Connect with us

ਖੇਡਾਂ

ਟੋਕੀਓ ਓਲੰਪਿਕ: ਭਾਰਤ ਹਾਕੀ ਦਾ ਸੂਰਜ

Published

on

ਪ੍ਰਿੰ. ਸਰਵਣ ਸਿੰਘ, ਭਾਰਤੀ ਹਾਕੀ ਦਾ ਸੂਰਜ 41 ਸਾਲਾਂ ਤੋਂ ਛਿਪਿਆ ਹੋਇਆ ਸੀ।

ਟੋਕੀਓ ਓਲੰਪਿਕ ਵਿਚ ਇਹ ਮੁੜ ਉਦੈ ਹੋਇਆ ਹੈ। ਸੁੱਤਾ ਸੁਫਨਾ ਫਿਰ ਜਾਗ ਪਿਆ ਹੈ। ਹਾਕੀ ਦਾ ਉਜੜਿਆ ਬਾਗ ਮੁੜ ਮਹਿਕਿਆ ਹੈ। ਟੋਕੀਓ ਓਲੰਪਿਕ ਵਿਚ ਖੇਡੇ ਭਾਰਤੀ ਹਾਕੀ ਖਿਡਾਰੀਆਂ ਅਤੇ ਖਿਡਾਰਨਾਂ ਦੇ ਘਰੀਂ, ਪਿੰਡਾਂ, ਸ਼ਹਿਰਾਂ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੇਸ਼ ਭਰ ਵਿਚ ਹਾਕੀ ਦੀ ਬੱਲੇ ਬੱਲੇ ਹੋ ਰਹੀ ਹੈ। ਖਿਡਾਰੀਆਂ ਨੂੰ ਨਕਦ ਇਨਾਮ, ਮਾਣ ਸਨਮਾਨ ਤੇ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਭਾਰਤ ਦੀਆਂ ਦੋਹਾਂ ਟੀਮਾਂ ਵਿਚੋਂ ਕੋਈ ਟੀਮ ਭਾਵੇਂ ਸੋਨੇ ਜਾਂ ਚਾਂਦੀ ਦਾ ਤਗਮਾ ਨਹੀਂ ਜਿੱਤ ਸਕੀ ਪਰ ਗਭਰੂਆਂ ਦੀ ਟੀਮ ਵੱਲੋਂ ਕਾਂਸੀ ਦਾ ਤਗਮਾ ਜਿੱਤਣਾ ਅਤੇ ਮੁਟਿਆਰਾਂ ਦੀ ਟੀਮ ਵੱਲੋਂ ਚੌਥੇ ਸਥਾਨ ‘ਤੇ ਆਉਣਾ ਗੋਲਡ ਮੈਡਲ ਤੋਂ ਘੱਟ ਨਹੀਂ ਸਮਝੇ ਜਾ ਰਹੇ। ਕੋਈ ਪੁੱਛ ਸਕਦਾ, ਏਡੇ ਚਾਅ-ਉਤਸ਼ਾਹ ਤੇ ਹੁਲਾਸ ਦਾ ਕੀ ਕਾਰਨ ਹੈ? ਕੀ ਕਾਰਨ ਹੈ ਕਿ ਭਾਰਤੀ ਖਿਡਾਰੀਆਂ ਤੇ ਖਿਡਾਰਨਾਂ ਦੇ ਜਿੱਤਣ ਵੇਲੇ ਹਾਸੇ ਖੇੜੇ ਖਿੜਦੇ ਰਹੇ ਅਤੇ ਹਾਰਨ ਵੇਲੇ ਹੰਝੂਆਂ ਦੀਆਂ ਧਾਰਾਂ ਵੀ ਵਹਿਣੋਂ ਨਾ ਰੁਕ ਸਕੀਆਂ। ਕਹਿਣ ਨੂੰ ਜਿੱਤ-ਹਾਰ ਬਰਾਬਰ ਕਹੀ ਜਾਂਦੀ ਹੈ ਪਰ ਬੜਾ ਫਰਕ ਹੁੰਦਾ ਹੈ।

ਪਿੰਡਾਂ ਦੀਆਂ ਪੇਂਡੂ ਖੇਡਾਂ ਤੋਂ ਸੰਸਾਰ ਦੀਆਂ ਓਲੰਪਿਕ ਖੇਡਾਂ ਤਕ ਇਸ ਫਰਕ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਜੋ ਟੋਕੀਓ ਵਿਚ ਵੀ ਹੋਏ। 1928 ਤੋਂ 1980 ਤਕ ਹਾਕੀ ਦੀ ਦੁਨੀਆ ਵਿਚ ਭਾਰਤ ਮੀਰੀ ਮੰਨਿਆ ਜਾਂਦਾ ਸੀ। ਇਸ ਦੌਰਾਨ 12 ਓਲੰਪਿਕ ਖੇਡਾਂ ਹੋਈਆਂ ਜਿਨ੍ਹਾਂ ਵਿਚੋਂ ਭਾਰਤੀ ਹਾਕੀ ਟੀਮਾਂ ਨੇ 8 ਸੋਨ ਤਗਮੇ, 1 ਚਾਂਦੀ ਤੇ 2 ਤਾਂਬੇ ਦੇ ਤਗਮੇ ਜਿੱਤੇ ਸਨ। ਕੇਵਲ 1976 ਦੀ ਓਲੰਪਿਕ ਵਿਚੋਂ ਕੋਈ ਤਗਮਾ ਨਹੀਂ ਸੀ ਜਿੱਤਿਆ, ਕਿਉਂਕਿ ਯੂਰਪ ਦੇ ਹਾਕੀ ਅਧਿਕਾਰੀ ਕੁਦਰਤੀ ਘਾਹ ਵਾਲੇ ਖੇਡ ਮੈਦਾਨ ਦੀ ਥਾਂ ਮਸਨੂਈ ਆਸਟਰੋ ਟਰਫ ਲੈ ਆਏ ਸਨ। ਜਦੋਂ ਤਕ ਭਾਰਤ ਹਾਕੀ ਰਾਹੀਂ ਦੁਨੀਆ ਉਤੇ ਲੱਤ ਫੇਰਦਾ ਰਿਹਾ, ਉਦੋਂ ਤਕ ਭਾਰਤ ਹਾਕੀ ਦੀ ਖੇਡ ਨੂੰ ਆਪਣੀ ਕੌਮੀ ਖੇਡ ਮੰਨਦਾ ਰਿਹਾ। ਫਿਰ ਆਮ ਭਾਰਤ ਵਾਸੀਆਂ ਦਾ ਧਿਆਨ ਕ੍ਰਿਕਟ ਵੱਲ ਕਰ ਦਿੱਤਾ ਗਿਆ। ਕ੍ਰਿਕਟ ਵਿਚ ਅਰਬਾਂ ਖਰਬਾਂ ਰੁਪਏ ਆ ਗਏ। ਲੱਖਾਂ ਕਰੋੜਾਂ ਰੁਪਈਆਂ ਨਾਲ ਖਿਡਾਰੀ ਖਰੀਦੇ ਤੇ ਵੇਚੇ ਜਾਣ ਲੱਗੇ।

