ਟੈਕਸਾਸ ‘ਚ ਹਥਿਆਰਬੰਦ ਨੇ ਪ੍ਰਾਰਥਨਾ ਕਰ ਰਹੇ ਲੋਕਾਂ ਨੂੰ 10 ਘੰਟੇ ਬੰਧਕ ਬਣਾ ਕੇ ਰੱਖਿਆ

Home » Blog » ਟੈਕਸਾਸ ‘ਚ ਹਥਿਆਰਬੰਦ ਨੇ ਪ੍ਰਾਰਥਨਾ ਕਰ ਰਹੇ ਲੋਕਾਂ ਨੂੰ 10 ਘੰਟੇ ਬੰਧਕ ਬਣਾ ਕੇ ਰੱਖਿਆ
ਟੈਕਸਾਸ ‘ਚ ਹਥਿਆਰਬੰਦ ਨੇ ਪ੍ਰਾਰਥਨਾ ਕਰ  ਰਹੇ ਲੋਕਾਂ ਨੂੰ 10 ਘੰਟੇ ਬੰਧਕ ਬਣਾ ਕੇ ਰੱਖਿਆ

• ਪੁਲਿਸ ਕਾਰਵਾਈ ਦੌਰਾਨ ਹਥਿਆਰਬੰਦ ਵਿਅਕਤੀ ਦੀਮੌਤ • ਪਾਕਿ ਅੱਤਵਾਦੀ ਦੀ ਰਿਹਾਈ ਦੀ ਕਰ ਰਿਹਾ ਸੀ ਮੰਗ ਸਿਆਟਲ /ਅੱਜ ਅਮਰੀਕਾ ਦੇ ਟੈਕਸਾਸ ਸੂਬੇ ‘ਚ ਕੋਲੀਵਿਲੇ ਸ਼ਹਿਰ ਦੀ ਇਕ ਚਰਚ ਵਿਚ ਹਥਿਆਰਬੰਦ ਵਿਅਕਤੀ ਨੇ ਲੋਕਾਂ ਨੂੰ ਚਰਚ ਦੇ ਅੰਦਰ ਬੰਧਕ ਬਣਾ ਲਿਆ ।


ਇਸ ਵਿਅਕਤੀ ਨੇ ਪਾਕਿਸਤਾਨੀ ਅੱਤਵਾਦੀ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਰੱਖੀ ਸੀ । ਇਸ ਵਿਅਕਤੀ ਨੇ 10 ਘੰਟੇ ਤੱਕ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਪੁਲਿਸ ਦੇ ਕਮਾਂਡੋ ਆਪ੍ਰੇਸ਼ਨ ਤੋਂ ਬਾਅਦ ਸਾਰੇ ਬੰਧਕਾਂ ਨੂੰ ਰਿਹਾਅ ਕਰਵਾ ਲਿਆ ਅਤੇ ਬੰਧਕ ਬਣਾਉਣ ਵਾਲੇ ਅੱਤਵਾਦੀ ਨੂੰ ਮਾਰ ਮੁਕਾਇਆ । ਸੂਬੇ ਦੇ ਗਵਰਨਰ ਗ੍ਰੇਗ ਐਬੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਘਟਨਾ ਸਥਾਨ ‘ਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਹਨ ਪਰ ਅਜਿਹਾ ਨਹੀਂ ਸੀ । ਉਨ੍ਹਾਂ ਕਿਹਾ ਕਿ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਹਥਿਆਰਬੰਦ ਵਿਅਕਤੀ ਨੂੰ ਮਾਰ ਮੁਕਾਇਆ ਅਤੇ ਸਾਰੇ ਬੰਧਕਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਰਿਹਾਅ ਕਰਵਾਇਆ । ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ । ਕੋਲੀਵਿਲੇ ਦੇ ਪੁਲਿਸ ਮੁਖੀ ਮਾਈਕਲ ਮਿਲਰ ਨੇ ਮੀਡੀਏ ਨੂੰ ਦੱਸਿਆ ਕਿ ਦੋਸ਼ੀ ਦੀ ਮੌਤ ਹੋ ਚੁੱਕੀ ਹੈ ਅਤੇ ਸਾਰੇ ਬੰਧਕ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ । ਬੰਧਕਾਂ ਦੀ ਗਿਣਤੀ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ । ਅੱਜ ਦੀ ਇਸ ਕਾਰਵਾਈ ਨਾਲ ਅਮਰੀਕਾ ਦੇ ਯਹੂਦੀ ਸੰਗਠਨਾਂ ਨੂੰ ਅਤੇ ਇਜਰਾਈਲੀ ਸਰਕਾਰ ਨੂੰ ਵੀ ਚਿੰਤਾ ਪਾ ਦਿੱਤਾ ਹੈ । ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਪਤਾ ਲੱਗਾ ਕਿ ਉਹ ਵਿਅਕਤੀ ਆਫੀਆ ਸਿਦੀਕੀ ਦੀ ਰਿਹਾਈ ਦੀ ਮੰਗ ਕਰ ਰਿਹਾ ਸੀ ।

