ਟਾਟਾ, ਬਿਰਲਾ, ਅੰਬਾਨੀ ਤੋਂ ਵੱਧ ਅਮੀਰ ਸਨ ਭਾਰਤੀ ਬਾਦਸ਼ਾਹ ਮੀਰ ਉਸਮਾਨ

ਨਵੀਂ ਦਿੱਲੀ: ਜਦੋਂ ਸਾਨੂੰ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਾਡੇ ਦਿਮਾਗ਼ ‘ਚ ਟਾਟਾ, ਬਿਰਲਾ ਤੇ ਅੰਬਾਨੀ ਵਰਗੇ ਉਦਯੋਗਪਤੀਆਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਕਿਉਂਕਿ ਇਸ ਸਮੇਂ ਇਨ੍ਹਾਂ ਉਦਯੋਗਪਤੀਆਂ ਦਾ ਨਾਂ ਭਾਰਤ ਦੇ ਅਮੀਰ ਲੋਕਾਂ ‘ਚ ਸ਼ਾਮਲ ਹੈ ਪਰ ਕਿਸੇ ਨੂੰ ਵੀ ਇਹ ਜਾਣ ਕੇ ਹੈਰਾਨੀ ਨਹੀਂ ਹੋਵੇਗਾ ਕਿ ਹੁਣ ਤਕ ਦੇ ਸਭ ਤੋਂ ਅਮੀਰ ਭਾਰਤੀ ਬਸਤੀਵਾਦੀ ਸ਼ਾਸਨ ਤੋਂ ਪਹਿਲਾਂ ਭਾਰਤ ਦੇ ਕੁਝ ਖੇਤਰਾਂ ‘ਤੇ ਰਾਜ ਕਰਨ ਵਾਲੇ ਰਾਜੇ ਹੋ ਸਕਦੇ ਹਨ।

ਆਜ਼ਾਦੀ ਤੋਂ ਬਾਅਦ ਭਾਰਤ ਇੱਕ ਲੋਕਤੰਤਰੀ ਦੇਸ਼ ਬਣ ਗਿਆ ਤੇ ਉਨ੍ਹਾਂ ਨੇ ਆਪਣੀ ਰਿਆਸਤ ਦਾ ਰਲੇਵਾਂ ਕਰ ਦਿੱਤਾ। ਇਸ ਕਾਰਨ ਉਨ੍ਹਾਂ ਨੂੰ ਆਪਣੀ ਸਾਰੀ ਜਾਇਦਾਦ ਛੱਡਣੀ ਪਈ ਪਰ ਇਨ੍ਹਾਂ ਵਿੱਚੋਂ ਕਿਹੜਾ ਰਾਜਾ ਸਭ ਤੋਂ ਅਮੀਰ ਰਿਹਾ? ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ। ਇੱਕ ਮੀਡੀਆ ਰਿਪੋਰਟ ਮੁਤਾਬਕ ਭਾਰਤ ਦੇ ਸਭ ਤੋਂ ਅਮੀਰ ਬਾਦਸ਼ਾਹ ਦਾ ਨਾਂ ਮੀਰ ਉਸਮਾਨ ਅਲੀ ਖ਼ਾਨ ਹੈ ਜੋ ਹੈਦਰਾਬਾਦ ਦਾ ਨਿਜ਼ਾਮ ਸੀ। ਮੀਰ ਉਸਮਾਨ ਅਲੀ ਖ਼ਾਨ ਨੇ 1911 ਤੋਂ 1948 ਤੱਕ 37 ਸਾਲ ਹੈਦਰਾਬਾਦ ‘ਤੇ ਰਾਜ ਕੀਤਾ। ਉਹ ਇੰਨੇ ਅਮੀਰ ਰਾਜਾ ਸਨ, ਜਿਸ ਬਾਰੇ ਸੋਚਣਾ ਵੀ ਔਖਾ ਹੈ। ਆਪਣੇ ਪਿਤਾ ਤੋਂ ਬਾਅਦ ਉਹ ਸਾਲ 1911 ‘ਚ ਹੈਦਰਾਬਾਦ ਦੇ ਨਿਜ਼ਾਮ ਬਣੇ ਤੇ ਲਗਭਗ ਚਾਰ ਦਹਾਕਿਆਂ ਤੱਕ ਰਾਜ ਕੀਤਾ।

ਪਿਛਲੇ ਸਾਲ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਮੁਤਾਬਕ ਮੀਰ ਉਸਮਾਨ ਅਲੀ ਖ਼ਾਨ ਅੱਜ 17.47 ਲੱਖ ਕਰੋੜ ਰੁਪਏ (230 ਬਿਲੀਅਨ ਡਾਲਰ ਜਾਂ 1,74,79,55,15,00,000.00 ਰੁਪਏ) ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹੁੰਦੇ।ਨਿਜ਼ਾਮ ਮੌਜੂਦਾ ਸਮੇਂ ‘ਚ ਜਾਇਦਾਦ ਦੇ ਮਾਮਲੇ ‘ਚ ਟੇਸਲਾ ਅਤੇ ਸਪੇਸਐਕਸ ਦੇ ਸੰਸਥਾਪਕ ਐਲੋਨ ਮਸਕ ਨੂੰ ਟੱਕਰ ਦਿੰਦੇ। ਐਲੋਨ ਮਸਕ 250 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਮਾਲਕ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੈਦਰਾਬਾਦ ਦੇ ਆਖਰੀ ਨਿਜ਼ਾਮ ਪੇਪਰਵੇਟ ਦੀ ਬਜਾਏ ਹੀਰਿਆਂ ਦੀ ਵਰਤੋਂ ਕਰਦੇ ਸਨ। ਮੀਰ ਉਸਮਾਨ ਅਲੀ ਖ਼ਾਨ ਦਾ ਆਪਣਾ ਬੈਂਸ ਸੀ, ਜਿਸ ਦਾ ਨਾਂਅ ਹੈਦਰਾਬਾਦ ਸਟੇਟ ਬੈਂਕ ਸੀ। ਉਨ੍ਹਾਂ ਨੇ ਇਸ ਬੈਂਕ ਦੀ ਸਥਾਪਨਾ ਸਾਲ 1941 ‘ਚ ਕੀਤੀ ਸੀ। ਨਿਜ਼ਾਮ ਆਪਣੇ ਮਹਿੰਗੇ ਤੋਹਫ਼ਿਆਂ ਲਈ ਜਾਣੇ ਜਾਂਦੇ ਸਨ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਲਿਜ਼ਾਬੇਥ ਨੂੰ ਵਿਆਹ ਦੇ ਤੋਹਫ਼ੇ ਵਜੋਂ ਹੀਰੇ ਦੇ ਗਹਿਣੇ ਦਿੱਤੇ ਸਨ।
ਹੈਦਰਾਬਾਦ ਦੇ ਆਖਰੀ ਨਿਜ਼ਾਮ ਨੇ ਆਪਣੇ ਰਾਜ ਦੇ ਵਿਕਾਸ ਲਈ ਬਿਜਲੀ, ਰੇਲਵੇ, ਸੜਕਾਂ ਤੇ ਹਵਾਈ ਮਾਰਗਾਂ ਦਾ ਵਿਕਾਸ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਜਾਮੀਆ ਨਿਜ਼ਾਮੀਆ, ਬਨਾਰਸ ਹਿੰਦੂ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੇ ਦਾਰੁਲ ਉਲੂਮ ਦੇਵਬੰਦ ਵਰਗੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਭਾਰੀ ਦਾਨ ਦਿੱਤਾ ਸੀ।

Leave a Reply

Your email address will not be published. Required fields are marked *