Connect with us

ਟੈਕਨੋਲੋਜੀ

ਟੈਕਨੋਲੌਜੀ ਦਾ ਨਵਾਂ ਤੋਹਫ਼ਾ ਈ-ਸਕੂਟਰ

Published

on

ਹਰਜੀਤ ਅਟਵਾਲ, ਟੈਕਨੋਲੌਜੀ ਸਾਨੂੰ ਆਏ ਦਿਨ ਨਵੇਂ ਤੋਂ ਨਵੇਂ ਤੋਹਫ਼ੇ ਦੇ ਰਹੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਹੋਰ ਸੌਖੀ ਹੋ ਜਾਂਦੀ ਹੈ।

ਇਸੇ ਕੜੀ ਵਿਚ ਆਉਂਦਾ ਹੈ ਈ-ਸਕੂਟਰ। ਲੰਡਨ ਵਿਚ ਤੁਸੀਂ ਕਿਤੇ ਵੀ ਜਾ ਰਹੇ ਹੋਵੋ ਤਾਂ ਸ਼ੂੰਅ ਕਰਦਾ ਈ-ਸਕੂਟਰ ਤੁਹਾਡੇ ਕੋਲੋਂ ਲੰਘ ਜਾਂਦਾ ਹੈ। ਤੁਹਾਨੂੰ ਡਰਾ ਵੀ ਸਕਦਾ ਹੈ। ਈ-ਸਕੂਟਰ ਦੋ ਪਹੀਆਂ ਵਾਲਾ, ਖੜ੍ਹ ਕੇ ਭਜਾਉਣ ਵਾਲਾ ਛੋਟਾ ਜਿਹਾ ਵਾਹਨ ਹੈ। ਇਹ ਬਿਜਲਈ ਸ਼ਕਤੀ ਸਹਾਰੇ ਚੱਲਦਾ ਹੈ। ਪਿਛਲੇ ਦੋ-ਤਿੰਨ ਸਾਲ ਵਿਚ ਇਹ ਬਹੁਤ ਹੀ ਪ੍ਰਚੱਲਿਤ ਹੋ ਗਿਆ ਹੈ। ਦੋ ਪਹੀਆਂ ਵਿਚਕਾਰ ਇਸ ਦੀ ਬਾਡੀ ਹੈ ਜਿੱਥੇ ਇਸ ਦਾ ਚਾਲਕ ਖੜ੍ਹਦਾ ਹੈ। ਸਾਈਕਲ ਦੇ ਹੈਂਡਲ ਵਰਗਾ ਇਸ ਦਾ ਹੈਂਡਲ ਹੈ ਜਿਸ ਵਿਚ ਇਸ ਦਾ ਸਾਰਾ ਕੰਟਰੋਲ ਹੁੰਦਾ ਹੈ। ਇਹ ਛੋਟਾ ਜਿਹਾ ਯੰਤਰ ਬਹੁਤ ਤੇਜ਼ ਭੱਜਦਾ ਹੈ। ਸ਼ਕਤੀਸ਼ਾਲੀ ਈ-ਸਕੂਟਰ ਦੀ ਸਪੀਡ 110 ਕਿਲੋਮੀਟਰ ਵੀ ਹੋ ਸਕਦੀ ਹੈ, ਜਾਣੀ ਕਿ ਕਾਰ ਜਿੰਨੀ ਤੇਜ਼ ਚੱਲਣ ਦੀ ਸਮਰੱਥਾ ਰੱਖਦਾ ਹੈ। ਵਰਤੋਂ ਤੋਂ ਬਾਅਦ ਇਹ ਇਕੱਠਾ ਵੀ ਹੋ ਜਾਂਦਾ ਹੈ, ਤੁਸੀਂ ਇਸ ਨੂੰ ਚੁੱਕ ਕੇ ਕਿਸੇ ਖੂੰਜੇ ਰੱਖ ਸਕਦੇ ਹੋ। ਬਿਜਲੀ ਦੇ ਆਮ ਪਲੱਗ ਤੋਂ ਹੀ ਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਇਸ ਦਾ ਭਾਰ ਤੇਰਾਂ ਕਿਲੋ ਦੇ ਕਰੀਬ ਹੈ ਤੇ ਇਹ ਸੌ ਕਿਲੋ ਤੋਂ ਲੈ ਕੇ ਦੋ ਸੌ ਕਿਲੋ ਤਕ ਭਾਰ ਚੁੱਕ ਕੇ ਭੱਜ ਸਕਦਾ ਹੈ। ਇਸ ਦੇ ਛੇ-ਛੇ ਇੰਚ ਦੇ ਸਖ਼ਤ ਪਹੀਏ ਹੁੰਦੇ ਹਨ ਜਾਂ ਦਸ ਇੰਚ ਦੇ ਟਾਇਰਾਂ ਵਾਲੇ ਪਹੀਏ। ਇਸ ਦੀ ਬਿਜਲਈ ਮੋਟਰ ਦੀ ਸ਼ਕਤੀ 250 ਵਾਟ ਤੋਂ ਸ਼ੁਰੂ ਹੁੰਦੀ ਹੈ।