‘ਭਾਰਤ ਦੇ ਰਤਨ’ ਹਾਕੀ ਦੇ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਖਿਡਾਰੀ ਨਹੀਂ, ਕ੍ਰਿਕਟ ਦੇ ਚੌਕੇ ਛਿੱਕੇ ਮਾਰਨ ਵਾਲੇ ਮੰਨੇ ਜਾਣ ਲੱਗੇ। ਕ੍ਰਿਕਟ ਦੇ ਹਾਵੀ ਹੋਣ ਨਾਲ ਭਾਰਤੀ ਹਾਕੀ ਦਾ ਅੱਧੀ ਸਦੀ ਤੋਂ ਲਿਸ਼ਕਦਾ ਸੂਰਜ ਐਸਾ ਅਸਤ ਹੋਇਆ ਕਿ ਲਗਾਤਾਰ ਨੌਂ ਓਲੰਪਿਕ ਖੇਡਾਂ ਵਿਚ ਤਿਰੰਗਾ ਨਾ ਲਹਿਰਾਇਆ ਜਾ ਸਕਿਆ। 41 ਸਾਲਾਂ ਤੋਂ ਭਾਰਤੀ ਹਾਕੀ ਟੀਮ ਕਿਸੇ ਵੀ ਤਗਮੇ ਲਈ ਵਿਕਟਰੀ ਸਟੈਂਡ ‘ਤੇ ਚੜ੍ਹਨ ਜੋਗੀ ਨਾ ਹੋਈ। ਇਥੋਂ ਤਕ ਕਿ ਫਾਡੀ ਵੀ ਰਹਿੰਦੀ ਰਹੀ ਤੇ ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਵੀ ਨਾ ਕਰ ਸਕੀ। 41 ਸਾਲ ਨਾ ਸਿਰਫ ਓਲੰਪਿਕ ਖੇਡਾਂ ਵਿਚ ਬਲਕਿ ਸੰਸਾਰਵਰਲਡ ਹਾਕੀ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ-ਮੰਚ ‘ਤੇ ਵੀ ਨਹੀਂ ਚੜ੍ਹ ਸਕੀ। ਅੱਧੀ ਸਦੀ ਤਕ ਹਾਕੀ ਦੀਆਂ ਪੁਰਾਣੀਆਂ ਸ਼ਾਨਦਾਰ ਜਿੱਤਾਂ ਅਤੇ ਅੱਧੀ ਸਦੀ ਦੇ ਨੇੜ ਦੀਆਂ ਨਮੋਸ਼ੀ ਭਰੀਆਂ ਹਾਰਾਂ ਪਿੱਛੋਂ ਹੁਣ ਹਾਕੀ ਦੇ ਵਿਕਟਰੀ ਸਟੈਂਡ ‘ਤੇ ਚੜ੍ਹਨਾ ਜਾਂ ਚੜ੍ਹਨ ਦੇ ਨੇੜੇ ਖੜ੍ਹਨਾ ਚਾਵਾਂ ਮਲ੍ਹਾਰਾਂ ਦੇ ਖੇੜੇ ਨਾ ਲਿਆਉਂਦਾ ਤਾਂ ਹੋਰ ਕੀ ਲਿਆਉਂਦਾ?

