤਰ, ਪੋਸਟ ਮੀਡੀਆ ਪਲੇਸ ਵੀ ਹਨ। ਸਥਾਨਕ ਮੀਡੀਆ ਅਨੁਸਾਰ ਸੜਕ ਵਿਚਕਾਰ ਇਕ ਸੂਟਕੇਸ ਪਿਆ ਹੋਇਆ ਸੀ, ਜਦੋਂ ਪੁਲਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਉੱਥੋਂ ਰੋਡ ਬਲਾਕ ਕਰ ਦਿੱਤਾ ਅਤੇ ਲੋਕਾਂ ਨੂੰ ਉੱਥੋਂ ਆਉਣ-ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਬੰਬ ਨਕਾਰਾ ਟੀਮ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ। ਪੁਲਸ ਨੇ ਮੰਗਲਵਾਰ ਰਾਤ ਟਵੀਟ ਕੀਤਾ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਉਸ ਸ਼ਖਸ ਬਾਰੇ ਪੁਲਸ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।

Leave a Reply

Your email address will not be published.