ਇਹ ਨਵੀਂ ਚੀਜ਼ ਹੈ ਇਸ ਕਰਕੇ ਇਸ ਨੇ ਹਾਲੇ ਬਹੁਤ ਸਾਰੀਆਂ ਸ਼ਕਲਾਂ ਤੇ ਕਿਸਮਾਂ ਅਪਣਾਉਣੀਆਂ ਹਨ। ਇਹ ਵਾਹਨ ਨੌਜਵਾਨਾਂ ਵਿਚ ਬਹੁਤਾ ਪ੍ਰਚੱਲਤ ਹੈ। ਉਂਜ, ਹੁਣ ਕਿਤੇ-ਕਿਤੇ ਅਧੇੜ ਉਮਰ ਦੇ ਲੋਕ ਵੀ ਇਸ ਦੀ ਵਰਤੋਂ ਕਰਦੇ ਦਿਸ ਜਾਂਦੇ ਹਨ। ਇਹ ਥੋੜ੍ਹੇ ਸਫ਼ਰ ਲਈ ਬਹੁਤ ਲਾਹੇਵੰਦ ਹੈ। ਚਾਰ-ਪੰਜ ਮੀਲ ਤਕ ਦੇ ਸਫ਼ਰ ਲਈ ਮਦਦਗਾਰ ਹੈ। ਇਹ ਸਾਈਕਲ ਤੇ ਤੁਰਨ ਦਾ ਵਧੀਆ ਬਦਲ ਹੈ। ਇਸ ਦੀ ਬੈਟਰੀ ਚਾਰ-ਪੰਜ ਘੰਟੇ ਵਿਚ ਚਾਰਜ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚਾਲੀ ਮੀਲ ਤਕ ਜਾ ਸਕਦੇ ਹੋ। ਕਿਉਂਕਿ ਇਹ ਵਾਹਨ ਹਾਲੇ ਉਨਤੀ ਦੀ ਰਾਹ ’ਤੇ ਹੈ, ਇਸ ਲਈ ਇਸ ਦੀ ਬਣਤਰ ਤੇ ਨਤੀਜਿਆਂ ਬਾਰੇ ਆਖਰੀ ਵਿਚਾਰ ਦੇਣੇ ਮੁਸ਼ਕਲ ਹਨ। ਸ਼ੁਰੂ ਵਿਚ ਤਾਂ ਇਹ ਈ-ਸਕੂਟਰ ਸਰਕਾਰ ਤੇ ਆਮ ਲੋਕਾਂ ਦੀ ਸਿਰਦਰਦੀ ਦਾ ਕਾਰਨ ਹੀ ਬਣੇ ਰਹੇ। ਮੁੰਡੇ-ਕੁੜੀਆਂ ਇਨ੍ਹਾਂ ਨੂੰ ਏਨੀ ਤੇਜ਼ ਭਜਾਉਂਦੇ ਹਨ ਕਿ ਰਹੇ ਰੱਬ ਦਾ ਨਾਂ, ਜਦੋਂਕਿ ਇਹ ਵਾਹਨ ਹਾਲੇ ਗ਼ੈਰਕਾਨੂੰਨੀ ਹੈ। ਤੁਸੀਂ ਆਪਣੇ ਨਿੱਜੀ ਈ-ਸਕੂਟਰਾਂ ਨੂੰ ਪ੍ਰਾਈਵੇਟ ਸੜਕਾਂ ਉੱਪਰ ਹੀ ਚਲਾ ਸਕਦੇ ਹੋ।