ਜਿਨ੍ਹਾਂ ਨੇ ਟੋਕੀਓ ਦੇ ਹਾਕੀ ਮੈਚ ਟੀ.ਵੀ. ਤੋਂ ਅੱਖੀਂ ਦੇਖੇ ਹਨ, ਉਨ੍ਹਾਂ ਤੋਂ ਪੁੱਛੋ, ਕਿਵੇਂ ਉਨ੍ਹਾਂ ਦਾ ਸੇਰ ਸੇਰ ਲਹੂ ਵਧਿਆ। ਭਾਰਤੀ ਖਿਡਾਰੀ ਜਿੱਤੇ ਵੀ ਸ਼ਾਨ ਨਾਲ ਤੇ ਹਾਰੇ ਤਾਂ ਵੀ ਜੁਝਾਰੂਆਂ ਵਾਂਗ। ਹੁਣ ਉਨ੍ਹਾਂ ਨੇ ਹਾਕੀ ਦੀ ਖੇਡ ਨੂੰ ਮੁੜ ਕੌਮੀ ਖੇਡ ਬਣਨ ਦੇ ਰਾਹ ਪਾ ਦਿੱਤਾ ਹੈ। ਟੋਕੀਓ ਹਾਕੀ ਮੁਕਾਬਲਿਆਂ ਵਿਚ ਬੈਲਜੀਅਮ ਦੀ ਹਾਕੀ ਟੀਮ ਪਹਿਲੇ, ਆਸਟਰੇਲੀਆ ਦੂਜੇ, ਭਾਰਤ ਤੀਜੇ ਅਤੇ ਜਰਮਨੀ ਦੀ ਟੀਮ ਚੌਥੇ ਥਾਂ ਰਹੀ। ਔਰਤਾਂ ਦੇ ਮੁਕਾਬਲਿਆਂ ਵਿਚ ਨੀਦਰਲੈਂਡਜ਼ ਪਹਿਲੇ, ਅਰਜਨਟੀਨਾ ਦੂਜੇ, ਬਰਤਾਨੀਆ ਤੀਜੇ ਤੇ ਭਾਰਤ ਚੌਥੀ ਥਾਂ ਰਹੇ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਹੁਣ ਤਕ ਮਰਦਾਂ ਦੀਆਂ ਹਾਕੀ ਟੀਮਾਂ ਦੇ 24 ਵਾਰ ਮੁਕਾਬਲੇ ਹੋਏ ਹਨ ਜਿਨ੍ਹਾਂ ਵਿਚੋਂ ਭਾਰਤ ਨੇ 8 ਗੋਲਡ ਮੈਡਲ, ਪਾਕਿਸਤਾਨ ਨੇ 3, ਬਰਤਾਨੀਆ 3, ਜਰਮਨੀ 3, ਨੀਦਰਲੈਂਡਜ਼ 2, ਆਸਟਰੇਲੀਆ 1, ਵੈਸਟ ਜਰਮਨੀ 1, ਅਰਜਨਟੀਨਾ 1, ਨਿਊਜ਼ੀਲੈਂਡ 1 ਅਤੇ ਬੈਲਜੀਅਮ ਨੇ 1 ਗੋਲਡ ਮੈਡਲ ਜਿੱਤਿਆ ਹੈ। ਔਰਤਾਂ ਦੀਆਂ ਹਾਕੀ ਟੀਮਾਂ ਦੇ ਓਲੰਪਿਕ ਖੇਡਾਂ ਵਿਚ 1980 ਤੋਂ ਹੁਣ ਤਕ 11 ਵਾਰ ਓਲੰਪਿਕ ਮੁਕਾਬਲੇ ਹੋਏ ਹਨ। ਉਨ੍ਹਾਂ ਵਿਚੋਂ ਨੀਦਰਲੈਂਡਜ਼ ਨੇ 4 ਗੋਲਡ ਮੈਡਲ, ਆਸਟ੍ਰੇਲੀਆ 3, ਜਰਮਨੀ 1, ਬਰਤਾਨੀਆ 1, ਜ਼ਿੰਬਾਵੇ 1 ਅਤੇ ਸਪੇਨ ਨੇ 1 ਗੋਲਡ ਮੈਡਲ ਜਿੱਤਿਆ ਹੈ।

ਭਾਰਤ ਦੀ ਹਾਕੀ ਟੀਮ ਟੋਕੀਓ ਵਿਚ ਪਹਿਲੀ ਵਾਰ ਸੈਮੀ ਫਾਈਨਲ ਖੇਡੀ ਹੈ ਅਤੇ ਖੂਬ ਖੇਡੀ ਹੈ। ਭਾਰਤ ਦੀਆਂ ਦੋਹਾਂ ਟੀਮਾਂ ਨੇ ਭਾਰਤੀਆਂ ਦਾ ਹਾਕੀ ਵਿਚ ਭਰੋਸਾ ਪੱਕਾ ਕਰ ਦਿੱਤਾ ਹੈ ਜਿਸ ਤੋਂ ਆਉਂਦੇ ਸਾਲਾਂ ਵਿਚ ਵੱਡੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਇਹਦੇ ਵਿਚ ਜਿਥੇ ਖਿਡਾਰੀਆਂ ਤੇ ਕੋਚ ਸਾਹਿਬਾਨ ਦੀ ਮਿਹਨਤ ਅਤੇ ਖੇਡ ਪ੍ਰਬੰਧਕਾਂ ਦਾ ਹੱਥ ਹੈ, ਉਥੇ ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਦਾ ਵੀ ਵਿਸ਼ੇਸ਼ ਸਹਿਯੋਗ ਹੈ; ਉਵੇਂ ਹੀ ਜਿਵੇਂ 1975 ਵਿਚ ਪੰਜਾਬ ਸਰਕਾਰ ਨੇ ਭਾਰਤ ਨੂੰ ਸੰਸਾਰ ਹਾਕੀ ਕੱਪ ਜਿੱਤਣ ਵਾਲੀ ਹਾਕੀ ਟੀਮ ਤਿਆਰ ਕਰਨ ਵਿਚ ਦਿੱਤਾ ਸੀ। ਬਿਨਾ ਸ਼ੱਕ, ਟੋਕੀਓ ਓਲੰਪਿਕ ਭਾਰਤੀ ਹਾਕੀ ਦੀ ਭਾਗਾਂ ਭਰੀ ਸਵੇਰ ਬਣ ਕੇ ਆਈ ਹੈ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਵਿਚੋਂ ਹਾਕੀ ਦਾ ਕਾਂਸੀ ਤਗਮਾ ਜਿੱਤਣ ਨੂੰ ਸੋਨ ਤਗਮਾ ਸਮਝਿਆ ਜਾ ਰਿਹਾ ਹੈ। ਜਿੰਨੀ ਖੁਸ਼ੀ ਹੁਣ ਭਾਰਤ ਨੇ ਹਾਕੀ ਦੇ ਕਾਂਸੀ ਤਗਮਾ ਜਿੱਤਣ ਦੀ ਮਨਾਈ ਹੈ, ਇੰਨੀ ਖੁਸ਼ੀ ਕਦੇ ਓਲੰਪਿਕ ਦੇ ‘ਗੋਲਡਨ ਹੈਟ ਟ੍ਰਿਕ’ ਮਾਰਨ `ਤੇ ਵੀ ਨਹੀਂ ਸੀ ਮਨਾਈ ਗਈ। ਪਹਿਲੇ ਓਲੰਪਿਕ ਜੇਤੂਆਂ ਨੂੰ ਨਕਦ ਇਨਾਮ ਨਹੀਂ ਸਨ ਮਿਲਦੇ ਹੁੰਦੇ।

