ਟਵਿਟਰ ਤੇ ਵੀ ਬਣਾ ਸਕੋਂਗੇ ਵੀਡੀਓ ਅਤੇ ਫੋਟੋਜ਼

Home » Blog » ਟਵਿਟਰ ਤੇ ਵੀ ਬਣਾ ਸਕੋਂਗੇ ਵੀਡੀਓ ਅਤੇ ਫੋਟੋਜ਼
ਟਵਿਟਰ ਤੇ ਵੀ ਬਣਾ ਸਕੋਂਗੇ ਵੀਡੀਓ ਅਤੇ ਫੋਟੋਜ਼

ਉਪਭੋਗਤਾਵਾਂ ’ਚ ਲੋਕਪ੍ਰਸਿੱਧ ਬਣੇ ਰਹਿਣ ਲਈ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਆਏ ਦਿਨ ਨਵੇਂ-ਨਵੇਂ ਫੀਚਰਜ਼ ਅਪਡੇਟ ਕਰਦੀ ਰਹਿੰਦੀ ਹੈ।

ਹੁਣ ਖਬਰ ਹੈ ਕਿ ਉਪਭੋਗਤਾਵਾਂ ਦੇ ਅਨੁਭਵ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਟਵਿਟਰ ਆਪਣੇ ਐਪ ’ਤੇ ਇਕ ਅਜਿਹਾ ਫੀਚਰ ਜੋੜ ਰਹੀ ਹੈ, ਜਿਸਦੀ ਵਰਤੋਂ ਨਾਲ ਉਪਭੋਗਤਾ ਫੋਟੋ ਅਤੇ ਵੀਡੀਓ ਰਾਹੀਂ ਟਵੀਟ ’ਤੇ ਰਿਐਕਟ ਕਰ ਸਕਣਗੇ। ਇਹ ਫੀਚਰ ਹੂ-ਬ-ਹੂ ਟਿਕਟੌਕ ਅਤੇ ਇੰਸਟਾਗ੍ਰਾਮ ਰੀਲਸ ਦੀ ਤਰ੍ਹਾਂ ਹੀ ਵੀਡੀਓ ਅਤੇ ਫੋਟੋਜ਼ ਵਿਖਾਏਗਾ। ਇਸ ਫੀਚਰ ਦਾ ਨਾਂ ਹੋਵੇਗਾ ‘ਕੋਟ ਟਵੀਟ ਵਿਦ ਰਿਐਕਸ਼ਨ’ ਅਤੇ ਇਹ ਰੀਟਵੀਟ ਮੈਨਿਊ ’ਚ ਉਪਲੱਬਧ ਹੋਵੇਗਾ। ਰੀਟਵੀਟ ਮੈਨਿਊ ’ਚ ਜਾਣ ’ਤੇ ਇਹ ਟੈਬ ਤੁਹਾਨੂੰ ਵਿਖਾਈ ਦੇਵੇਗਾ ਅਤੇ ਇਸ ’ਤੇ ਕਲਿੱਕ ਕਰਕੇ ਤੁਸੀਂ ਕਿਸੇ ਅਜਿਹੇ ਟਵੀਟ ’ਤੇ ਰਿਐਕਟ ਕਰ ਸਕੋਗੇ, ਜਿਸ ਵਿਚ ਇਮੇਜ ਜਾਂ ਵੀਡੀਓ ਦਾ ਮੂਲ ਟਵੀਟ ਅੰਬੈਡ ਕੀਤਾ ਗਿਆ ਹੋਵੇ। ਫਿਲਹਾਲ ਟਵਿਟਰ ਨੇ ਇਸ ਨਵੇਂ ਐਕਸਪਲੋਰ ਟੈਬ ਫੀਚਰ ਨੂੰ ਪਿਛਲੇ ਸਾਲ ਦਸੰਬਰ ਮਹੀਨੇ ’ਚ ਕੁਝ ਦੇਸ਼ਾਂ ’ਚ ਰੋਲਆਊਟ ਕੀਤਾ ਹੈ। ਆਸਾਨ ਸ਼ਬਦਾਂ ’ਚ ਸਮਝੀਏ ਤਾਂ, ਇੰਸਟਾਗ੍ਰਾਮ ਰੀਲ ਅਤੇ ਟਿਕਟੌਕ ਦੀ ਨਕਲ ਕਰਦੇ ਹੋਏ ਟਵਿਟਰ ਨੇ ਕੋਟ ਟਵੀਟ ਵਿਦ ਰਿਐਕਸ਼ਨ ਨਾਮ ਦੇ ਇਕ ਨਵੇਂ ਟੂਲ ਦਾ ਪ੍ਰੀਖਣ ਕੀਤਾ ਹੈ, ਜਿਥੇ ਉਪਭੋਗਤਾ ਟੈਕਸਟ ’ਚ ਜਵਾਬ ਦੇਣ ਦੀ ਬਜਾਏ ਇਕ ਫੋਟੋ ਜਾਂ ਵੀਡੀਓ ’ਚ ਇਕ ਟਵੀਟ ਕਾਪੀ ਅੰਬੈਡ ਕਰ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਟਵਿਟਰ ਨੇ ਦਿੱਤੀ ਹੈ। ਫਿਲਹਾਲ ਆਈ.ਓ.ਐੱਸ. ’ਤੇ ਇਸ ਫੀਚਰ ਦਾ ਟੈਸਟ ਕੀਤਾ ਜਾ ਰਿਹਾ ਹੈ। 

Leave a Reply

Your email address will not be published.