ਇਨ੍ਹਾਂ ਕਾਰਨ ਛੋਟੀਆਂ-ਵੱਡੀਆਂ ਏਨੀਆਂ ਦੁਰਘਟਨਾਵਾਂ ਹੋਈਆਂ ਹਨ ਕਿ ਸਰਕਾਰ ਨੇ ਇਕ ਵਾਰੀ ਤਾਂ ਇਨ੍ਹਾਂ ਉੱਪਰ ਬੈਨ ਲਾਉਣ ਬਾਰੇ ਸੋਚ ਲਿਆ ਸੀ। ਹਜ਼ਾਰਾਂ ਦੀ ਗਿਣਤੀ ਵਿਚ ਈ-ਸਕੂਟਰ ਸੜਕਾਂ ’ਤੇ ਦੌੜੇ ਫਿਰਦੇ ਹਨ, ਸਰਕਾਰ ਕਿਸ-ਕਿਸ ਨੂੰ ਰੋਕੇਗੀ। ਹੁਣ ਸਰਕਾਰ ਨੇ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨਨ ਕਰਨ ਦਾ ਫੈਸਲਾ ਕਰ ਲਿਆ ਹੈ। ਨਵੇਂ ਕਾਨੂੰਨ ਮੁਤਾਬਕ ਤੁਸੀਂ ਈ-ਸਕੂਟਰ ਕਿਰਾਏ ’ਤੇ ਲੈ ਕੇ ਚਲਾ ਸਕਦੇ ਹੋ। ਤੁਸੀਂ ਦੇਖਿਆ ਹੋਵੇਗਾ ਕਿ ਆਮ ਸ਼ਹਿਰਾਂ ਵਿਚ ਥਾਂ-ਥਾਂ ਸਾਈਕਲ-ਸਟੈਂਡ ਹਨ, ਜਿੱਥੋਂ ਤੁਸੀਂ ਆਪਣੇ ਕਰੈਡਿਟ ਕਾਰਡ ਨਾਲ ਸਾਈਕਲ ਕਿਰਾਏ ’ਤੇ ਲੈ ਸਕਦੇ ਹੋ ਤੇ ਇਸ ਨੂੰ ਵਰਤ ਕੇ ਕਿਸੇ ਵੀ ਸਟੈਂਡ ’ਤੇ ਖੜ੍ਹਾ ਕਰ ਸਕਦੇ ਹੋ। ਇਵੇਂ ਹੀ ਹੁਣ ਈ-ਸਕੂਟਰ ਹੋਣਗੇ। ਥਾਂ-ਥਾਂ ਈ-ਸਕੂਟਰ ਸਟੈਂਡ ਹੋਣਗੇ, ਤੁਸੀਂ ਇਸ ਨੂੰ ਕਿਰਾਏ ’ਤੇ ਲੈ ਕੇ, ਇਸ ਦੀ ਵਰਤੋਂ ਕਰਕੇ ਇਸ ਨੂੰ ਕਿਸੇ ਵੀ ਸਟੈਂਡ ’ਤੇ ਛੱਡ ਸਕਦੇ ਹੋ। ਹਾਂ, ਇਸ ਨੂੰ ਪਹਿਲਾਂ ਔਨਲਾਈਨ ਬੁੱਕ ਕਰਾਉਣਾ ਪਵੇਗਾ, ਸਾਈਕਲ ਵਾਂਗ ਨਹੀਂ ਕਿ ਕਾਰਡ ਪਾE ਤੇ ਸਾਈਕਲ ਚੁੱਕ ਲE। ਇੰਜ ਈ-ਸਕੂਟਰਾਂ ਨੂੰ ਕਿਰਾਏ ’ਤੇ ਦੇਣ ਦੀ ਸੇਵਾ ਲਾਸ-ਏਂਜਲਜ਼ ਤੇ ਪੈਰਿਸ ਵਰਗੇ ਮਹਾਨਗਰਾਂ ਵਿਚ ਬਹੁਤ ਕਾਮਯਾਬੀ ਨਾਲ ਚੱਲ ਰਹੀ ਹੈ।

ਯੂਕੇ ਦੇ ਹੋਰ ਸ਼ਹਿਰ ਜਿਵੇਂ ਕਿ ਨਿਊਕੈਸਲ, ਬ੍ਰਿਸਟਲ, ਬੌਰਨਮਾਊਥ ਵਿਚ ਇਹ ਸੇਵਾ ਵੀ ਸ਼ੁਰੂ ਹੋਈ ਹੈ। ਲੰਡਨ ਦੀਆਂ ਕੁਝ ਬੌਰੋਜ਼ ਇਸ ਨੂੰ ਤਜਰਬੇ ਦੇ ਤੌਰ ’ਤੇ ਸ਼ੁਰੂ ਕਰ ਰਹੀਆਂ ਹਨ। ਜੇ ਤਜਰਬਾ ਕਾਮਯਾਬ ਰਿਹਾ ਤਾਂ ਇਸ ਸੇਵਾ ਨੂੰ ਪੂਰੇ ਲੰਡਨ ਵਿਚ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਈ-ਸਕੂਟਰਾਂ ਨੂੰ ਗ਼ੈਰਕਾਨੂੰਨੀ ਕਹਿਣ ਦੀ ਸਰਕਾਰੀ ਦਲੀਲ ਇਹ ਹੈ ਕਿ ਇਹ ਵਾਹਨ ਭਾਵੇਂ ਬਹੁਤ ਛੋਟਾ ਹੈ, ਪਰ ਸ਼ਕਤੀ ਨਾਲ ਚੱਲਦਾ ਭਾਵ ਪਾਵਰਡ-ਵਹੀਕਲ ਹੈ, ਸਾਈਕਲ ਵਾਂਗ ਮਨੁੱਖ ਨਹੀਂ ਚਲਾਉਂਦਾ, ਇਸ ਲਈ ਇਸ ਉੱਪਰ ਕਾਰਾਂ ਵਾਲੇ ਸਾਰੇ ਕਾਨੂੰਨ ਲਾਗੂ ਹੁੰਦੇ ਹਨ। ਇਸ ਦਾ ਸਾਲਾਨਾ ਰੋਡ ਟੈਕਸ ਵੀ ਹੋਣਾ ਚਾਹੀਦਾ ਹੈ, ਇਸ ਦੀ ਸਾਲਾਨਾ ਐੱਮ. ਉ. ਟੀ., ਭਾਵ ਇਸ ਦੀ ਚੱਲਣ-ਯੋਗਤਾ ਦੀ ਪਰਖ ਹੋਣੀ ਚਾਹੀਦੀ ਹੈ, ਇਸ ਦੇ ਪਿੱਛੇ ਰੈਡ-ਲਾਈਟ ਲੱਗੀ ਹੋਣੀ ਚਾਹੀਦੀ ਹੈ ਤੇ ਮੋੜ ਕੱਟਣ ਵਾਲੇ ਇਸ਼ਾਰੇ ਵੀ। ਇਸ ਦੀ ਇੰਸ਼ੋਰੈਂਸ ਵੀ ਹੋਣੀ ਚਾਹੀਦੀ ਹੈ, ਪਰ ਹਾਲ ਦੀ ਘੜੀ ਪ੍ਰਾਈਵੇਟ ਈ-ਸਕੂਟਰ ਇਨ੍ਹਾਂ ਵਿਚੋਂ ਕਿਸੇ ਵੀ ਸ਼ਰਤ ’ਤੇ ਖਰੇ ਨਹੀਂ ਉਤਰਦੇ।