ਮਾੜੀਆਂ ਮੋਟੀਆਂ ਨੌਕਰੀਆਂ ਮਿਲਦੀਆਂ। ਹੁਣ ਹਰਿਆਣੇ, ਪੰਜਾਬ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਰੋੜਾਂ ਦੇ ਇਨਾਮ ਅਤੇ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਇਹ ਸਰਕਾਰਾਂ ਦਾ ਪ੍ਰਸੰਸਾਯੋਗ ਕਾਰਜ ਹੈ। ਇਹਦੇ ਨਾਲ ਹੀ ਜਿਹੜੇ ਖਿਡਾਰੀ ਭਾਰਤ ਲਈ ‘ਗੋਲਡਨ ਹੈਟ ਟ੍ਰਿਕ’ ਮਾਰਦੇ ਰਹੇ, ਰਤਾ ਉਨ੍ਹਾਂ ਦੇ ਪਰਿਵਾਰਾਂ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਹਾਕੀ ਟੀਮ ਨੂੰ ਕਰੋੜ ਰੁਪਏ ਦੇ ਇਨਾਮ ਦੇਣ ਦਾ ਨੇਕ ਕਾਰਜ ਤਾਂ ਕਰਦੀ ਹੈ ਪਰ ਬਿਧੀ ਚੰਦ ਦੇ ਵਾਰਸ ਸੰਸਾਰ ਦੇ ਅੱਵਲ ਨੰਬਰ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਕਰਨ ਦਾ 2020 ਵਿਚ ਐਲਾਨ ਕਰ ਕੇ ਵੀ ਹੁਣ ਤਕ ਪਤਾ ਨਹੀਂ ਅਮਲ ਕਿਉਂ ਨਹੀਂ ਕਰਦੀ?

ਟੋਕੀਓ ਓਲੰਪਿਕ ਦੇ ਖਿਡਾਰੀਆਂ ਨੂੰ ਵੀ ਐਲਾਨੇ ਜਾ ਰਹੇ ਇਨਾਮ ਅਤੇ ਚੰਗੀਆਂ ਨੌਕਰੀਆਂ ਕਿਤੇ ਐਲਾਨ ਹੀ ਨਾ ਰਹਿ ਜਾਣ ਬਲਕਿ ਤੁਰੰਤ ਅਮਲ ਹੋਵੇ। ਇਨਾਮ ਸਨਮਾਨ ਤੇ ਹੋਰ ਸਹੂਲਤਾਂ ਖਿਡਾਰੀਆਂ ਨੂੰ ਮੰਗਤਿਆਂ ਵਾਂਗ ਮੰਗਣੀਆਂ ਨਾ ਪੈਣ; ਤੇ ਖਿਡਾਰੀ ਦੀ ਜਿੱਤ ਦੇ ਜਲੌਅ ਵਿਚ ਕਿਤੇ ਆਪਣੀ ਖੇਡ ਤੋਂ ਅਵੇਸਲੇ ਨਾ ਹੋ ਜਾਣ। ਅੱਗੇ ਚੈਂਪੀਅਨਜ਼ ਟਰਾਫੀ ਆਉਣ ਵਾਲੀ ਹੈ, ਸੰਸਾਰ ਹਾਕੀ ਕੱਪ ਵੀ ਤੇ ਤਿੰਨਾਂ ਸਾਲਾਂ ਤਕ ਪੈਰਿਸ ਦੀਆਂ ਓਲੰਪਿਕ ਖੇਡਾਂ ਵੀ। ਜਿੱਤ ਦੀਆਂ ਖੁਸ਼ੀਆਂ ਜ਼ਰੂਰ ਮਨਾਓ ਪਰ ਅਗਲੀ ਜਿੱਤ ਲਈ ਕਮਰ ਵੀ ਕੱਸੀ ਰੱਖੋ। ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਉਨੀਵੀਂ ਸਦੀ ਦੇ ਅਖੀਰ ਵਿਚ ਬ੍ਰਿਟਿਸ਼ ਹਾਕੀ ਐਸੋਸੀਏਸ਼ਨ ਬਣੀ ਅਤੇ 1894 ਵਿਚ ਇੰਗੈਂਡ ਤੇ ਆਇਰਲੈਂਡ ਵਿਚਕਾਰ ਹਾਕੀ ਮੈਚ ਹੋਇਆ। 1900 ਵਿਚ ਕੌਮਾਂਤਰੀ ਹਾਕੀ ਬੋਰਡ ਦੀ ਸਥਾਪਨਾ ਹੋਈ ਜਿਸ ਦੇ ਦਸ ਦੇਸ਼ ਮੈਂਬਰ ਬਣੇ। ਕੌਮਾਂਤਰੀ ਹਾਕੀ ਫੈਡਰੇਸ਼ਨ 1924 ‘ਚ ਬਣੀ ਜਿਸ ਦਾ ਛੋਟਾ ਨਾਂ ਐਫ.ਆਈ.ਐਚ. ਹੈ। ਹੁਣ ਇਸ ਦੇ 130 ਤੋਂ ਵੱਧ ਦੇਸ਼ ਮੈਂਬਰ ਹਨ।

