ਟਰੰਪ ਦੇ ਕਰੀਬੀ ਸਾਂਸਦ ਦਾ ਲਾਈਵ ਟੀਵੀ ‘ਤੇ ਵਿਵਾਦਿਤ ਬਿਆਨ, ‘ਪੁਤਿਨ ਨੂੰ ਖਤਮ ਕਰ ਦਿਓ’

ਟਰੰਪ ਦੇ ਕਰੀਬੀ ਸਾਂਸਦ ਦਾ ਲਾਈਵ ਟੀਵੀ ‘ਤੇ ਵਿਵਾਦਿਤ ਬਿਆਨ, ‘ਪੁਤਿਨ ਨੂੰ ਖਤਮ ਕਰ ਦਿਓ’

ਯੂਕਰੇਨ ਜੰਗ ਵਿਚ ਟਰੰਪ ਦੇ ਕਰੀਬੀ ਸਾਂਸਦ ਲਿੰਡਸੇ ਗ੍ਰਾਹਮ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਲੈ ਕੇ ਲਾਈਵ ਟੀਵੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ।

ਮਾਹਿਰ ਯੂਕਰੇਨ ਜੰਗ ਵਿਚ ਗ੍ਰਾਹਮ ਦੇ ਇਸ ਬਿਆਨ ਨੂੰ ਅੱਗ ਵਿਚ ਤੇਲ ਪਾਉਣ ਵਾਲਾ ਮੰਨ ਰਹੇ ਹਨ। ਅਮਰੀਕੀ ਸੀਨੇਟਰ ਲਿੰਡਸੇ ਗ੍ਰਾਹਮ ਨੇ ਇੱਕ ਪ੍ਰੋਗਰਾਮ ਦੌਰਾਨ ਰੂਸੀ ਰਾਸ਼ਟਰਪਤੀ ਨੂੰ ਖਤਮ ਕਰ ਦੇਣ ਦਾ ਬਿਆਨ ਦਿੱਤਾ ਹੈ।

ਲਿੰਡਸੇ ਗ੍ਰਾਹਮ ਦੇ ਬਿਆਨ ਨੂੰ ਲੈ ਕੇ ਰੂਸ ਨੇ ਅਮਰੀਕਾ ਤੋਂ ਸਫਾਈ ਮੰਗੀ ਹੈ। ਗ੍ਰਾਹਮ ਨੇ ਕਿਹਾ ਕਿ ਰੂਸ ਵਿਚ ਕਿਸੇ ਨੂੰ ਕਦਮ ਵਧਾਉਣਾ ਹੋਵੇਗਾ ਅਤੇ ਇਸ ਆਦਮੀ ਨੂੰ ਬਾਹਰ ਕੱਢਣਾ ਹੋਵੇਗਾ। ਸੀਨੇਟਰ ਨੇ ਦੁਹਰਾਉਂਦੇ ਹੋਏ ਕਿਹਾ ਕਿ ਸਿਰਫ ਰੂਸੀ ਲੋਕ ਹੀ ਇਸ ਮੁੱਦੇ ਨੂੰ ਠੀਕ ਕਰ ਸਕਦੇ ਹਨ। ਦੂਜੇ ਪਾਸੇ ਅਮਰੀਕੀ ਸੀਨੇਟਰ ਦਾ ਦਿੱਤਾ ਗਿਆ ਵਿਵਾਦਿਤ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਬਿਆਨ ਤੋਂ ਬਾਅਦ ਸੀਨੇਟਰ ਲਿੰਡਸੇ ਗ੍ਰਾਹਮ ਨੇ ਆਪਣੇ ਟਵੀਟਰ ਅਕਾਊਂਟ ‘ਤੇ ਵੀ ਉਸ ਵੀਡੀਓ ਕਲਿਪ ਨੂੰ ਪੋਸਟ ਕੀਤਾ ਅਤੇ ਆਪਣੀ ਗੱਲ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ। ਉਨ੍ਹਾਂ ਨੇ ਵੀਡੀਓ ਵਿਚ ਕਿਹਾ ਕਿ ਪੁਤਿਨ ਨੂੰ ਠੀਕ ਕਰਨ ਵਾਲੇ ਇੱਕੋ ਇਕ ਲੋਕ ਰੂਸੀ ਲੋਕ ਹਨ। ਕਹਿਣਾ ਆਸਾਨ ਹੈ, ਕਰਨਾ ਮੁਸ਼ਕਲ ਹੈ। ਜਦੋਂ ਤੱਕ ਕਿ ਤੁਸੀਂ ਆਪਣਾ ਬਾਕੀ ਜੀਵਨ ਹਨ੍ਹੇਰੇ ਵਿਚ ਨਹੀਂ ਰਹਿਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਬਾਹਰ ਨਿਕਲਣਾ ਹੋਵੇਗਾ ਤੇ ਇਹ ਕਦਮ ਚੁੱਕਣਾ ਹੋਵੇਗਾ।ਉਨ੍ਹਾਂ ਕਿਹਾ ਕਿ ਕੀ ਰੂਸ ਵਿਚ ਕੋਈ ਬਹਾਦੁਰ ਹੈ, ਕੀ ਰੂਸ ‘ਚ ਕੋਈ ਅਜਿਹਾ ਕਰਨਲ ਹੈ, ਜੋ ਅਜਿਹਾ ਕਰ ਸਕਦਾ ਹੈ। ਇਸ ਸੰਕਟ ਨੂੰ ਖਤਮ ਕਰਨ ਦਾ ਇਕੋ ਇਕ ਤਰੀਕਾ ਇਹੀ ਹੈ ਕਿ ਤੁਸੀਂ ਪੁਤਿਨ ਨੂੰ ਬਾਹਰ ਕਰੋ ਅਤੇ ਤੁਸੀਂ ਅਜਿਹਾ ਕਰਕੇ ਦੇਸ਼ ਤੇ ਦੁਨੀਆ ਦੀ ਮਹਾਨ ਸੇਵਾ ਕਰੋਗੇ।

ਰੂਸੀ ਫੌਜ ਦਾ ਦਾਅਵਾ ਹੈ ਕਿ ਰੂਸ ਦੀ ਫੌਜ ਰਾਜਧਾਨੀ ਕੀਵ ਵਿਚ ਦਾਖਲ ਹੋ ਚੁੱਕੀ ਹੈ। ਰਾਜਧਾਨੀ ਕੀਵ ‘ਚ ਰੂਸ ਵੱਲੋਂ ਕਾਫੀ ਹਮਲੇ ਹੋ ਸਕਦੇ ਹਨ ਤੇ ਕੀਵ ‘ਤੇ ਜੇਕਰ ਰੂਸ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਹੀ ਯੂਕਰੇਨ ਯੁੱਧ ਖਤਮ ਹੋ ਜਾਵੇਗਾ। ਯੁੱਧ ਤੋਂ ਬਾਅਦ ਪੁਤਿਨ ਵਿਕਟਰ ਨੂੰ ਯੂਕਰੇਨ ਦਾ ਅਗਲਾ ਰਾਸ਼ਟਰਪਤੀ ਬਣਾ ਸਕਦੇ ਹਨ।

Leave a Reply

Your email address will not be published.