ਜੋ ਸਰਕਾਰ ਈ-ਸਕੂਟਰ ਸ਼ੁਰੂ ਕਰ ਰਹੀ ਹੈ, ਉਸ ਦੇ ਅੱਗੇ ਪਿੱਛੇ ਲਾਈਟਾਂ ਹੋਣਗੀਆਂ, ਇਸ਼ਾਰੇ ਵੀ ਹੋਣਗੇ, ਬਾਕੀ ਸ਼ਰਤਾਂ ਵੀ ਪੂਰੀਆਂ ਹੁੰਦੀਆਂ ਹੋਣਗੀਆਂ, ਇਸ ਲਈ ਇਹ ਸਰਕਾਰੀ ਸੜਕਾਂ ਵਰਤ ਸਕਦੇ ਹਨ। ਉਮੀਦ ਹੈ ਵਕਤ ਨਾਲ ਕਾਨੂੰਨ ਵਿਚ ਸੋਧ ਹੋਵੇਗੀ ਤੇ ਕਿਸੇ ਨਾ ਕਿਸੇ ਤਰ੍ਹਾਂ ਨਿੱਜੀ ਈ-ਸਕੂਟਰ ਆਮ ਸੜਕਾਂ ’ਤੇ ਦੌੜਨ ਲੱਗਣਗੇ ਬਲਕਿ ਜਦੋਂ ਦੀ ਸਰਕਾਰ ਇਸ ਬਾਰੇ ਢਿੱਲ ਦੇਣ ਬਾਰੇ ਸੋਚਣ ਲੱਗੀ ਹੈ, ਅਨੇਕਾਂ ਈ-ਸਕੂਟਰ ਸੜਕਾਂ ’ਤੇ ਦੌੜਦੇ ਦਿਸਣ ਲੱਗੇ ਹਨ। ਇਸ ਨੂੰ ਚਲਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ ਚਾਹੀਦਾ ਹੈ। ਤੁਹਾਡੇ ਲਾਇਸੈਂਸ ਵਿਚ ‘ਕਿਊ-ਕੈਟੇਗਰੀ’ ਦਾ ਵਹੀਕਲ ਚਲਾਉਣ ਦੀ ਆਗਿਆ ਹੋਣੀ ਚਾਹੀਦੀ ਹੈ, ਇਹ ਤਕਰੀਬਨ ਯੂਕੇ ਦੇ ਹਰ ਲਾਇਸੈਂਸ ਵਿਚ ਹੈ। ਇੰਟਰਨੈਸ਼ਨਲ ਲਾਇਸੈਂਸ ਨਾਲ ਤੁਸੀਂ ਇਸ ਨੂੰ ਨਹੀਂ ਚਲਾ ਸਕਦੇ। ਯੂਕੇ ਵਿਚ ਇਸ ਨੂੰ ਚਲਾਉਣ ਦੀ ਘੱਟੋ-ਘੱਟ ਉਮਰ ਸੋਲਾਂ ਸਾਲ ਹੈ। ਜਰਮਨੀ ਵਿਚ ਇਹੋ ਉਮਰ ਚੌਦਾਂ ਸਾਲ ਤੇ ਬੈਲਜੀਅਮ ਵਿਚ ਪੰਦਰਾਂ ਸਾਲ ਹੈ। ਯੂਕੇ ਸਮੇਤ ਬਹੁਤੇ ਮੁਲਕਾਂ ਵਿਚ ਇਸ ਦੀ ਵੱਧ ਤੋਂ ਵੱਧ ਸਪੀਡ ਪੱਚੀ ਕਿਲੋਮੀਟਰ ਫੀ ਘੰਟਾ ਮਿਥੀ ਗਈ ਹੈ।