1908 ਵਿਚ ਲੰਡਨ ਉਲੰਪਿਕ ਖੇਡਾਂ ‘ਚ ਹਾਕੀ ਪਹਿਲੀ ਵਾਰ ਖੇਡੀ ਗਈ ਜਿਸ ਦਾ ਗੋਲਡ ਮੈਡਲ ਇੰਗਲੈਂਡ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਉਲੰਪਿਕਸ ‘ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਇੰਗਲੈਂਡ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵੀ ਪੁਚਾ ਦਿੱਤੀ ਸੀ। ਫੌਜੀ ਛਾਉਣੀਆਂ ਵਿਚ ਮੈਚ ਹੋਣ ਲੱਗ ਪਏ ਸਨ। ਭਾਰਤ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਭਾਰਤੀਆਂ ‘ਚ ਮਕਬੂਲ ਹੋ ਗਈ। ਜਲੰਧਰ ਛਾਉਣੀ ਦੇ ਲਾਗੇ ਪਿੰਡਾਂ ਕਈ ਹਾਕੀ ਦੀ ਖੇਡ ‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਵਾਲੀ ਗੱਲ ਬਣ ਗਈ। ਨਿੱਕੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤੀ ਹਾਕੀ ਟੀਮਾਂ ਨੂੰ ਪੂਰੀ ਇਲੈਵਨ ਤੋਂ ਕਿਤੇ ਵੱਧ ਹਾਕੀ ਖਿਡਾਰੀ ਦਿੱਤੇ। ਪਿੰਡ ਮਿੱਠਾਪੁਰ ਨੇ ਓਲੰਪਿਕ ਕਪਤਾਨ ਪਰਗਟ ਸਿੰਘ ਹੀ ਨਹੀਂ ਦਿੱਤਾ, ਟੋਕੀਓ ਓਲੰਪਿਕ ਲਈ ਤਿੰਨ ਖਿਡਾਰੀ, ਟੀਮ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਵੀ ਦਿੱਤੇ। ਇਸ ਟੀਮ ਦੇ ਵੀਹ ਖਿਡਾਰੀਆਂ ਵਿਚ ਗਿਆਰਾਂ ਖਿਡਾਰੀ ਪੰਜਾਬ ਦੇ ਪਿੰਡਾਂ ਤੋਂ ਖੇਡੇ; ਤੇ ਲੜਕੀਆਂ ਦੀ ਹਾਕੀ ਟੀਮ ਵਿਚ 9 ਖਿਡਾਰਨਾਂ ਹਰਿਆਣੇ ਦੇ ਪਿੰਡਾਂ ਦੀਆਂ ਖੇਡੀਆਂ।

ਲਗਭਗ ਸਾਰੇ ਖਿਡਾਰੀ ਤੇ ਖਿਡਾਰਨਾਂ ਸਾਧਾਰਨ ਕਿਰਤੀ ਕਿਸਾਨਾਂ ਦੇ ਜਾਏ ਹਨ। 1975 ਵਿਚ ਭਾਰਤੀ ਟੀਮ ਨੇ ਸੰਸਾਰ ਹਾਕੀ ਕੱਪ (ਅਜੇ ਤਕ ਇਕੋ ਵਾਰ) ਜਿੱਤਿਆ ਸੀ ਤੇ 1980 ਵਿਚ ਮਾਸਕੋ ਦੀਆਂ ਉਲੰਪਿਕ ਖੇਡਾਂ ‘ਚੋਂ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਇਹ ਤਗਮਾ ਆਸਟਰੇਲੀਆ, ਪਾਕਿਸਤਾਨ, ਹਾਲੈਂਡ, ਜਰਮਨੀ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਬਾਈਕਾਟ ਕਾਰਨ ਭਾਰਤ ਦੇ ਹੱਥ ਆਇਆ ਸੀ ਪਰ ਚਾਰ ਦਹਾਕਿਆਂ ਤੋਂ ਭਾਰਤੀ ਟੀਮ ਓਲੰਪਿਕ, ਵਰਲਡ ਕੱਪ ਤੇ ਚੈਂਪੀਅਨਜ਼ ਟਰਾਫੀ ਵਿਚ ਖਾਲੀ ਹੱਥ ਰਹਿੰਦੀ ਰਹੀ। ਸੁਆਲ ਪੈਦਾ ਹੁੰਦਾ ਹੈ ਕਿ ਇੰਨਾ ਸ਼ਾਨਦਾਰ ਪਿਛੋਕੜ ਰੱਖਦੀ ਭਾਰਤੀ ਹਾਕੀ ਨੂੰ ਹੋ ਕੀ ਗਿਆ ਸੀ? ਓਲੰਪਿਕ ਖੇਡਾਂ ਦੇ ਸੋਨ ਤਗਮੇ ਇੰਡੀਆ ਨੇ ਉਦੋਂ ਜਿੱਤਣੇ ਸ਼ੁਰੂ ਕੀਤੇ ਸਨ ਜਦੋਂ ਮੁਲਕ ਅੰਗਰੇਜ਼ਾਂ ਦਾ ਗੁਲਾਮ ਸੀ। ਉਸ ਵਿਚ ਐਂਗਲੋ ਇੰਡੀਅਨ ਖਿਡਾਰੀ ਵੀ ਖੇਡਦੇ ਸਨ। ਬਰਤਾਨੀਆ ਆਪਣੇ ਨਾਂ ‘ਤੇ ਟੀਮ ਨਹੀਂ ਸੀ ਭੇਜਦਾ, ਪਈ ਉਨ੍ਹਾਂ ਦਾ ਗੁਲਾਮ ਇੰਡੀਆ ਕਿਤੇ ਹਰਾ ਨਾ ਦੇਵੇ! ਭਾਰਤ ਆਜ਼ਾਦ ਹੋਇਆ ਤਾਂ ਐਂਗਲੋ ਇੰਡੀਅਨ ਵਾਪਸ ਚਲੇ ਗਏ ਅਤੇ ਪੰਜਾਬ ਦਾ ਹਾਕੀ ਖੇਡਣ ਵਾਲਾ ਕਾਫੀ ਸਾਰਾ ਇਲਾਕਾ ਪਾਕਿਸਤਾਨ ਵਿਚ ਚਲਾ ਗਿਆ ਪਰ ਭਾਰਤ ਫਿਰ ਵੀ ਜਿੱਤਦਾ ਰਿਹਾ।

