ਟੋਰਾਂਟੋ ‘ਚ ਅਚਾਨਕ ਪਈ ਬਰਫ਼ ਨੇ ਲੋਕਾਂ ਨੂੰ ਕੀਤਾ ਹੈਰਾਨ

Home » Blog » ਟੋਰਾਂਟੋ ‘ਚ ਅਚਾਨਕ ਪਈ ਬਰਫ਼ ਨੇ ਲੋਕਾਂ ਨੂੰ ਕੀਤਾ ਹੈਰਾਨ
ਟੋਰਾਂਟੋ ‘ਚ ਅਚਾਨਕ ਪਈ ਬਰਫ਼ ਨੇ ਲੋਕਾਂ ਨੂੰ ਕੀਤਾ ਹੈਰਾਨ

ਟੋਰਾਂਟੋ (ਹਰਜੀਤ ਸਿੰਘ ਬਾਜਵਾ) ਪਿਛਲੇ ਕਈ ਦਿਨਾਂ ਤੋਂ ਲੱਗ ਰਹੀਆਂ ਧੁੱਪਾਂ ਕਾਰਨ ਜਿੱਥੇ ਮੌਸਮ ਖੁੱਲ੍ਹ ਗਿਆ ਸੀ ਅਤੇ ਕੋਟੀਆਂ ਸਵੈਟਰ ਵੀ ਲੋਕਾਂ ਵਲੋਂ ਲਗਪਗ ਅਲਮਾਰੀਆਂ ‘ਚ ਰੱਖਣ ‘ਤੇ ਵਿਚਾਰ ਹੀ ਕੀਤਾ ਜਾ ਰਿਹਾ ਸੀ ਕਿ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਮੌਸਮ ਮਾਹਿਰਾਂ ਵਲੋਂ ਦੋ-ਤਿੰਨ ਦਿਨ ਪਹਿਲਾਂ ਬਰਫ਼ ਪੈਣ ਦੀ ਦਿੱਤੀ ਚਿਤਾਵਨੀ ਨੇ ਲੋਕ ਹੈਰਾਨ ਕਰ ਦਿੱਤੇ ਅਤੇ ਬੀਤੀ ਰਾਤ ਤੋਂ ਕਿਤੇ ਘੱਟ ਅਤੇ ਕਿਤੇ ਜ਼ਿਆਦਾ ਬਰਫ਼ ਪੈਣ ਨਾਲ ਅਵੇਸਲੇ ਪਏ ਲੋਕਾਂ ਨੂੰ ਸਵੇਰੇ ਛੇਤੀ ਉੱਠ ਕੇ ਡਰਾਈਵਜ਼ ਤੋਂ ਬਰਫ਼ ਹਟਾਉਣ ਅਤੇ ਗੱਡੀਆਂ ਸਾਫ਼ ਕਰ ਕੇ ਕੰਮਾਂ ਕਾਰਾਂ ‘ਤੇ ਜਾਣ ਦੀ ਕਾਹਲੀ ਵੇਖੀ ਗਈ | ਜਦੋਂਕਿ ਰੋਜ਼ਾਨਾ ਸੜਕਾਂ ‘ਤੇ ਚੱਲਣ ਵਾਲੀਆਂ ਟਰੱਕਿੰਗ ਅਤੇ ਟੈਕਸੀ ਕੰਪਨੀਆਂ ਵਲੋਂ ਵੀ ਆਪੋ-ਆਪਣੇ ਡਰਾਈਵਰਾਂ ਨੂੰ ਇਸ ਮੌਸਮ ਪ੍ਰਤੀ ਚੌਕੰਨਾ ਕੀਤਾ ਜਾ ਰਿਹਾ ਸੀ ਤਾਂ ਕਿ ਸੰਭਲ ਕੇ ਚੱਲਿਆ ਜਾਵੇ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ | ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਥੇ ਮੌਸਮ ਦੇ ਮਿਜ਼ਾਜ ਤਾਂ ਕਦੇ ਵੀ ਵਿਗੜ ਸਕਦੇ ਹਨ ਪਰ ਮਈ ਦੇ ਅੱਧ ਤੱਕ ਤਾਂ ਕਦੇ ਵੀ ਬਰਫ਼ਬਾਰੀ ਹੋ ਸਕਦੀ ਹੈ ਇਸ ਲਈ ਲੋਕਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ |

Leave a Reply

Your email address will not be published.