ਕਈ ਅਜਿਹੇ ਇਲਾਕੇ ਜਿਨ੍ਹਾਂ ਨੂੰ ‘ਗੋ ਸਲੋਅ ਏਰੀਆ’ ਕਿਹਾ ਜਾਂਦਾ ਹੈ, ਜਿੱਥੇ ਹੁਣ ਕਾਰਾਂ ਦੀ ਵੀਹ ਮੀਲ ਦੀ ਸਪੀਡ ਹੈ, ਇਨ੍ਹਾਂ ਇਲਾਕਿਆਂ ਵਿਚ ਈ-ਸਕੂਟਰ ਦੀ ਸਪੀਡ ਤੇਰਾਂ ਕਿਲੋਮੀਟਰ ਜਾਂ ਅੱਠ ਮੀਲ ਹੋਵੇਗੀ। ਸਿਰ ਉੱਪਰ ਸਾਈਕਲ ਚਲਾਉਣ ਵੇਲੇ ਲਈ ਜਾਣ ਵਾਲੀ ਹੈਲਮਿਟ ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ ਹੈ, ਪਰ ਵਰਤੋ ਜਾਂ ਨਾ ਇਹ ਤੁਹਾਡੀ ਮਰਜ਼ੀ ਹੈ। ਈ-ਸਕੂਟਰ ਨੂੰ ਚਲਾਉਣਾ ਜੁਰਮਾਨਿਆਂ ਦੀ ਜ਼ੱਦ ਵਿਚ ਵੀ ਆਉਂਦਾ ਹੈ। ਫੁੱਟਪਾਥ ’ਤੇ ਚਲਾਉਂਦੇ ਫੜੇ ਜਾਵੋਂ ਤਾਂ ਪੰਜਾਹ ਪੌਂਡ ਜੁਰਮਾਨਾ। ਇਸ ਨੂੰ ਚਲਾਉਂਦਿਆਂ ਫੋਨ ਦੀ ਵਰਤੋਂ ਕਰੋ ਤਾਂ ਸੌ ਪੌਂਡ ਜੁਰਮਾਨਾ ਤੇ ਛੇ ਨੰਬਰ ਤੁਹਾਡੇ ਲਾਇਸੈਂਸ ’ਤੇ ਵੀ। ਰੈੱਡ-ਲਾਈਟ ਟੱਪਣ ਦਾ ਵੀ ਇਹੋ ਜੁਰਮਾਨਾ। ਸ਼ਰਾਬ ਪੀਕੇ ਚਲਾਉਂਦੇ ਫੜੇ ਗਏ ਤਾਂ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਵੇਗਾ। ਇਸ ਮਾਮਲੇ ਵਿਚ ਕਿਆਹ ਜੌਰਡਨ ਨਾਂ ਦੀ ਇਕ ਵਿਦਿਆਰਥਣ ਸਭ ਤੋਂ ਅੱਵਲ ਰਹੀ। ਪਿੱਛੇ ਜਿਹੇ ਉਹ ਸ਼ਰਾਬ ਨਾਲ ਰੱਜੀ ਈ-ਸਕੂਟਰ ਭਜਾਈ ਜਾ ਰਹੀ ਸੀ ਤਾਂ ਪੁਲੀਸ ਨੇ ਫੜ ਲਿਆ।

ਦੋ ਸਾਲ ਲਈ ਉਸ ਦਾ ਲਾਇਸੈਂਸ ਗੁੱਲ। ਲੰਡਨ ਵਿਚ ਜਦੋਂ ਖਰੂਦੀ ਨੌਜਵਾਨ ਇਨ੍ਹਾਂ ਦੀ ਗ਼ਲਤ ਵਰਤੋਂ ਕਰਨ ਲੱਗੇ ਸਨ ਤਾਂ ਲੋਕ ਇਨ੍ਹਾਂ ਦੇ ਖਿਲਾਫ਼ ਹੋ ਗਏ ਸਨ। ਫੁੱਟਪਾਥ ਜੋ ਲੋਕਾਂ ਦੇ ਤੁਰਨ ਲਈ ਹੁੰਦੇ ਹਨ, ਜਾਂ ਅਪਾਹਜਾਂ ਜਾਂ ਸਪੈਸ਼ਲ ਲੋੜਾਂ ਵਾਲੇ ਲੋਕਾਂ ਦੀਆਂ ਵ੍ਹੀਲ-ਚੇਅਰਾਂ ਆਦਿ ਲਈ ਹੁੰਦੇ ਹਨ, ਉੱਥੇ ਇਹ ਈ-ਸਕੂਟਰ ਸਭ ਗੜਬੜ ਕਰ ਦਿੰਦੇ ਹਨ। ਇਨ੍ਹਾਂ ਦੇ ਐਕਸੀਡੈਂਟ ਵੀ ਬਹੁਤ ਹੁੰਦੇ ਹਨ। ਜੁਲਾਈ 2019 ਵਿਚ ਲੰਡਨ ਦੀ ਇਕ ਪੈਂਤੀ-ਸਾਲਾ ਯੂ-ਟਿਊਬਰ ਐਮਲੀ ਹਾਰਟਰਿੱਜ ਈ-ਸਕੂਟਰ ਦੇ ਐਕਸੀਡੈਂਟ ਵਿਚ ਮਰਨ ਵਾਲੀ ਪਹਿਲੀ ਔਰਤ ਸੀ। ਉਸੇ ਸਾਲ ਪੰਜਾਹ-ਸਾਲਾ ਜੂਲੀਅਨ ਥੋਮ ਨਾਮੀ ਬੰਦੇ ਦਾ ਈ-ਸਕੂਟਰ ਕਾਰ ਵਿਚ ਜਾ ਵੱਜਾ ਤੇ ਉਸ ਦੀ ਥਾਵੇਂ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹੋਰ ਵੀ ਕਈ ਮੌਤਾਂ ਹੋਈਆਂ ਹਨ। ਪੁਲੀਸ ਮੁਤਾਬਕ ਪਹਿਲੀ ਜੁਲਾਈ 2020 ਤੋਂ ਲੈ ਕੇ ਤੀਹ ਅਪਰੈਲ 2021 ਤਕ ਲੰਡਨ ਵਿਚ 574 ਜੁਰਮ ਰਿਪੋਰਟ ਕੀਤੇ ਗਏ ਇਨ੍ਹਾਂ ਵਿਚ ਲੁੱਟਖੋਹ ਤੇ ਕੁੱਟਮਾਰ ਸ਼ਾਮਲ ਸਨ। ਲੰਡਨ ਦੇ ਮੇਅਰ ਸਦੀਕ ਖਾਨ ਦਾ ਕਹਿਣਾ ਹੈ ਕਿ ਈ-ਸਕੂਟਰ ਸਹਾਰੇ ਹੁੰਦੇ ਬਹੁਤ ਸਾਰੇ ਜੁਰਮਾਂ ਦੀ ਰਿਪੋਰਟ ਨਹੀਂ ਹੁੰਦੀ, ਪਰ ਪੁਲੀਸ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਸੁਚੇਤ ਹੈ।