ਫਿਰ ਪਾਕਿਸਤਾਨ ਦੀ ਹਾਕੀ ਟੀਮ ਜਿੱਤਣ ਲੱਗੀ ਤਾਂ ਸੋਚਿਆ, ਚਲੋ ਪਾਕਿਸਤਾਨ ਵੀ ਤਾਂ ਪਹਿਲਾਂ ਇੰਡੀਆ ਹੀ ਹੁੰਦਾ ਸੀ। ਪਿਛਲੇ ਕਾਫੀ ਸਾਲਾਂ ਤੋਂ ਨਾ ਪਾਕਿਸਤਾਨ ਜਿੱਤ ਰਿਹਾ, ਤੇ ਨਾ ਭਾਰਤ ਸਗੋਂ ਉਹ ਮੁਲਕ ਜਿੱਤ ਰਹੇ ਨੇ ਜਿਹੜੇ ਕਦੇ ਹਾਕੀ ਵਿਚ ਬਹੁਤ ਪਿੱਛੇ ਸਨ। ਜਿਵੇਂ ਬੀਜਿੰਗ ਓਲੰਪਿਕ ਖੇਡਣ ਲਈ ਭਾਰਤ ਦੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ, ਉਵੇਂ ਟੋਕੀਓ ਓਲੰਪਿਕ ਵਿਚ ਪਾਕਿਸਤਾਨ ਦੀ ਹਾਕੀ ਟੀਮ ਕੁਆਲੀਫਾਈ ਨਹੀਂ ਕਰ ਸਕੀ। ਬਰੀਕੀ ਨਾਲ ਘੋਖੀਏ ਤਾਂ ਭਾਰਤ ਦੀਆਂ ਹਾਕੀ ਟੀਮਾਂ ਉਦੋਂ ਸੋਨ ਤਗਮੇ ਜਿੱਤਦੀਆਂ ਰਹੀਆਂ ਜਦੋਂ ਘੱਟ ਮੁਲਕ ਹਾਕੀ ਖੇਡਦੇ ਸਨ ਜਾਂ ਭਾਰਤ ਵਾਂਗ ਸ਼ਿੱਦਤ ਨਾਲ ਹਾਕੀ ਨਹੀਂ ਸਨ ਖੇਡਦੇ। ਉਦੋਂ ਜਿੱਤ-ਮੰਚ ‘ਤੇ ਚੜ੍ਹਨਾ ਸੁਖਾਲਾ ਸੀ। 1932 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਤਾਂ ਟੀਮਾਂ ਹੀ ਸਿਰਫ ਤਿੰਨ ਸਨ। ਉਹ ਵੀ ਜਾਪਾਨ ਅਤੇ ਮੇਜ਼ਬਾਨ ਅਮਰੀਕਾ ਦੀਆਂ ਜਿਨ੍ਹਾਂ ਸਿਰ ਇੰਡੀਆ ਨੇ 11 ਤੇ 24 ਗੋਲ ਕੀਤੇ। ਹੁਣ ਕੋਈ ਟੀਮ ਏਨੀ ਮਾੜੀ ਨਹੀਂ ਹੁੰਦੀ ਕਿ 24 ਗੋਲ ਖਾਵੇ! ਮੌਂਟਰੀਅਲ ਓਲੰਪਿਕ-1976 ਤੋਂ ਹਾਕੀ ਆਸਟਰੋ ਟਰਫ ‘ਤੇ ਖੇਡੀ ਜਾਣ ਲੱਗੀ ਹੈ।

ਹਾਕੀ ਦੇ ਨਿਯਮਾਂ ਵਿਚ ਵੀ ਬੜੀ ਤਬਦੀਲੀ ਆਈ ਹੈ। ਇਹ ਡਰਿਬਲੰਿਗ ਤੇ ਨਿੱਕੇ ਪਾਸਾਂ ਦੀ ਥਾਂ ਲੰਮੇ ਪਾਸ, ਜ਼ੋਰਦਾਰ ਹਿੱਟ, ਤੇਜ਼ ਰਫਤਾਰ ਤੇ ਤਾਕਤ ਦੀ ਖੇਡ ਬਣ ਗਈ ਹੈ। ਇਹਦੇ ਲਈ ਸਰੀਰਕ ਤੌਰ ‘ਤੇ ਵਧ ਤਕੜੇ ਤੇ ਵਧੇਰੇ ਤੇਜ਼ ਦੌੜਨ ਵਾਲੇ ਖਿਡਾਰੀਆਂ ਦੀ ਲੋੜ ਹੈ। ਪੈਨਲਟੀ ਕਾਰਨਰ ਦੇ ਗੋਲ ਕਰਨ ਲਈ ਬਲਵਾਨ ਬਾਹਾਂ ਚਾਹੀਦੀਆਂ ਹਨ। ਸੱਠ ਮਿੰਟਾਂ ਦੇ ਚਾਰ ਕੁਆਟਰ ਖੇਡਣ ਲਈ ਸੌ ਮਿੰਟ ਖੇਡਣ ਦਾ ਦਮ ਚਾਹੀਦੈ। ਨਾਲ ਜੂਝ ਮਰੋਂ ਤੇ ਨਿਸਚੈ ਕਰ ਆਪਨੀ ਜੀਤ ਕਰੋਂ ਦਾ ਜਜ਼ਬਾ ਵੀ ਹੋਵੇ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕੁਝ ਸਾਲ ਇਹ ਜਜ਼ਬਾ ਮਘਦਾ ਰਿਹਾ। ਸਮੇਂ ਨਾਲ ਇਹ ਜਜ਼ਬਾ ਵੀ ਸਮੇਂ ਦੇ ਭਾਰਤੀ ਸਿਆਸਤਦਾਨਾਂ ਵਾਂਗ ਹੀ ਮੀਸਣਾ ਹੁੰਦਾ ਗਿਆ। ਅਜੋਕੇ ਦੌਰ ਵਿਚ ਆਸਟਰੇਲੀਆ, ਜਰਮਨੀ, ਨੀਦਰਲੈਂਡਜ਼, ਬੈਲਜੀਅਮ, ਬਰਤਾਨੀਆ, ਅਰਜਨਟੀਨਾ, ਸਪੇਨ, ਨਿਊਜ਼ੀਲੈਂਡ ਆਦਿ ਦੀਆਂ ਟੀਮਾਂ ਬੜੀਆਂ ਤਕੜੀਆਂ ਹਨ।

