ਟੀਟੂ ਦੀ ਮਿਹਨਤ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੇ ਉੱਚ ਅਹੁਦੇ ਨਾਲ ਨਿਵਾਜਿਆ – ਰਾਜੂ ਖੰਨਾ

Home » Blog » ਟੀਟੂ ਦੀ ਮਿਹਨਤ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੇ ਉੱਚ ਅਹੁਦੇ ਨਾਲ ਨਿਵਾਜਿਆ – ਰਾਜੂ ਖੰਨਾ
ਟੀਟੂ ਦੀ ਮਿਹਨਤ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੇ ਉੱਚ ਅਹੁਦੇ ਨਾਲ ਨਿਵਾਜਿਆ – ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਅੰਦਰ ਉਹਨਾਂ ਮਿਹਨਤੀ ਆਗੂਆਂ ਨੂੰ ਸੂਬਾ ਪੱਧਰ ਤੇ ਅਹੁਦੇ ਦੇ ਕੇ ਮਾਣ ਸਨਮਾਨ ਦਿੱਤਾ ਗਿਆ ਹੈ ਜਿਹਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਚੜਦੀਕਲਾ ਲਈ ਸੇਵਾਵਾਂ ਨਿਰੰਤਰ ਦਿੱਤੀਆਂ ਜਾ ਰਹੀਆਂ ਹਨ।

ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਕਮੇਟੀ ਦੇ ਨਵਨਿਯੁਕਤ ਮੈਂਬਰ ਰਜਿੰਦਰ ਕੁਮਾਰ ਟੀਟੂ ਦਾ ਸਨਮਾਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਰਜਿੰਦਰ ਕੁਮਾਰ ਟੀਟੂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਿਰਧੜਕ ਤੇ ਜੁਝਾਰੁ ਆਗੂ ਹਨ ਜਿਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਇੱਕ ਅਜਿਹੀ ਪਾਰਟੀ ਹੈ ਜਿਸ ਵੱਲੋ ਹਰ ਇੱਕ ਧਰਮ ਤੇ ਮਜਿਹਬ ਨੂੰ ਬਰਾਬਰ ਸੱਤਿਕਾਰ ਦਿੰਦੇ ਹੋਏ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਰਜਿੰਦਰ ਕੁਮਾਰ ਟੀਟੂ ਨੂੰ ਮਾਣ ਸਨਮਾਨ ਦੇਣ ਸਮੇਂ ਮਾਣ ਮਹਿਸੂਸ ਕਰਦੇ ਹਨ ਕਿ ਇਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਜਿੱਥੇ ਕਾਬਿਲੇ ਤਾਰੀਫ ਹਨ। ਉਹਨਾਂ ਆਸ ਪ੍ਰਗਟਾਈ ਕਿ ਸੋਫਤ ਪਰਿਵਾਰ ਹਮੇਸ਼ਾ ਦੀ ਤਰਾਂ ਅੱਗੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਕਾਰਜ ਕਰਦਾ ਰਹੇਗਾ। ਇਸ ਮੌਕੇ ਤੇ ਜਿਲਾ ਸ਼ਹਿਰੀ ਪ੍ਰਧਾਨ ਕਿ੍ਰਸ਼ਨ ਵਰਮਾ ਬੌਬੀ, ਜਿਲਾ ਸੀਨੀ ਮੀਤ ਪ੍ਰਧਾਨ ਰਾਕੇਸ਼ ਕੁਮਾਰ ਸੋਫਤ, ਕਰਨ ਪਟਿਆਲਾ, ਦੀਪਾ ਸਿੰਘ ਮੰਡੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published.