ਇਨ੍ਹਾਂ ਗੱਲਾਂ ਨੂੰ ਇਕ ਪਾਸੇ ਰੱਖਦਿਆਂ ਇਕ ਵੱਡੀ ਮੁਹਿੰਮ ਈ-ਸਕੂਟਰਾਂ ਦੇ ਹੱਕ ਵਿਚ ਖੜ੍ਹੀ ਹੋ ਗਈ ਹੈ। ਸਭ ਤੋਂ ਪਹਿਲਾਂ ਤਾਂ ਪਾਰਲੀਮੈਂਟ ਦੇ ਮੈਂਬਰਾਂ ਦੇ ਇਕ ਖਾਸ ਗਰੁੱਪ ਨੇ ਜ਼ੋਰ ਪਾਇਆ ਕਿ ਈ-ਸਕੂਟਰਾਂ ਨੂੰ ਕਾਨੂੰਨਨ ਕਰੋ। ‘ਦਿ ਲੰਡਨ ਸਾਈਕਲ ਕੰਪੇਨ’ ਜੋ ਸਾਈਕਲ ਚਲਾਉਣ ਨੂੰ ਉਤਸ਼ਾਹ ਦਿੰਦੀ ਹੈ, ਨੇ ਵੀ ਈ-ਸਕੂਟਰਾਂ ਦੇ ਹੱਕ ਵਿਚ ਬਿਆਨ ਦਿੱਤੇ ਹਨ ਕਿ ਜਿਹੜੇ ਲੋਕ ਸਾਈਕਲ ਨਹੀਂ ਵਰਤਣਾ ਚਾਹੁੰਦੇ ਉਨ੍ਹਾਂ ਲਈ ਇਹ ਵਧੀਆ ਬਦਲ ਹੈ। ਆਵਾਜਾਈ ਮੰਤਰੀ ਰੇਚਲ ਮੈਕਲੇਨ ਨੇ ਈ-ਸਕੂਟਰਾਂ ਵਿਚ ਖਾਸ ਦਿਲਚਸਪੀ ਦਿਖਾਈ ਸੀ। ਟਰਾਂਸਪੋਰਟ ਸੈਕਟਰੀ ਵੱਲੋਂ ਲੰਡਨ ਦੀ ਆਵਾਜਾਈ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਛੱਬੀ ਮਿਲੀਅਨ ਪੌਂਡ ਰੱਖੇ ਗਏ ਹਨ, ਉਹਦੇ ਵਿਚ ਈ-ਸਕੂਟਰ ਵੀ ਆਉਂਦੇ ਹਨ। ਇਹ ਬਹੁਤ ਸਸਤਾ ਪੈਂਦਾ ਹੈ, ਇਸ ਨੂੰ ਪਾਰਕ ਕਰਨ ਲਈ ਜਗ੍ਹਾ ਵੀ ਨਹੀਂ ਚਾਹੀਦੀ। ਇਹ ਧੂੰਆਂ ਆਦਿ ਨਹੀਂ ਛੱਡਦਾ, ਵਾਤਾਵਰਣ ਸਾਫ਼ ਰਹਿੰਦਾ ਹੈ। ਛੋਟੇ ਮੋਟਰ-ਸਾਈਕਲਾਂ ਜਾਂ ਮੌਪਿਡਾਂ ਦੀ ਥਾਂਵੇਂ ਇਹ ਸਸਤਾ ਤੇ ਆਸਾਨ ਰਹੇਗਾ। ਇਨ੍ਹਾਂ ਨੂੰ ਬਣਾਉਣ ਵਾਲੀਆਂ ਫਰਮਾਂ ਵੀ ਇਨ੍ਹਾਂ ਦੇ ਹੱਕ ਵਿਚ ਬਹੁਤ ਕੁਝ ਕਹਿ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਈ-ਸਕੂਟਰ ਮਾਨਸਿਕ ਸੰਤੁਲਨ ਨੂੰ ਕਾਇਮ ਰੱਖਣ ਵਿਚ ਬਹੁਤ ਸਹਾਈ ਹੋਣਗੇ।