ਭਾਰਤ ਦੇ ਮਰਦਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਹੁਣ ਉਪਰਲੀਆਂ ਟੀਮਾਂ ਵਿਚ ਆ ਖੜ੍ਹੀਆਂ ਹਨ। ਭਾਰਤੀ ਖਿਡਾਰੀਆਂ ਦੀ ਖੇਡ ਘਾਹ ਵਾਲੇ ਮੈਦਾਨਾਂ ‘ਤੇ ਬਿਹਤਰ ਸੀ। ਹੁਣ ਕੌਮਾਂਤਰੀ ਹਾਕੀ ਮੈਚ ਕਿਉਂਕਿ ਆਸਟਰੋ ਟਰਫ ਉਤੇ ਹੀ ਖੇਡੇ ਜਾਂਦੇ ਹਨ ਇਸ ਲਈ ਲੋੜ ਹੈ ਭਾਰਤ ਵਿਚ ਆਸਟਰੋ ਟਰਫ ਮੈਦਾਨ ਵਧੇਰੇ ਬਣਾਏ ਜਾਣ। ਜੇ ਹੋਰਨਾਂ ਮੁਲਕਾਂ ‘ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਵਿਚ 1000, ਹਾਲੈਂਡ ‘ਚ 625, ਆਸਟਰੇਲੀਆ ‘ਚ 410, ਜਰਮਨੀ ‘ਚ 350 ਅਤੇ ਨਿਊਜ਼ੀਲੈਂਡ ਵਿਚ 80 ਆਸਟਰੋ ਟਰਫ ਹਾਕੀ ਮੈਦਾਨ ਹਨ। ਵਿਸ਼ਾਲ ਦੇਸ਼ ਭਾਰਤ ਵਿਚ ਇਨ੍ਹਾਂ ਦੀ ਗਿਣਤੀ ਅਜੇ ਵੀ ਅੱਧਾ ਸੈਂਕੜਾ ਪਾਰ ਨਹੀਂ ਹੋਈ। ਦੱਖਣੀ ਅਫਰੀਕਾ ਅਜੇ ਕੱਲ੍ਹ ਹਾਕੀ ਖੇਡਣ ਲੱਗਾ ਹੈ ਤੇ ਉਥੇ 58 ਆਸਟਰੋ ਟਰਫ ਹਨ। ਦੱਖਣੀ ਕੋਰੀਆ ਦੀ ਹਾਕੀ ਵਿਚ ਪਛਾਣ 1986 ਤੋਂ ਬਣੀ ਹੈ ਤੇ ਉਸ ਨੇ ਭਾਰਤ ਤੋਂ ਵੱਧ ਆਸਟਰੋ ਟਰਫ ਵਿਛਾ ਲਏ ਹਨ।

‘ਕੱਲੇ ਆਸਟਰੋ ਟਰਫ ਵੀ ਕੁਝ ਨਹੀਂ ਕਰ ਸਕਦੇ ਜੇ ਇਨ੍ਹਾਂ ਦੀ ਸਦਵਰਤੋਂ ਨਾ ਕੀਤੀ ਜਾਵੇ। ਜੇ ਟਰਫਾਂ ਨੂੰ ਜਿੰਦੇ ਹੀ ਲੱਗੇ ਰਹਿਣ ਤਾਂ ਜਿਹੇ ਬਣਾਏ, ਜਿਹੇ ਨਾ ਬਣਾਏ। ਹਰ ਟਰਫ ਨਾਲ ਬਚਪਨ ਤੋਂ ਹਾਕੀ ਖਿਡਾਰੀ ਜੋੜੇ ਜਾਣ। ਘੱਟੋ-ਘੱਟ 100 ਆਸਟਰੋ ਟਰਫਾਂ ਉਤੇ 400 ਟੀਮਾਂ ਦੀ ਕੋਚਿੰਗ ਹੋਵੇ, ਭਾਵ ਦੇਸ਼ ਭਰ ਚੋਂ 5000 ਹੋਣਹਾਰ ਖਿਡਾਰੀ ਚੁਣੇ ਜਾਣ। ਉਨ੍ਹਾਂ ਦੀ ਖੁਰਾਕ, ਰਹਾਇਸ਼ ਤੇ ਪੜ੍ਹਾਈ ਦਾ ਪ੍ਰਬੰਧ ਹੋਵੇ ਅਤੇ 100 ਖਾਸ ਕੋਚਾਂ ਤੇ ਬਾਕੀ ਆਮ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾਵੇ। ਸੌ ਵਿਚੋਂ ਦਸ ਸੈਂਟਰ ਸਪੈਸ਼ਲ ਕੋਚਿੰਗ ਦੇ ਹੋਣ। ਇਹੋ ਜਿਹੇ ਕਾਰਜ ਸੂਝ ਸਿਆਣਪ ਤੇ ਪ੍ਰਚੰਡ ਜਜ਼ਬੇ ਨਾਲ ਹੀ ਕੀਤੇ ਜਾ ਸਕਦੇ ਹਨ। ਜਦੋ ਦੇਸ਼ਵਾਸੀਆਂ ‘ਚ ਆਜ਼ਾਦੀ ਦਾ ਜਜ਼ਬਾ ਜਾਗਿਆ ਸੀ ਤਾਂ ਜਿੱਤਣ ਲਈ ਖੇਡ ਜਜ਼ਬਾ ਵੀ ਬੁਲੰਦ ਹੋਇਆ ਸੀ। ਅਗਾਂਹ ਵੀ ਜੇ ਭਾਰਤੀ ਹਾਕੀ ਨੂੰ ਪਹਿਲਾਂ ਵਾਲੀ ਬੁਲੰਦੀ ‘ਤੇ ਪਹੁੰਚਾਉਣਾ ਹੈ ਤਾਂ ਜੂਝ ਮਰੋਂ ਵਾਲੇ ਨਿਸਚੈ ਦੀ ਲੋੜ ਹੈ। ਐਸੀ ਤੜਫ ਜਗਾਈ ਜਾਵੇ ਜਿਹੜੀ ਜਿੱਤ-ਮੰਚ ‘ਤੇ ਚੜ੍ਹੇ ਬਿਨਾ ਚੈਨ ਨਾ ਲੈਣ ਦੇਵੇ

Continue Reading
Advertisement
Click to comment

Leave a Reply

Your email address will not be published.