ਇਹ ਵਿਅਕਤੀ ਆਪਣੇ ਆਪ ਨੂੰ ਸਿਦੀਕੀਦਾ ਭਰਾ ਹੋਣ ਦਾ ਦਾਅਵਾ ਕਰ ਰਿਹਾ ਸੀ । ਪਰ ਆਫੀਆ ਸਿਦੀਕੀ ਦੇ ਵਕੀਲ ਨੇ ਕਿਹਾ ਕਿ ਸਿਦੀਕੀ ਦਾ ਭਰਾ ਹਿਊਸਟਨ ਵਿਚ ਰਹਿੰਦਾ ਹੈ, ਇਹ ਵਿਅਕਤੀ ਉਸ ਦਾ ਭਰਾ ਨਹੀਂ ਹੈ । ਯਾਦ ਰਹੇ ਪਾਕਿਸਤਾਨ ਦੇ ਸਾਬਕਾ ਵਿਿਗਆਨੀ ਸਿਦੀਕੀ ਨੂੰ 2010 ਵਿਚ ਨਿਊਯਾਰਕ ਦੀ ਇਕ ਅਦਾਲਤ ਨੇ ਅਫ਼ਗਾਨਿਸਤਾਨ ਵਿਚ ਅਮਰੀਕੀ ਅਧਿਕਾਰੀਆਂ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ 86 ਸਾਲ ਦੀ ਸਜ਼ਾ ਸੁਣਾਈ ਸੀ । ਇਸ ਹਾਈ ਪ੍ਰੋਫਾਈਲ ਮਾਮਲੇ ਨੇ ਪਾਕਿਸਤਾਨ ਵਿਚ ਹਲ-ਚਲ ਮਚਾ ਦਿੱਤੀ ਸੀ । ਸਿਦੀਕੀ ਨੂੰ ਫੋਰਟ ਵਰਥ ਟੈਕਸਾਸ ਵਿਚ ਫੈਡਰਲ ਮੈਡੀਕਲ ਸੈਂਟਰ (ਐਫ. ਐਮ. ਸੀ.) ਜੇਲ੍ਹ ਵਿਚ ਰੱਖਿਆ ਗਿਆ ਹੈ । ਇਸ ਘਟਨਾ ਦੀ ਸੂਚਨਾ ਮਿਲਦੇਹੀ ਐਫ. ਬੀ. ਆਈ. ਦੀ ਟੀਮ ਵੀ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਉਨ੍ਹਾਂ ਆਪਣੀ ਜਾਂਚ ਆਰੰਭ ਕਰ ਦਿੱਤੀ । ਇਹ ਚਰਚ ਯਹੂਦੀ ਚਰਚ ਹੈ, ਜਿਥੇ ਘਟਨਾ ਵਾਪਰੀ ।

Leave a Reply

Your email address will not be published.