ਪਰ ਕਈ ਸਿਆਣੇ ਇਹ ਵੀ ਕਹਿ ਰਹੇ ਹਨ ਕਿ ਸਾਈਕਲ ਚਲਾਉਣ ਜਾਂ ਤੁਰਨ ਨਾਲ ਮਨੁੱਖ ਦੀ ਸਿਹਤ ਸਹੀ ਰਹਿੰਦੀ ਹੈ, ਪਰ ਈ-ਸਕੂਟਰ ਮਨਫੀ ਅਸਰ ਕਰਨਗੇ। ਇਹ ਸਕੂਟਰ 1985 ਵਿਚ ਪਹਿਲਾਂ ਦੇਖਣ ਵਿਚ ਆਏ। ਉਂਜ ਤਾਂ ਪੁਰਾਣੇ ਜ਼ਮਾਨੇ ਵਿਚ ਜਾਈਏ ਤਾਂ ਇਸੇ ਤਰ੍ਹਾਂ ਦੇ ਸਕੂਟਰਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਜਾਂਦੀਆਂ ਹਨ। 2000 ਵਿਚ ਇਨ੍ਹਾਂ ਨੂੰ ਡੀਜ਼ਲ-ਇੰਜਣਾਂ ਨਾਲ ਚਲਾਇਆ ਗਿਆ ਜੋ ਕਿ ਬਹੁਤ ਧੂੰਆਂ ਦਿੰਦੇ ਸਨ। ਡੀਜ਼ਲ ਵਾਲੇ ਸਕੂਟਰ ਬਹੁਤ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਈ-ਸਕੂਟਰਾਂ ਵਿਚ ਕਈ ਤਿੰਨ ਜਾਂ ਚਾਰ ਪਹੀਆਂ ਵਾਲੇ ਵੀ ਹਨ। ਇਸ ਵੇਲੇ ਟਾਇਰਾਂ ਵਾਲੇ ਦਸ ਇੰਚੀ ਪਹੀਆਂ ਵਾਲੇ ਈ-ਸਕੂਟਰ ਸਭ ਤੋਂ ਵੱਧ ਪ੍ਰਚੱਲਿਤ ਹਨ। ਇਨ੍ਹਾਂ ਦੀਆਂ ਬਹੁਤ ਕਿਸਮਾਂ ਹਨ। ਜਿਵੇਂ ਮੈਂ ਪਹਿਲਾਂ ਕਿਹਾ ਕਿ ਹਾਲੇ ਇਨ੍ਹਾਂ ਦਾ ਚਿਹਰਾ-ਮੁਹਰਾ ਬਦਲਣਾ ਹੈ। ਹੌਲੀ-ਹੌਲੀ ਇਹ ਵਧੇਰੇ ਪਾਏਦਾਰ ਵੀ ਬਣਨ ਲੱਗਣਗੇ। ਹਾਲੇ ਈ-ਸਕੂਟਰ ਬਹੁਤੀ ਦੇਰ ਨਹੀਂ ਚੱਲਦੇ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਈ-ਸਕੂਟਰ ਆਵਾਜਾਈ ਦੇ ਸਾਧਨਾਂ ਵਿਚ ਇਕ ਵੱਡੀ ਤਬਦੀਲੀ ਹੈ। ਇਨ੍ਹਾਂ ਦੀ ਹਰਮਨ ਪਿਆਰਤਾ ਵਧਦੀ ਦੇਖ ਕੇ ਜਾਪਦਾ ਹੈ ਕਿ ਜਲਦੀ ਹੀ ਲੰਡਨ ਵਿਚ ਇਨ੍ਹਾਂ ਦੀ ਭਰਮਾਰ ਹੋ ਜਾਵੇਗੀ। ਸਰਕਾਰ ਇਸ ਨਾਲ ਕਿਵੇਂ ਨਜਿੱਠਦੀ ਹੈ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ

ਟੈਕਨੋਲੋਜੀ7 hours ago

ਵਟਸਐਪ ਨੇ ਲਾਂਚ ਕੀਤਾ ਨਵਾਂ ਫ਼ੀਚਰ

ਪੰਜਾਬ7 hours ago

ਮਜੀਠੀਆ ਨ, ਸਾਬਕਾ DGP ‘ਤੇ ਲਾਏ ਵੱਡੇ ਇਲਜ਼ਾਮ

ਟੈਕਨੋਲੋਜੀ7 hours ago

ਗੋ ਏਅਰ ਲਾਇਨ ਦਾ ਟਵਿੱਟਰ ਹੈਂਡਲ ਹੈਕ

ਭਾਰਤ7 hours ago

ਗਯਾ ‘ਚ ਟਰੇਨ ਦੀਆਂ ਤਿੰਨ ਬੋਗੀਆਂ ਨੂੰ ਲਗਾਈ ਅੱਗ, ਕੰਮਕਾਜ ਪ੍ਰਭਾਵਿਤ

ਦੁਨੀਆ8 hours ago

ਬਰਫ਼ਬਾਰੀ ਦਾ ਕਹਿਰ, ਇਸਤਾਂਬੁਲ ਹਵਾਈ ਅੱਡਾ ਬੰਦ, ਸ਼ਾਪਿੰਗ ਮਾਲ ਤੇ ਫੂਡ ਡਲਿਵਰੀ ਸਮੇਤ ਹੋਰ ਸੇਵਾਵਾਂ ਵੀ ਪ੍ਰਭਾਵਿਤ