ਪੰਜਾਬ6 hours ago

ਪਿਆਰ ‘ਚ ਧੋਖਾ…ਪੰਜਾਬੀ ਔਰਤ ਨੇ ਵਿਦੇਸ਼ ਬੁਲਾਉਣ ਬਹਾਨੇ ਪਤੀ ਤੋਂ ਠੱਗੇ 45 ਲੱਖ, ਨਿਊਜ਼ੀਲੈਂਡ ਪਹੁੰਚ ਕੇ ਕੀਤਾ ਪ੍ਰੇਮੀ ਨਾਲ ਵਿਆਹ

ਪੰਜਾਬ6 hours ago

ਭੁੱਲਰ ਦੀ ਰਿਹਾਈ ਲਈ ਅਕਾਲੀ ਦਲ ਨੇ ਰਾਸ਼ਟਰਪਤੀ ਦਾ ਦਖ਼ਲ ਮੰਗਿਆ

ਮਨੋਰੰਜਨ7 hours ago

ਫਿਲਮ ਇੰਸਟੀਚਿਊਟ ਆਫ ਇੰਡੀਆ ਨੇ ਤਾਪਸੀ ਪੰਨੂ ਨੂੰ ਸਾਲ 2021 ਦੀ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਕੀਤਾ ਸ਼ਾਮਲ

ਭਾਰਤ7 hours ago

ਮੁਕੇਸ਼ ਅੰਬਾਨੀ ਨੇ 10 ਅਰਬ ਦਾ ਖਰੀਦਿਆ ਸੋਡੀਅਮ, ਦੁਨੀਆ ਵੀ ਹੋਈ ਹੈਰਾਨ

ਭਾਰਤ7 hours ago

8 ਸਹਿਕਾਰੀ ਬੈਂਕਾਂ ਬਣੀਆਂ RBI ਦੀਆਂ ਸ਼ਿਕਾਰ, ਠੋਕਿਆ ਲੱਖਾਂ ਰੁਪਏ ਦਾ ਜ਼ੁਰਮਾਨਾ

ਪੰਜਾਬ7 hours ago

ਬਿਕਰਮ ਮਜੀਠੀਆ ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਦੁਨੀਆ7 hours ago

ਬਾਇਡਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਯੂਕਰੇਨ ‘ਤੇ ਕੀਤੀ ਚਰਚਾ

ਕੈਨੇਡਾ7 hours ago

ਕੈਨੇਡੀਅਨ ਸੰਸਦ ਬਰੈਡ ਵਿਸ ਨੇ ਕੀਤੀ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ

ਮਨੋਰੰਜਨ7 hours ago

ਸਿੰਗਰ ਆਦਿਤਿਆ ਦੇ ਘਰ ਜਲਦ ਹੀ ਗੂੰਜਣ ਜਾ ਰਹੀ ਹੈ ਕਿਲਕਾਰੀ

ਸਿਹਤ7 hours ago

ਖ਼ਤਮ ਹੋਣ ਵੱਲ ਵਧ ਰਹੀ ਹੈ ਕੋਰੋਨਾ ਮਹਾਮਾਰੀ!

ਆਟੋ7 hours ago

ਟੁੱਟਾ ਵਿਸ਼ਵ ਰਿਕਾਰਡ : ਰੋਲਸ-ਰੋਇਸ ਨੇ ਪੇਸ਼ ਕੀਤਾ ਆਲ ਇਲੈਕਟ੍ਰਿਕ ਏਅਰਕ੍ਰਾਫਟ, 1 ਘੰਟੇ ’ਚ ਭਰੇਗਾ 623 ਕਿਮੀ. ਦੀ ਉਡਾਣ

ਸਿਹਤ7 hours ago

ਹੁਣ ਕੰਨ ‘ਤੇ ਅਟੈਕ ਕਰ ਰਿਹੈ ਓਮੀਕ੍ਰੋਨ,  ਹੋ ਜਾਓ ਸਾਵਧਾਨ

ਮਨੋਰੰਜਨ2 days ago

ਅਦਾਕਾਰਾ ਮਲਾਇਕਾ ਅਰੋੜਾ ਨੇ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਮਨੋਰੰਜਨ2 days ago

ਲੇਖਿਕਾ ਤਸਲੀਮਾ ਨਸਰੀਨ ਨੇ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਸਰੋਗੇਸੀ ਰਾਹੀਂ ਮਾਂ ਬਣਨ ‘ਤੇ ਚੁੱਕੇ ਸਵਾਲ

ਮਨੋਰੰਜਨ2 days ago

ਵਿਆਹ ਦੀ ਵਰ੍ਹੇਗੰਢ ਮੌਕੇ ਨੀਤੂ ਕਪੂਰ ਨੇ ਪਤੀ ਰਿਸ਼ੀ ਕਪੂਰ ਨਾਲ ਬਿਤਾਏ ਪਲ਼ਾਂ ਨੂੰ ਕੀਤਾ ਯਾਦ

ਦੁਨੀਆ2 days ago

ਉਡਾਣਾਂ ਰੱਦ ਹੋਣ ‘ਤੇ ਚੀਨ ਤੇ ਅਮਰੀਕਾ ਆਹਮੋ-ਸਾਹਮਣੇ

ਭਾਰਤ2 days ago

ਭਗੌੜੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 4 ਦੋਸ਼ੀ ਉੱਤਰਾਖੰਡ ਤੋਂ ਗ੍ਰਿਫਤਾਰ

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ10 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ2 days ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ7 days ago

ਨਵੇਂ ਪੰਜਾਬੀ ਗੀਤ 2022 | ਕਰੀਬ (ਆਫੀਸ਼ੀਅਲ ਵੀਡੀਓ) ਸ਼ਿਵਜੋਤ ਫੀਟ ਸੁਦੇਸ਼ ਕੁਮਾਰੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ1 week ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ2 weeks ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ2 weeks ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ2 weeks ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ2 weeks ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ3 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ3 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ3 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ3 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ4 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ4 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ4 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ4 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ4 weeks ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

Recent Posts

Trending