ਸਿਹਤ8 hours ago

ਚਿਤਾਵਨੀ, ਆਖਰੀ ਵੇਰੀਐਂਟ ਨਹੀਂ ਹੈ ਓਮੀਕ੍ਰੋਨ ਨਾਜ਼ੁਕ ਮੋਡ ‘ਤੇ ਹੈ ਦੁਨੀਆ

ਕੈਨੇਡਾ8 hours ago

ਨੋਰਥ-ਵੇਸ੍ਟ ‘ਚ ਸੈਰ-ਸਪਾਟਾ ਉਦਯੋਗ ਨੂੰ ਤਰਜ਼ੀਹ ਦੇ ਰਹੀ ਸਰਕਾਰ, ਵਜ੍ਹਾ ਹੈ ਖਾਸ

ਕੈਨੇਡਾ8 hours ago

ਨੋਰਥ ਉਨਟਾਰੀਓ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟ੍ਰਾਂਸਪੋਟੇਸ਼ਨ ਦੇ ਨਵੇਂ ਵਿਕਲਪ ਤਿਆਰ ਕਰ ਰਹੀ ਸਰਕਾਰ

ਕੈਨੇਡਾ12 hours ago

ਸਾਈਬਰ ਕ੍ਰਾਈਮ ਤੇ ਨੱਥ ਪਾਉਣ ਲਈ ਉਨਟਾਰੀਓ ਸਰਕਾਰ ਦੀ ਨਵੀਂ ਪਹਿਲ

ਆਟੋ12 hours ago

ਕੰਪਨੀ ਦਾ ਦਾਅਵਾ, ਤਾਰੀਫ਼ ਦੇ ਕਾਬਲ ਹੈ 2022 ਇਨਫ਼ੀਨਿਟੀ Q60 ਕੂਪ ਲਗਜ਼ਰੀ ਕਾਰ

ਆਟੋ12 hours ago

ਕਾਰ ਤੋਂ ਕਾਰ ਦੀ ਬੈਟਰੀ ਕਿਵੇਂ ਕਰੀਏ ਚਾਰਜ, ਜਾਣੋ ਡੈੱਡ ਬੈਟਰੀ ਨੂੰ ਭਰਨ ਦਾ ਤਰੀਕਾ

ਪੰਜਾਬ1 day ago

ਪਿਆਰ ‘ਚ ਧੋਖਾ…ਪੰਜਾਬੀ ਔਰਤ ਨੇ ਵਿਦੇਸ਼ ਬੁਲਾਉਣ ਬਹਾਨੇ ਪਤੀ ਤੋਂ ਠੱਗੇ 45 ਲੱਖ, ਨਿਊਜ਼ੀਲੈਂਡ ਪਹੁੰਚ ਕੇ ਕੀਤਾ ਪ੍ਰੇਮੀ ਨਾਲ ਵਿਆਹ

ਪੰਜਾਬ1 day ago

ਭੁੱਲਰ ਦੀ ਰਿਹਾਈ ਲਈ ਅਕਾਲੀ ਦਲ ਨੇ ਰਾਸ਼ਟਰਪਤੀ ਦਾ ਦਖ਼ਲ ਮੰਗਿਆ

ਮਨੋਰੰਜਨ1 day ago

ਫਿਲਮ ਇੰਸਟੀਚਿਊਟ ਆਫ ਇੰਡੀਆ ਨੇ ਤਾਪਸੀ ਪੰਨੂ ਨੂੰ ਸਾਲ 2021 ਦੀ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਕੀਤਾ ਸ਼ਾਮਲ

ਭਾਰਤ1 day ago

ਮੁਕੇਸ਼ ਅੰਬਾਨੀ ਨੇ 10 ਅਰਬ ਦਾ ਖਰੀਦਿਆ ਸੋਡੀਅਮ, ਦੁਨੀਆ ਵੀ ਹੋਈ ਹੈਰਾਨ

ਭਾਰਤ1 day ago

8 ਸਹਿਕਾਰੀ ਬੈਂਕਾਂ ਬਣੀਆਂ RBI ਦੀਆਂ ਸ਼ਿਕਾਰ, ਠੋਕਿਆ ਲੱਖਾਂ ਰੁਪਏ ਦਾ ਜ਼ੁਰਮਾਨਾ

ਪੰਜਾਬ1 day ago

ਬਿਕਰਮ ਮਜੀਠੀਆ ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ10 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ3 days ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ1 week ago

ਨਵੇਂ ਪੰਜਾਬੀ ਗੀਤ 2022 | ਕਰੀਬ (ਆਫੀਸ਼ੀਅਲ ਵੀਡੀਓ) ਸ਼ਿਵਜੋਤ ਫੀਟ ਸੁਦੇਸ਼ ਕੁਮਾਰੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ2 weeks ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ2 weeks ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ2 weeks ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ2 weeks ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ2 weeks ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ3 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ3 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ3 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ4 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ4 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ4 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ4 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ4 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ1 month ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

Recent Posts

Trending